ਪੱਤਰ ਪ੍ਰਰੇਰਕ, ਅੰਮਿ੍ਤਸਰ : ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਵਿਰਸਾ ਸਿੰਘ ਵਲਟੋਹਾ ਨੇ ਅੰਮਿ੍ਤਸਰ ਦਸਹਿਰਾ ਰੇਲ ਹਾਦਸੇ ਦੇ ਮਾਮਲੇ 'ਚ ਨਗਰ ਨਿਗਮ ਦੇ ਪੰਜ ਮੁਲਾਜ਼ਮਾਂ ਸਿਰ ਇਲਜ਼ਾਮ ਲਗਾਉਣ ਨੂੰ ਗਲਤ ਕਰਾਰ ਦਿੱਤਾ ਹੈ। ਵਲਟੋਹਾ ਨੇ ਦੋਸ਼ ਲਾਉਂਦਿਆਂ ਕਿਹਾ ਨਗਰ ਨਿਗਮ ਦੇ ਜੂਨੀਅਰ ਅਫਸਰਾਂ ਨੂੰ ਫਸਾਇਆ ਗਿਆ ਹੈ। ਉਨ੍ਹਾਂ ਕਿਹਾ ਮੁਲਾਜ਼ਮ ਅੰਮਿ੍ਤਸਰ ਪੂਰਬੀ ਹਲਕੇ ਦੇ ਮੌਜੂਦਾ ਵਿਧਾਇਕ ਦਾ ਕਿਸੇ ਵੀ ਹੁਕਮ ਨੂੰ ਮੰਨਣ ਤੋਂ ਇਨਕਾਰੀ ਨਹੀਂ ਹੋ ਸਕਦੇ ਸਨ। ਹਲਕੇ 'ਚ ਹੀ ਸਾਰੇ ਨਿਯਮਾਂ ਨੂੰ ਿਛੱਕੇ ਟੰਗ ਕੇ ਇਹ ਦੁਸਹਿਰਾ ਪ੍ਰਰੋਗਰਾਮ ਹੋਇਆ ਸੀ। ਵਲਟੋਹਾ ਨਾਲ ਹਰਮੀਤ ਸਿੰਘ ਸੰਧੂ ਤੇ ਤਲਬੀਰ ਸਿੰਘ ਗਿੱਲ ਵੀ ਮੌਜੂਦ ਸਨ।

ਉਨ੍ਹਾਂ ਕਿਹਾ ਪੰਜਾਂ ਮੁਲਾਜ਼ਮਾਂ ਦਾ ਸ਼ੋਸ਼ਣ ਨਹੀਂ ਕੀਤਾ ਜਾਣਾ ਚਾਹੀਦਾ। ਉਨ੍ਹਾਂ ਦੋਸ਼ ਲਾਉਂਦਿਆਂ ਕਿਹਾ ਕੇਸ 'ਚ ਅਸਲ ਦੋਸ਼ੀ ਸਿੱਧੂ ਜੋੜਾ ਤੇ ਚਹੇਤਾ ਕਾਂਗਰਸੀ ਕੌਂਸਲਰ ਮਿੱਠੂ ਮਦਾਨ ਹਨ, ਜਿਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ, ਕਿਉਂਕਿ ਦੁਸਹਿਰਾ ਮਨਾਉਣ ਸਮੇਂ ਜੋੜਾ ਫਾਟਕ 'ਤੇ ਰੇਲਵੇ ਲਾਈਨਾਂ ਦੇ ਨੇੜੇ ਤੇਜ਼ ਰਫਤਾਰ ਰੇਲ ਗੱਡੀ ਨੇ 61 ਲੋਕਾਂ ਨੂੰ ਦਰੜ ਦਿੱਤਾ ਸੀ। ਉਨ੍ਹਾਂ ਕਿਹਾ ਸਾਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ। ਦੋਸ਼ੀਆਂ ਦੇ ਖ਼ਿਲਾਫ਼ ਫੌਜਦਾਰੀ ਕੇਸ ਦਰਜ ਕੀਤਾ ਜਾਵੇ ਜੋ ਇਸ ਹਾਦਸੇ ਲਈ ਸਿੱਧੇ ਤੌਰ 'ਤੇ ਜ਼ਿੰਮੇਵਾਰ ਹਨ। ਅਕਾਲੀ ਆਗੂਆਂ ਨੇ ਦੋਸ਼ ਲਾਉਂਦਿਆਂ ਕਿਹਾ ਫਾਇਰ ਅਫਸਰ ਖ਼ਿਲਾਫ਼ ਇਸ ਲਈ ਕਾਰਵਾਈ ਕੀਤੀ ਜਾ ਰਹੀ ਹੈ ਕਿ ਉਸ ਨੇ ਨਗਰ ਨਿਗਮ ਦੀ ਇਜਾਜ਼ਤ ਬਗੈਰ ਦੁਸਹਿਰਾ ਪ੍ਰਰੋਗਰਾਮ 'ਤੇ ਅੱਗ ਬੁਝਾਊ ਗੱਡੀ 'ਤੇ ਪਾਣੀ ਦਾ ਟੈਂਕਰ ਭੇਜਿਆ ਸੀ। ਉਨ੍ਹਾਂ ਕਿਹਾ ਕਿ ਫਾਇਰ ਅਫਸਰ ਕੋਲ ਹੋਰ ਕੋਈ ਚਾਰਾ ਨਹੀਂ ਸੀ, ਕਿਉਂਕਿ ਇਹ ਪ੍ਰਚਾਰ ਕੀਤਾ ਗਿਆ ਸੀ ਕਿ ਸਥਾਨਕ ਸਰਕਾਰ ਮੰਤਰੀ ਸਮਾਗਮ 'ਚ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਇਸੇ ਤਰੀਕੇ ਹੋਰ ਅਫਸਰਾਂ 'ਤੇ ਵੀ ਇਸ ਲਈ ਇਲਜ਼ਾਮ ਲੱਗੇ ਹਨ, ਕਿਉਂਕਿ ਉਹ ਇਹ ਯਕੀਨੀ ਬਣਾਉਣ ਵਿਚ ਅਸਫਲ ਰਹੇ ਕਿ ਇਲਾਕੇ ਵਿਚ ਕੋਈ ਸਮਾਗਮ ਨਾ ਹੋਵੇ ਤੇ ਬਗੈਰ ਮਨਜ਼ੂਰੀ ਦੇ ਪੋਸਟਰ ਤੇ ਬੈਨਰ ਲਾਉਣ ਦਿੱਤੇ। ਉਨ੍ਹਾਂ ਕਿਹਾ ਨਗਰ ਨਿਗਮ ਮੁਲਾਜ਼ਮ ਸਥਾਨਕ ਸਰਕਾਰ ਮੰਤਰੀ ਤੇ ਕੌਂਸਲਰ ਮਿੱਠੂ ਮਦਾਨ ਦੇ ਅੱਗੇ ਬੇਵਸ ਸਨ। ਇਸ ਮੌਕੇ ਗੁਰਪ੍ਰਤਾਪ ਸਿੰਘ ਟਿੱਕਾ, ਗੁਰਪ੍ਰਰੀਤ ਸਿੰਘ ਰੰਧਾਵਾ ਵੀ ਮੌਜੂਦ ਸਨ।