ਬਲਰਾਜ ਸਿੰਘ, ਵੇਰਕਾ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਸਰਕਾਰ ਨੇ ਸਮੁੱਚੇ ਅੰਮਿ੍ਤਸਰ ਦੇ ਵਿਕਾਸ ਕਾਰਜਾਂ ਨੂੰ ਨੇਪਰੇ ਚੜ੍ਹਾਉਣ ਲਈ ਜੋ ਜਿੰਮੇਵਾਰੀ ਸੌਂਪੀ ਹੈ ਉਸ ਨੂੰ ਹਰ ਹਾਲਤ 'ਚ ਪੂਰਾ ਕੀਤਾ ਜਾਵੇਗਾ। ਉਕਤ ਪ੍ਰਗਟਾਵਾ ਨਗਰ ਸੁਧਾਰ ਟਰਸਟ ਦੇ ਚੇਅਰਮੈਨ ਦਿਨੇਸ਼ ਬੱਸੀ ਨੇ ਲੋਕਾਂ ਨੂੰ ਸੰਬੋਧਨ ਕਰਦੇ ਕੀਤਾ।

ਜਿਕਰਯੋਗ ਹੈ ਕਿ ਹਲਕਾ ਪੂਰਬੀ ਦੀ ਵਾਰਡ-20 ਦੇ ਇਲਾਕਾ ਸੰਤ ਨਗਰ ਵੇਰਕਾ ਦੀ ਸ਼ਮਸ਼ਾਨਘਾਟ ਨੂੰ ਜਾਣ ਵਾਲੀ ਗਲੀ ਦੇ ਨਿਰਮਾਣ ਕਾਰਜ ਪੂਰੇ ਹੋਣ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਮਨਜੀਤ ਸਿੰਘ ਵੇਰਕਾ ਦੀ ਅਗਵਾਈ ਹੇਠ ਇਲਾਕਾ ਵਾਸੀਆਂ ਦੇ ਸੱਦੇ 'ਤੇ ਵਿਸ਼ੇਸ਼ ਤੌਰ 'ਤੇ ਪਹੁੰਚੇ ਸਨ। ਚੇਅਰਮੈਨ ਦਿਨੇਸ਼ ਬੱਸੀ ਨੇ ਕਿਹਾ ਵਿਕਾਸ ਕਾਰਜ ਕਰਾਉਣ ਲਈ ਚਾਰ ਤੋਂ ਪੰਜ ਕਰੋੜ ਦੇ ਟੈਂਡਰ ਲੱਗ ਚੁੱਕੇ ਹਨ। ਪਿਛਲੇ 25 ਸਾਲਾਂ ਤੋਂ ਅਧੂਰੇ ਕੰਮ ਪੂਰੇ ਕਰਾਉਣ ਦੀ ਗੱਲ ਕਰਦਿਆਂ ਚੇਅਰਮੈਨ ਬੱਸੀ ਨੇ ਕਿਹਾ ਕਿ ਆਉਣ ਵਾਲੇ ਛੇ ਮਹੀਨਿਆਂ 'ਚ ਕਸਬਾ ਵੇਰਕਾ ਦੀ ਕੋਈ ਵੀ ਗਲੀ, ਬਾਜ਼ਾਰ ਵਿਕਾਸ ਕਾਰਜਾਂ ਪੱਖੋਂ ਅਧੂਰਾ ਨਹੀ ਰਹਿਣ ਦਿੱਤਾ ਜਾਵੇਗਾ।

ਉਨ੍ਹਾਂ ਕਿਹਾ ਨੌਜਵਾਨਾਂ ਦੇ ਰੁਜ਼ਗਾਰ ਦੇ ਵਸੀਲੇ ਪੈਦਾ ਕਰਨ ਲਈ ਵੇਰਕਾ 'ਚ ਕੋਈ ਵੱਡੀ ਸਨਅਤੀ ਯੋਜਨਾ ਲੈ ਕੇ ਆਵਾਂਗੇ। ਸੰਬੋਧਨ ਉਪਰੰਤ ਸੂਬੇ ਦੇ ਜਨਰਲ ਸਕੱਤਰ ਮਨਜੀਤ ਸਿੰਘ ਵੇਰਕਾ, ਬਾਬਾ ਦੀਦਾਰ ਸ਼ਾਹ 'ਤੇ ਸੰਤ ਨਗਰ ਦੇ ਇਲਾਕਾ ਵਾਸੀਆਂ ਚੇਅਰਮੈਨ ਦਿਨੇਸ਼ ਬੱਸੀ ਨੂੰ ਸਨਮਾਨਿਤ ਕੀਤਾ। ਇਸ ਮੌਕੇ ਬਾਬਾ ਦੀਦਾਰ ਸ਼ਾਹ, ਜ਼ਿਲ੍ਹਾ ਜਨਰਲ ਸਕੱਤਰ ਕਮਲਬੀਰ ਸਿੰਘ ਬਬਲੂ ਹੁੰਦਲ, ਜਗਜੀਤ ਸਿੰਘ ਜੱਗਾ, ਜਤਿੰਦਰ ਸਿੰਘ ਖਾਲਸਾ, ਕਾਂਗਰਸੀ ਆਗੂ ਧਰਮਿੰਦਰ ਸ਼ਰਮਾ, ਕੁਲਦੀਪ ਸਿੰਘ ਫੌਜੀ, ਬਚਿੱਤਰ ਸਿੰਘ ਲਾਡੀ, ਬਿਕਰਮ ਸਿੰਘ, ਡੇਵਡ ਮਸੀਹ, ਸਾਹਿਲ ਸਹੋਤਾ, ਅਗਿਆਪਾਲ ਸਿੰਘ, ਸੋਨੂੰ ਪ੍ਰਧਾਨ, ਬਲਕਾਰ ਸਿੰਘ, ਸੱਤਪਾਲ ਸਿੰਘ, ਅਮਨ, ਡੇਵਡ ਲਾਲ ਆਦਿ ਮੌਜੂਦ ਸਨ।