ਤਰਲੋਚਨ ਸਿੰਘ ਜੋਧਾਨਗਰੀ, ਟਾਂਗਰਾ : ਸੀਐੱਚਸੀ ਹਸਪਤਾਲ ਤਰਸਿਕਾ 'ਚ ਐੱਸਐੱਮਓ ਡਾ. ਵਿਨੋਦ ਕੁਮਾਰ ਦੀ ਅਗਵਾਈ ਹੇਠ ਮਿਸ਼ਨ ਫ਼ਤਿਹ ਤਹਿਤ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਜਾਗਰੂਕ ਕੀਤਾ ਗਿਆ। ਐੱਸਐੱਮਓ ਡਾਕਟਰ ਵਿਨੋਦ ਕੁਮਾਰ ਨੇ ਦੱਸਿਆ ਕੋਰੋਨਾ ਵਾਇਰਸ ਤੋਂ ਬਚਾਅ ਲਈ ਵਾਰ-ਵਾਰ ਹੱਥਾਂ ਨੂੰ ਧੋਣਾ, ਘਰੋਂ ਬਾਹਰ ਜਾਣ ਸਮੇਂ ਮਾਸਕ ਪਾਉਣਾ ਤੇ ਸਮਾਜਿਕ ਦੂਰੀ ਬਣਾ ਕੇ ਰੱਖਣਾ ਬਹੁਤ ਜ਼ਰੂਰੀ ਹੈ।

ਬਲਾਕ ਐਜੂਕੇਟਰ ਕਮਲਦੀਪ ਭੱਲਾ ਨੇ ਦੱਸਿਆ ਕਿਸੇ ਨੂੰ ਵੀ ਸਾਹ ਲੈਣ ਵਿਚ ਤਕਲੀਫ ਹੋਵੇ, ਖਾਂਸੀ ਜਾਂ ਜ਼ੁਕਾਮ ਆਦਿ ਲੱਛਣ ਹਨ ਤਾਂ ਉਹ ਸੀਐੱਚਸੀ ਹਸਪਤਾਲ ਤਰਸਿਕਾ 'ਚ ਆ ਕੇ ਕੋਰੋਨਾ ਦਾ ਟੈਸਟ ਜ਼ਰੂਰ ਕਰਵਾਏ ਜੋ ਕਿ ਮੁਫ਼ਤ ਹੁੰਦਾ ਹੈ। ਇਸ ਮੌਕੇ ਐੱਲਐੱਚਵੀ ਦਲਜੀਤ ਕੌਰ, ਕਰਮਜੀਤ ਕੌਰ, ਦਲਬੀਰ ਕੌਰ, ਏਐੱਨਐੱਮ ਕੰਵਲਜੀਤ, ਐੱਸਐੱਮਆਈ ਅਜਮੇਰ ਸਿੰਘ ਸੋਹੀ, ਡਾਕਟਰ ਮਨਦੀਪ ਸਿੰਘ, ਸਿਮਰਜੀਤ ਸਿੰਘ ਆਦਿ ਹਾਜ਼ਰ ਸਨ।