ਤਰਲੋਚਨ ਸਿੰਘ ਜੋਧਾਨਗਰੀ, ਟਾਂਗਰਾ : ਆਸ਼ਾ ਵਰਕਰ ਤੇ ਫੈਸੀਲੇਟਟਰ ਯੂਨੀਅਨ ਦੀ ਸੂਬਾ ਕਮੇਟੀ ਵੱਲੋਂ 13 ਜੁਲਾਈ ਤੋਂ 18 ਜੁਲਾਈ ਤਕ ਬਲਾਕ ਪੱਧਰੀ ਰੈਲੀਆਂ ਕਰਨ ਦੇ ਸੱਦੇ ਦੇ ਪਹਿਲੇ ਦਿਨ ਤਰਸਿੱਕਾ ਬਲਾਕ ਦੀਆਂ ਆਸ਼ਾ ਵਰਕਰਾਂ ਫੈਸੀਲੇਟਟਰਾਂ ਵੱਲੋਂ ਸੀ ਐਚ ਸੀ ਤਰਸਿੱਕਾ ਵਿਖੇ ਕਲਵੰਤ ਕੌਰ ਦੀ ਅਗਵਾਈ ਹੇਠ ਭਰਵੀਂ ਰੋਸ ਰੈਲੀ ਕੀਤੀ ਗਈ ਤੇ ਸੀਨੀਅਰ ਮੈਡੀਕਲ ਅਫਸਰ ਰਾਹੀਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਮੰਗ ਪੱਤਰ ਭੇਜਿਆ ਗਿਆ।

ਰੈਲੀ 'ਚ ਸੂਬਾ ਜਨਰਲ ਸਕੱਤਰ ਪਰਮਜੀਤ ਕੌਰ ਮਾਨ ਤੇ ਜ਼ਿਲ੍ਹਾ ਪ੍ਰਧਾਨ ਰਣਜੀਤ ਦੁਲਾਰੀ ਨੇ ਕਿਹਾ ਡੋਰ ਟੂ ਡੋਰ ਸਰਵੇ ਦੌਰਾਨ ਪਾਏ ਗਏ ਸ਼ੱਕੀ ਮਰੀਜ਼ਾਂ ਨੂੰ ਕੋਰੋਨਾ ਟੈਸਟ ਕਰਵਾਉਣ ਦੀ ਸਲਾਹ ਸੁਪਰਵਾਈਜ਼ਰਾਂ ਵੱਲੋਂ ਦਿੱਤੀ ਜਾਵੇਗੀ ਤੇ ਟੈਸਟ ਕਰਵਾਉਣ ਤੋਂ ਇਨਕਾਰੀ ਮਰੀਜ਼ਾਂ ਦੀ ਲਿਸਟ ਵਿਭਾਗ ਨੂੰ ਸੌਂਪੀ ਜਾਵੇਗੀ ਪਰ ਉਨ੍ਹਾਂ ਦੇ ਜ਼ਬਰੀ ਟੈਸਟ ਕਰਨ ਲਈ ਵਿਭਾਗ ਨੂੰ ਖ਼ੁਦ ਪ੍ਰਬੰਧ ਕਰਨਾ ਚਾਹੀਦਾ ਹੈ। ਇਹ ਕੰਮ ਫੈਸੀਲੀਟੇਟਰਾਂ ਦੇ ਸਿਰ ਮੜ੍ਹ ਦੇਣਾ ਠੀਕ ਗੱਲ ਨਹੀਂ ਹੈ। ਇਸ ਮੌਕੇ ਗੀਤਾ ਰਸੂਲਪੁਰ, ਨਰਿੰਦਰ ਕੌਰ ਚੰਨਣਕੇ, ਜੋਤੀ ਤਰਸਿੱਕਾ, ਬਲਜੀਤ ਕੌਰ ਟਾਂਗਰਾ ਤੇ ਡੀਐੱਮਐੱਫ ਦੇ ਸੂਬਾ ਆਗੂ ਜਰਮਨਜੀਤ ਛੱਜਲਵੱਡੀ ਨੇ ਵੀ ਸੰਬੋਧਨ ਕੀਤਾ।