ਸੁਭਾਸ਼ ਚੰਦਰ ਭਗਤ, ਮਜੀਠਾ : ਸ਼ਹਿਰ ਦੇ ਸੈਕਰਡ ਹਾਰਟ ਕਾਨਵੈਂਟ ਸਕੂਲ (ਰੋੜੀ) ਦਾ ਦਸਵੀਂ ਕਲਾਸ ਦੇ ਆਈਸੀਐੱਸਈ ਬੋਰਡ ਦਾ ਨਤੀਜਾ ਸ਼ਾਨਦਾਰ ਰਿਹਾ। ਇਸ ਮੌਕੇ ਪਾਸ ਹੋਏ ਬੱਚਿਆਂ ਨੂੰ ਸਕੂਲ ਦੇ ਪਿ੍ਰੰਸੀਪਲ ਸਿਸਟਰ ਬੈਟਸੀ ਤੇ ਸਮੂਹ ਸਟਾਫ ਨੇ ਸਨਮਾਨਿਤ ਕੀਤਾ ਤੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ।

ਇਸ ਮੌਕੇ ਪਿ੍ਰੰਸੀਪਲ ਸਿਸਟਰ ਬੈਟਸੀ ਨੇ ਦੱਸਿਆ ਵਿਦਿਆਰਥਣ ਕਵਲਪ੍ਰਰੀਤ ਕੌਰ ਪੁੱਤਰੀ ਹਰਵੇਲ ਸਿੰਘ ਨੇ 97.6 ਫੀਸਦੀ ਨੰਬਰ ਲੈ ਕੇ ਸਕੂਲ 'ਚੋਂ ਪਹਿਲਾ ਸਥਾਨ ਪ੍ਰਰਾਪਤ ਕੀਤਾ। ਇਸੇ ਤਰ੍ਹਾਂ ਨਵਨੀਤ ਕੌਰ ਨੇ ਵੀ 95.4 ਫੀਸਦੀ ਨੰਬਰ ਲੈ ਕੇ ਦੂਸਰਾ ਸਥਾਨ ਹਾਸਲ ਕੀਤਾ ਤੇ ਆਂਚਲਪ੍ਰਰੀਤ ਕੌਰ ਪੁੱਤਰੀ ਸੁਰਜੀਤ ਸਿੰਘ ਨੇ 95 ਫੀਸਦੀ ਨੰਬਰਾਂ ਨਾਲ ਤੀਸਰੇ ਨੰਬਰ ਤੇ ਰਹੀ ਤੇ ਬਾਕੀ ਵਿਦਿਆਰਥੀਆਂ ਨੇ 89 ਫੀਸਦੀ ਤੋਂ ਵੱਧ ਨੰਬਰ ਪ੍ਰਰਾਪਤ ਕਰਕੇ ਆਪਣੇ ਸਕੂਲ ਤੇ ਆਪਣੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ। ਉਨ੍ਹਾਂ ਦੱਸਿਆ ਕਿ ਸਕੂਲ ਦੇ ਵਿਦਿਆਰਥੀਆਂ ਵੱਲੋਂ ਵਧੀਆ ਪ੍ਰਦਰਸ਼ਨ ਕਰਦਿਆਂ ਕੁੱਲ 94 ਵਿਦਿਆਰਥੀਆਂ 'ਚੋਂ 67 ਵਿਦਿਆਰਥੀ ਮੈਰਿਟ ਸੂਚੀ 'ਚ ਰਹੇ ਤੇ 27 ਵਿਦਿਅਰਥੀ ਪਹਿਲੇ ਸਥਾਨ ਤੇ ਰਹੇ। ਇਸ ਮੌਕੇ ਪਿ੍ਰੰਸੀਪਲ ਸਿਸਟਰ ਬੈਟਸੀ ਵੱਲੋਂ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਹੋਰ ਵੀ ਸਮਾਜਿਕ ਸਰਗਰਮੀਆਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਤਕੀਦ ਕੀਤੀ। ਇਸ ਮੌਕੇ ਪਿ੍ਰੰਸੀਪਲ ਸਿਸਟਰ ਬੈਟਸੀ ਤੋਂ ਇਲਾਵਾ ਟੀਚਰ ਅਰਮਿੰਦਰ ਸਿੰਘ, ਹਰਦੇਵ ਸਿੰਘ, ਸੋਹਣ ਸਿੰਘ, ਅਰਵਿੰਦ ਸ਼ਰਮਾ ਤੇ ਸਮੂਹ ਸਟਾਫ ਹਾਜ਼ਰ ਸੀ।