ਜੇਐੱਨਐੱਨ, ਅੰਮਿ੍ਤਸਰ : ਸਥਾਨਕ ਸਰਕਾਰਾਂ ਵਿਭਾਗ ਦੇ ਡਿਪਟੀ ਡਾਇਰੈਕਟਰ ਰਜਤ ਓਬਰਾਏ ਤੇ ਗੁਰਦਾਸਪੁਰ ਦੇ ਏਡੀਸੀ ਟੀਪੀ ਸਿੰਘ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਓਬਰਾਏ ਤੇ ਟੀਪੀ ਸਿੰਘ ਦਾ ਸਰਕਾਰੀ ਮੈਡੀਕਲ ਕਾਲਜ ਸਥਿਤ ਇੰਫਲੂਏਂਜ਼ਾ ਲੈਬ ਵੱਲੋਂ ਸਵੈਬ ਟੈਸਟ ਕਰਵਾਇਆ ਗਿਆ, ਜਿਸ ਦੀ ਮੁੱਢਲੀ ਰਿਪੋਰਟ ਪਾਜ਼ੇਟਿਵ ਆਈ ਹੈ। ਪੁਸ਼ਟੀ ਲਈ ਕੀਤਾ ਗਿਆ ਕੰਫਰਮੇਟਰੀ ਟੈਸਟ ਵੀ ਪਾਜ਼ੇਟਿਵ ਆਇਆ ਹੈ। ਦੋਹਾਂ ਅਧਿਕਾਰੀਆਂ ਨੂੰ ਘਰ 'ਚ ਕੁਆਰੰਟੀਨ ਕਰ ਦਿੱਤਾ ਗਿਆ ਹੈ। ਨਾਲ ਹੀ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਵੀ ਸੈਂਪਲ ਲਏ ਜਾ ਰਹੇ ਹਨ। ਇਸੇ ਤਰ੍ਹਾਂ ਸਿਹਤ ਵਿਭਾਗ ਦੀ ਇਕ ਸਟਾਫ ਨਰਸ ਦੀ ਰਿਪੋਰਟ ਵੀ ਕੋਰੋਨਾ ਪਾਜ਼ੇਟਿਵ ਆਈ ਹੈ। ਸਟਾਫ ਨਰਸ ਗਰਭਵਤੀ ਹੈ ਤੇ ਕੋਰੋਨਾ ਕਾਲ 'ਚ ਸ਼ੱਕੀ ਮਰੀਜ਼ਾਂ ਦੇ ਸੈਂਪਲ ਇਕੱਠੇ ਕਰਨ ਦਾ ਕੰਮ ਕਰਦੀ ਰਹੀ ਹੈ।

ਰਜਤ ਓਬਰਾਏ ਇਸ ਸਮੇਂ ਧਰਮ ਸਿੰਘ ਮਾਰਕੀਟ ਸਥਿਤ ਸਥਾਨਕ ਸਰਕਾਰਾਂ ਵਿਭਾਗ ਦੇ ਦਫ਼ਤਰ 'ਚ ਡਿਪਟੀ ਡਾਇਰੈਕਟਰ ਵਜੋਂ ਕੰਮ ਕਰ ਰਹੇ ਹਨ। ਕੋਰੋਨਾ ਕਾਲ 'ਚ ਦੂਜੇ ਸੂਬਿਆਂ ਤੋਂ ਅੰਮਿ੍ਤਸਰ ਆ ਕੇ ਵਸੇ ਲੋਕਾਂ ਨੂੰ ਉਨ੍ਹਾਂ ਦੇ ਘਰ ਪਹੁੰਚਾਉਣ ਲਈ ਰਜਤ ਓਬਰਾਏ ਨੂੰ ਨੋਡਲ ਅਫਸਰ ਬਣਾਇਆ ਗਿਆ ਸੀ। ਇਸ ਲਈ ਦਸ ਮੈਂਬਰਾਂ 'ਤੇ ਆਧਾਰਤ ਕਮੇਟੀ ਬਣਾਈ ਗਈ ਸੀ, ਜਿਸ ਵਿਚ ਉਹ ਵੀ ਸ਼ਾਮਲ ਸਨ। ਉਹ ਅਜਨਾਲਾ ਦੇ ਐੱਸਡੀਐੱਮ ਵੀ ਰਹਿ ਚੁੱਕੇ ਹਨ। ਉਧਰ, ਸਿਹਤ ਵਿਭਾਗ ਨੇ ਧਰਮ ਸਿੰਘ ਮਾਰਕੀਟ ਸਥਿਤ ਦਫ਼ਤਰ ਵਿਚ ਓਬਰਾਏ ਦੇ ਸੰਪਰਕ 'ਚ ਆਉਣ ਵਾਲੇ ਲੋਕਾਂ ਦੇ ਸੈਂਪਲ ਲੈਣ ਦੀ ਗੱਲ ਕਹੀ ਹੈ। ਓਬਰਾਏ ਦੀ ਰਿਪੋਰਟ ਪਾਜ਼ੇਟਿਵ ਆਉਣ ਉਪਰੰਤ ਸ਼ਨਿੱਚਰਵਾਰ ਦਫ਼ਤਰ 'ਚ ਸਟਾਫ ਵੀ ਨਹੀਂ ਆਇਆ।

ਸ਼ਨਿੱਚਰਵਾਰ 13 ਮਰੀਜ਼ਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਨ੍ਹਾਂ 'ਚ ਪੰਜ ਕਮਿਊਨਿਟੀ ਕੇਸ ਹਨ। ਦਯਾਨੰਦ ਨਗਰ ਤੋਂ ਇਕ, ਨਗੀਨਾ ਐਵੇਨਿਊ ਇਕ, ਕੱਟੜਾ ਖ਼ਜ਼ਾਨਾ ਇਕ, ਸਾਵਣ ਨਗਰ ਇਕ, ਕੱਟੜਾ ਸਫ਼ੈਦ ਤੋਂ ਇਕ ਰਿਪੋਰਟ ਪਾਜ਼ੇਟਿਵ ਆਈ ਹੈ। ਅੱਠ ਕੇਸ ਸੰਪਰਕ ਵਾਲੇ ਹਨ। ਇਨ੍ਹਾਂ ਵਿਚ ਉੱਤਮ ਐਵੇਨਿਊ ਸੁਲਤਾਨਵਿੰਡ ਰੋਡ ਤੋਂ ਚਾਰ, ਟੇਲਰ ਰੋਡ ਇਕ, ਗੋਬਿੰਦ ਨਗਰ ਇਕ, ਵਿਜੈ ਨਗਰ ਇਕ ਕੇਸ ਸ਼ਾਮਲ ਹਨ।

ਅੰਮਿ੍ਤਸਰ 'ਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਹੁਣ 1089 ਹੋ ਗਈ ਹੈ ਤੇ 52 ਵਿਅਕਤੀਆਂ ਦੀ ਜਾਨ ਗਈ ਹੈ, ਜਦਕਿ 888 ਮਰੀਜ਼ ਠੀਕ ਹੋ ਕੇ ਘਰ ਜਾ ਚੁੱਕੇ ਹਨ। ਭਾਵੇਂ ਕੋਰੋਨਾ ਕੇਸਾਂ ਦੇ ਮਾਮਲੇ ਵਿਚ ਅੰਮਿ੍ਤਸਰ ਪੰਜਾਬ 'ਚੋਂ ਦੂਜੇ ਸਥਾਨ 'ਤੇ ਹੈ ਪਰ ਇੱਥੇ ਮਰੀਜ਼ਾਂ ਦੇ ਤੰਦਰੁਸਤ ਹੋਣ ਦੀ ਗਿਣਤੀ ਵੀ ਜ਼ਿਆਦਾ ਹੈ।

-- ਡਿਪਟੀ ਡਾਇਰੇਕਟਰ ਦੀ ਪਤਨੀ ਕੋਰੋਨਾ ਪਾਜਿਟਿਵ ਸਨ

ਸਿਹਤ ਵਿਭਾਗ ਮੁਤਾਬਕ ਪੰਜਾਬ ਸਰਕਾਰ ਦੇ ਲੋਕਲ ਬਾਡੀ ਵਿਭਾਗ ਦੇ ਡਿਪਟੀ ਡਾਇਰੇਕਟਰ ਦੀ ਪਤਨੀ ਜੋ ਕਿ ਮਾਇਕਰੋਬਾਇਓਲਾਜੀ ਡਾਕਟਰ ਹਨ ਉਹ ਵੀ ਕੁੱਝ ਦਿਨ ਪਹਿਲਾਂ ਕਰੋ ਨਾ ਪਾਜ਼ੇਟਿਵ ਪਾਏ ਗਏ ਸੀ ਵਿਭਾਗ ਮੁਤਾਬਕ ਡਿਪਟੀ ਡਾਇਰੇਕਟਰ ਆਪਣੀ ਪਤਨੀ ਵਲੋਂ ਕੋਰੋਨਾ ਦੀ ਗਿ੍ਫ਼ਤ 'ਚ ਆਏ ਹਨ। ਵਿਭਾਗ ਦੁਆਰਾ ਦੱਸਿਆ ਗਿਆ ਹੈ ਕਿ ਦੋਨਾਂ ਨੂੰ ਕੋਈ ਵੀ ਲਕਸ਼ ਨਹੀਂ ਹੈ ਤੇ ਉਨ੍ਹਾਂ ਨੂੰ ਹੋਮ ਆਇਸੋਲੇਟ ਕੀਤਾ ਗਿਆ ਹੈ। ਇਸ ਦੇ ਇਲਾਵਾ ਨਜ਼ਦੀਕੀਆਂ ਦੇ ਸੈਂਪਲ ਲਈ ਜਾ ਰਹੇ ਹੈ ਫਰੰਟ ਲਕੀਰ 'ਤੇ ਕੰਮ ਕਰਣ ਵਾਲੇ ਡਿਪਟੀ ਡਾਇਰੇਕਟਰ ਜਿਵੇਂ ਪ੍ਰਬੰਧਕੀ ਅਧਿਕਾਰੀ ਕੋਰੋਨਾ ਦੀ ਗਿ੍ਫ਼ਤ 'ਚ ਆਉਣ ਦੇ ਬਾਅਦ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਹੈ।