ਜੇਐੱਨਐੱਨ, ਅੰਮਿ੍ਤਸਰ : ਐਤਵਾਰ ਕੋਰੋਨਾ ਵਾਇਰਸ ਨਾਲ ਦੋ ਹੋਰ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 22 ਹੋਰ ਮਰੀਜ਼ਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਦੇ ਨਾਲ ਹੀ ਹੁਣ ਅੰਮਿ੍ਤਸਰ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 54 ਤਕ ਪੁੱਜ ਗਈ ਹੈ ਤੇ ਕੁੱਲ ਮਰੀਜ਼ਾਂ ਦੀ ਗਿਣਤੀ 1111 ਤਕ ਪੁੱਜ ਗਈ ਹੈ।

ਸ਼ਨਿੱਚਰਵਾਰ ਗੁਰੂ ਨਾਨਕ ਦੇਵ ਹਸਪਤਾਲ ਵਿਚ ਇਲਾਜ ਅਧੀਨ ਦੋ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਨੇ ਦਮ ਤੋੜ ਦਿੱਤਾ। ਇਨ੍ਹਾਂ ਵਿਚ ਸੰਤ ਐਵੇਨਿਊ ਵਾਸੀ 42 ਸਾਲਾ ਵਿਅਕਤੀ ਤੇ ਗੇਟ ਹਕੀਮਾਂ ਵਾਸੀ 50 ਸਾਲਾ ਬਜ਼ੁਰਗ ਸ਼ਾਮਲ ਹਨ। ਦੋਵਾਂ ਦੀ ਦੇਹਾਂ ਨੂੰ ਮੋਰਚਰੀ 'ਚ ਰੱਖਵਾ ਦਿੱਤਾ ਗਿਆ ਹੈ। ਇਸੇ ਦੌਰਾਨ ਐਤਵਾਰ ਕੁੱਲ 22 ਪਾਜ਼ੇਟਿਵ ਆਏ ਕੇਸਾਂ 'ਚੋਂ 16 ਮਰੀਜ਼ਾਂ ਦੀ ਕਮਿਊਨਿਟੀ ਰਿਪੋਰਟ ਹੈ। ਇਨ੍ਹਾਂ ਵਿਚ ਲੱਕੜ ਮੰਡੀ ਤੋਂ ਇਕ, ਕੱਟੜਾ ਕਰਮ ਸਿੰਘ ਇਕ, ਪਵਨ ਨਗਰ ਇਕ, ਬਹਾਦੁਰ ਨਗਰ ਇਕ, ਪ੍ਰਰੇਮ ਨਗਰ ਇਕ, ਗਿਲਵਾਲੀ ਗੇਟ ਇਕ, ਭੀਲੋਵਾਲ ਇਕ, ਭੱਲਾ ਕਾਲੋਨੀ ਇਕ, ਪ੍ਰਤਾਪ ਨਗਰ ਇਕ, ਗੁਰਨਾਮ ਨਗਰ ਇਕ, ਗੋਬਿੰਦ ਨਗਰ ਇਕ, ਸ਼ਹੀਦ ਊੁਧਮ ਸਿੰਘ ਨਗਰ ਇਕ, ਪੁਲਿਸ ਲਾਈਨ ਇਕ, ਤਹਿਸੀਲਪੁਰਾ ਇਕ, ਸੰਤ ਐਵੇਨਿਊ ਇਕ ਤੇ ਗੇਟ ਹਕੀਮਾਂ ਤੋਂ ਇਕ ਕੇਸ ਸ਼ਾਮਲ ਹੈ। ਛੇ ਸੰਪਰਕ ਕੇਸ ਹਨ ਜਿਨ੍ਹਾਂ ਵਿਚ ਲੱਕੜ ਮੰਡੀ ਤੋਂ ਦੋ, ਮਿਲਾਪ ਐਵੇਨਿਊ ਦੋ, ਗਰੀਨ ਸਿਟੀ ਤੋਂ ਇਕ ਕੇਸ ਸ਼ਾਮਲ ਹੈ। ਅੰਮਿ੍ਤਸਰ 'ਚ ਕੋਰੋਨਾ ਪਾਜ਼ੇਟਿਵ ਦੇ ਕੱੁਲ 1111 ਕੇਸ ਹਨ, ਜਿਨ੍ਹਾਂ ਵਿਚੋਂ 889 ਤੰਦਰੁਸਤ ਹੋ ਚੁੱਕੇ ਹਨ। ਮੌਜੂਦਾ ਸਮੇਂ 159 ਮਰੀਜ਼ ਬਾਕੀ ਹਨ, ਜਿਨ੍ਹਾਂ ਨੂੰ ਹਸਪਤਾਲ ਤੇ ਘਰ 'ਚ ਕੁਆਰੰਟੀਨ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਦੋਵੇਂ ਮਿ੍ਤਕ ਕੋਰੋਨਾ ਤੋਂ ਇਲਾਵਾ ਕਈ ਹੋਰ ਬੀਮਾਰੀਆਂ ਤੋਂ ਪੀੜਤ ਸਨ। ਸੰਤ ਐਵੇਨਿਊ ਵਾਸੀ ਵਿਅਕਤੀ ਕੈਂਸਰ ਤੋਂ ਪੀੜਤ ਸੀ ਜਿਸ ਦੀ ਕੀਮੋਥੈਰੇਪੀ ਵੀ ਚੱਲ ਰਹੀ ਸੀ। ਗੇਟ ਹਕੀਮਾਂ ਵਾਸੀ ਵਿਅਕਤੀ ਸੇਪਟੀਸੀਮੀਆ ਤੋਂ ਪੀੜਤ ਸੀ।