ਅੰਮਿ੍ਤਪਾਲ ਸਿੰਘ, ਅੰਮਿ੍ਤਸਰ : ਗੁਰੂ ਨਗਰੀ ਨੂੰ ਹਰਿਆ ਭਰਿਆ ਤੇ ਪ੍ਰਦੂਸ਼ਣ ਰਹਿਤ ਬਨਾਉਣ ਲਈ ਬਾਬਾ ਕਸ਼ਮੀਰ ਸਿੰਘ ਤੇ ਬਾਬਾ ਸੁਖਵਿੰਦਰ ਸਿੰਘ ਭੂਰੀ ਵਾਲਿਆ ਵੱਲੋਂ ਤਰਨਤਾਰਨ ਰੋਡ ਦੇ ਡਿਵਾਈਡਰ 'ਚ ਨਹਿਰ ਤੋਂ ਚਾਟੀਵਿੰਡ ਚੌਕ ਤੱਕ ਬੂਟੇ ਲਾਏ ਗਏ ਜਿਸ ਦੀ ਸ਼ੁਰੂਆਤ ਨਗਰ ਨਿਗਮ ਕਮਿਸ਼ਨਰ ਕੋਮਲ ਮਿੱਤਲ ਨੇ ਬੂਟਾ ਲਾ ਕੇ ਕੀਤੀ।

ਇਸ ਮੌਕੇ ਨਿਗਮ ਕਮਿਸ਼ਨਰ ਕੋਮਲ ਮਿੱਤਲ ਨੇ ਕਿਹਾ ਇਸ ਧਰਤੀ 'ਤੇ ਅੱਜ ਰੁੱਖ ਲਾਉਣਾ ਸਮੇਂ ਦੀ ਵੱਡੀ ਲੋੜ ਹੈ। ਮਿੱਤਲ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣਾ ਆਲਾ ਦੁਆਲਾ ਵੀ ਸਾਫ ਰੱਖਣ ਤੇ ਮਹਾਪੁਰਖਾਂ ਵੱਲੋਂ ਲਗਾਏ ਬੂਟਿਆਂ ਦੀ ਸਾਂਭ ਸੰਭਾਲ ਲਈ ਸਹਿਯੋਗ ਵੀ ਦੇਣ। ਇਸ ਮੌਕੇ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੇ ਕਿਹਾ ਜੇਕਰ ਮਨੁੱਖ ਨੇ ਵਾਤਾਵਰਨ ਦੀ ਸੁਹਿਰਦਾ ਨਾਲ ਸਾਂਭ ਸੰਭਾਲ ਨਾ ਕੀਤੀ ਤਾਂ ਭਵਿੱਖ 'ਚ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਮਣਾ ਕਰਨਾ ਪੈ ਸਕਦਾ ਹੈ ਸੋ ਮਨੁੱਖਾ ਜੀਵਨ ਦਾ ਸਮਤੋਲ ਬਣਾਈ ਰੱਖਣ ਲਈ ਸਾਨੂੰ ਅੱਜ ਤੋਂ ਹੀ ਨਿਸ਼ਚਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਅਸੀਂ ਆਪਣੇ ਜਿੰਮੇ ਲੱਗੀ ਸੇਵਾ ਸੰਭਾਲ ਦੀ ਜਿੰਮੇਵਾਰੀ ਤਨਦੇਹੀ ਨਾਲ ਨਿਭਾ ਰਹੇ ਹਾਂ ਤੇ ਸੰਗਤ ਨੂੰ ਵੀ ਅਪੀਲ ਕਰਦੇ ਹਾਂ ਕਿ ਉਹ ਵਾਤਾਵਰਨ ਸੰਭਾਲ ਦੇ ਇਸ ਕਾਰਜ ਨੂੰ ਆਪਣਾ ਸਮਝ ਕੇ ਸਹਿਯੋਗ ਕਰਨ।

ਇਸ ਮੌਕੇ ਡੇਰਾ ਬਾਬਾ ਭੂਰੀ ਵਾਲਿਆਂ ਦੇ ਮੁੱਖ ਬੁਲਾਰੇ ਰਾਮ ਸਿੰਘ ਭਿੰਡਰ, ਕੌਂਸਲਰ ਦਲਬੀਰ ਸਿੰਘ ਮੰਮਣਕੇ, ਬਾਬਾ ਅਵਤਾਰ ਸਿੰਘ, ਐੱਸਡੀਓ ਸਤਿੰਦਰ ਸਿੰਘ, ਐੱਸਡੀਓ ਦਿਲਬਾਗ ਸਿੰਘ, ਐਡਵੋਕੇਟ ਮਨਜੀਤ ਸਿੰਘ ਛੀਨਾ, ਭਾਈ ਅਮਰਜੀਤ ਸਿੰਘ, ਰਵੀਸ਼ੇਰ ਸਿੰਘ ਖਾਲਸਾ, ਰਾਜੇਸ਼ ਅਰੋੜਾ ਆਸ਼ੂ, ਬਲਾਕ ਅਫਸਰ ਨਿਰਮਲ ਸਿੰਘ, ਸੁਰਜੀਤ ਸਿੰਘ ਸਤਲਾਣੀ, ਮੁਖਤਿਆਰ ਸਿੰਘ, ਮਨਜਿੰਦਰ ਸਿੰਘ, ਸੁੱਖ ਗਵਾਲੀਅਰ, ਸਤਨਾਮ ਸਿੰਘ ਠੇਕੇਦਾਰ, ਗੁਰਜੀਤ ਸਿੰਘ ਰੰਧਾਵਾ, ਸੁਖਵਿੰਦਰ ਸਿੰਘ ਬਮਰਾਹ, ਬਿਕਰਮ ਸਿੰਘ ਬਲੱਡ ਬੈਂਕ ਵਾਲੇ

ਆਦਿ ਹਾਜ਼ਰ ਸਨ।