ਬਲਰਾਜ ਸਿੰਘ, ਵੇਰਕਾ : ਥਾਣਾ ਮੋਹਕਮਪੁਰਾ ਪੁਲਿਸ ਨੇ ਲੋਕਾਂ 'ਚ ਦਹਿਸ਼ਤ ਦਾ ਕਾਰਨ ਬਣੇ ਗੈਂਗਸਟਰ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਸੁਖਦੇਵ ਸਿੰਘ ਤੇ ਗੁਰੂ ਤੇਗ ਬਹਾਦਰ ਚੌਕੀ ਇੰਚਾਰਜ ਜੀਵਨ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਗੁਰਮਿੰਦਰ ਸਿੰਘ ਉਰਫ ਰਾਬੂ ਵਾਸੀ ਰਸੂਲਲਪੁਰ ਕੱਲਰ ਖ਼ਿਲਾਫ਼ ਅੰਮਿ੍ਤਸਰ ਦੇ ਵੱਖ-ਵੱਖ ਥਾਣਿਆਂ 'ਚ 8 ਅਪਰਾਧਿਕ ਮਾਮਲੇ ਦਰਜ ਹਨ, ਜਿਨ੍ਹਾਂ 'ਚੋਂ 3 ਮਾਮਲੇ ਇਰਾਦਾ ਕਤਲ ਦੇ ਦਰਜ ਹਨ। ਥਾਣਾ ਮੁਖੀ ਕਿਹਾ ਕਿ ਗੁਰਮਿੰਦਰ ਰਾਬੂ ਉੱਤਰ ਪ੍ਰਦੇਸ਼ ਤੋਂ ਹਥਿਆਰ ਲਿਆ ਕੇ ਵੇਚਦਾ ਸੀ, ਜਿਸ ਨੇ ਪੰਜ-ਛੇ ਬੰਦਿਆਂ ਦਾ ਗੈਂਗ ਬਣਾਇਆ ਹੈ। ਉਨ੍ਹਾਂ ਕਿਹਾ ਕਿ ਗੁਰਮਿੰਦਰ ਰਾਬੂ ਦੀ ਆਸਪਾਸ ਇਲਾਕਿਆਂ 'ਚ ਪੂਰੀ ਦਹਿਸ਼ਤ ਸੀ ਜੋ ਮਾਮੂਲੀ ਤਕਰਾਰ ਤੋਂ ਸ਼ਰੇਆਮ ਗੋਲੀਆਂ ਚਲਾ ਕੇ ਲੋਕਾਂ ਨੂੰ ਖੋਫਜ਼ਦਾ ਕਰਦਾ ਸੀ। ਪੁਲਿਸ ਕਮਿਸ਼ਨਰ ਦੇ ਹੁਕਮਾਂ ਤੇ ਇਸ ਖਤਰਨਾਕ ਗੈਂਗਟਰ ਨੂੰ ਕਾਬੂ ਕਰਨ ਲਈ ਕੁਝ ਦਿਨਾਂ ਤੋਂ ਥਾਣਾ ਮੋਹਕਮਪੁਰਾ ਤੇ ਥਾਣਾ ਮਕਬੂਲਪੁਰਾ ਨੇ ਸਾਂਝੇ ਟੀਮਾਂ ਬਣਾ ਕੇ ਰੇਕੀ ਕੀਤੀ ਜਾ ਰਹੀ ਸੀ। ਮੁਖਬਰ ਖਾਸ ਦੀ ਇਤਲਾਹ ਤੇ ਨਾਕਾਬੰਦੀ ਦੌਰਾਨ ਚੌਕੀ ਇੰਚਾਰਜ ਜੀਵਨ ਸਿੰਘ, ਨਿਸ਼ਾਨ ਸਿੰਘ, ਮਨਜੀਤ ਸਿੰਘ, ਬਲਵਿੰਦਰ ਸਿੰਘ, ਮੁਸ਼ਤਾਕ ਮਸੀਹ, ਸੰਦੀਪ ਸਿੰਘ ਦੇ ਅਧਾਰਿਤ ਪੁਲਿਸ ਪਾਰਟੀ ਨੇ ਰਸੂਲਪੁਰ ਕੱਲਰ ਨਜ਼ਦੀਕ ਸ਼ਾਈਨ ਸਟਾਰ ਸਕੂਲ ਕੋਲੋਂ ਪੈਦਲ ਘਰ ਜਾਣ ਸਮੇਂ ਪੁਲਿਸ ਨੂੰ ਵੇਖ ਕੇ ਭੱਜਣ ਦੀ ਕੋਸ਼ਿਸ਼ ਕਰਦੇ ਨੂੰ ਕਾਬੂ ਕਰ ਲਿਆ। ਪੁਲਿਸ ਵੱਲੋਂ ਲਈ ਤਲਾਸ਼ੀ ਦੌਰਾਨ ਗੈਂਗਸਟਰ ਪਾਸੋਂ ਯੂਐੱਸਏ ਦੀ ਬਣੀ ਇਕ ਪਿਸਟਲ ਤੇ 11 ਕਾਰਤੂਸ ਬਰਾਮਦ ਹੋਏ। ਗੁਰਮਿੰਦਰ ਉਰਫ ਰਾਬੂ ਨੇ ਪੁਲਿਸ ਕੋਲ ਮੰਨਿਆ ਕਿ ਉਸ ਨੇ ਇਕ ਪਿਸਟਲ ਕਿਧਰੇ ਲੁਕਾ ਕੇ ਰੱਖਿਆ ਹੈ, ਜਿਸ ਦੀ ਬਰਾਮਦਗੀ ਰਿਮਾਂਡ ਹਾਸਲ ਕਰਨ ਬਾਅਦ ਕੀਤੀ ਜਾਵੇਗੀ। ਥਾਣਾ ਮੁਖੀ ਕਿਹਾ ਕਿ ਦੋਸ਼ੀ ਹੁਣ ਤੱਕ ਪੰਜ ਪਿਸਟਲ ਯੂਪੀ ਤੋਂ ਲਿਆ ਚੁੱਕਾ ਹੈ ਜਿਸ ਵਿਚੋਂ ਤਿੰਨ ਵੱਖ-ਵੱਖ ਥਾਣਿਆਂ ਦੀ ਪੁਲਿਸ ਨੇ ਬਰਾਮਦ ਕੀਤੇ ਹਨ। ਉਨ੍ਹਾਂ ਕਿਹਾ ਉਕਤ ਗੈਂਗਸਟਰ ਤੋਂ ਕਈ ਹੋਰ ਖੁਲਾਸੇ ਹੋਣ ਦੀ ਸਭੰਵਾਨਾ ਤੋਂ ਇਨਕਾਰ ਨਹੀ ਕੀਤਾ ਜਾ ਸਕਦਾ।