ਵਿਨੋਦ ਕੁਮਾਰ, ਨੰਗਲੀ : ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਪੂਰੇ ਪੰਜਾਬ ਵਿਚ ਕਾਂਗਰਸ ਸਰਕਾਰ ਵੱਲੋਂ ਨੀਲੇ ਕਾਰਡ ਕੱਟਣਾ, ਤੇਲ ਦੀਆਂ ਕੀਮਤਾਂ ਵਧਾਉਣਾ, ਨਾਜਾਇਜ਼ ਪਰਚੇ ਕਰਨੇ ਤੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਨਾ ਕਰਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਜਿਸ ਦੇ ਤਹਿਤ ਹਲਕਾ ਅਟਾਰੀ ਅਧੀਨ ਪੈਂਦੇ ਪਿੰਡ ਨੰਗਲੀ ਵਿਚ ਸਾਬਕਾ ਕੈਬਨਿਟ ਮੰਤਰੀ ਗੁਲਜਾਰ ਸਿੰਘ ਰਣੀਕੇ ਵੱਲੋਂ ਧਰਨੇ ਵਿਚ ਸ਼ਾਮਲ ਹੋ ਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ।

ਰਣੀਕੇ ਨੇ ਕਿਹਾ ਕਿ ਕਾਂਗਰਸ ਸਰਕਾਰ ਜਦੋਂ ਤੋਂ ਸੱਤਾ 'ਚ ਆਈ ਹੈ, ਉਦੋ ਤੋਂ ਹੀ ਲੋਕਾਂ ਨੂੰ ਮਹਿੰਗਾਈ ਵੱਲ ਧਕੇਲਣ 'ਚ ਕੋਈ ਕਸਰ ਨਹੀਂ ਛੱਡੀ ਜਾ ਰਹੀ। ਇਸ ਮੌਕੇ ਸਾਬਕਾ ਸਰਪੰਚ ਬਲਰਾਜ ਸਿੰਘ, ਸਾਬਕਾ ਸਰਪੰਚ ਤਲਵਿੰਦਰ ਸਿੰਘ, ਨੰਬਰਦਾਰ ਜਤਿੰਦਰਬੀਰ ਸਿੰਘ, ਕੁਲਵੰਤ ਭੱਟੀ, ਗੁਰਵਿੰਦਰ ਸਿੰਘ ਹੈਪੀ, ਤੇਜਬੀਰ ਨੰਗਲੀ, ਅਰਜਨ ਬਿੱਟੂ, ਚੈਂਚਲ ਸਿੰਘ ਠੇਕੇਦਾਰ, ਰਾਜੂ ਠੇਕੇਦਾਰ, ਸਤਿੰਦਰ ਸਿੰਘ, ਜਸਬੀਰ ਸਿੰਘ ਫ਼ੌਜੀ, ਰਾਜੂ ਮੈਂਬਰ, ਿਛੰਦੀ ਮੈਂਬਰ ਆਦਿ ਹਾਜ਼ਰ ਸਨ।