ਜੇਐੱਨਐੱਨ, ਅੰਮਿ੍ਤਸਰ : ਕੋਰੋਨਾ ਪੀੜਤ ਇਕ ਹੋਰ ਅੌਰਤ ਨੇ ਵੀਰਵਾਰ ਦਮ ਤੋੜ ਦਿੱਤਾ। 71 ਸਾਲ ਦੀ ਇਹ ਅੌਰਤ ਗੰਡਾ ਸਿੰਘ ਕਾਲੋਨੀ ਤਰਨਤਾਰਨ ਰੋਡ ਦੀ ਰਹਿਣ ਵਾਲੀ ਸੀ ਤੇ ਗੁਰੂ ਰਾਮਦਾਸ ਹਸਪਤਾਲ 'ਚ ਇਲਾਜ ਅਧੀਨ ਸੀ। ਵੀਰਵਾਰ ਉਸ ਨੇ ਆਖਰੀ ਸਾਹ ਲਿਆ। ਅੱਜ ਪੰਜ ਨਵੇਂ ਪਾਜ਼ੇਟਿਵ ਮਰੀਜ਼ ਰਿਪੋਰਟ ਹੋਏ ਹਨ। ਅੰਮਿ੍ਤਸਰ 'ਚ ਕੋਰੋਨਾ ਪੀੜਤ 45 ਲੋਕਾਂ ਨੇ ਦਮ ਤੋੜਿਆ ਹੈ। ਹੁਣ ਤੱਕ 971 ਲੋਕ ਕੋਰੋਨਾ ਪੀੜਤ ਪਾਏ ਗਏ ਹਨ, ਜਿਨ੍ਹਾਂ ਵਿਚੋਂ 771 ਠੀਕ ਹੋ ਚੁੱਕੇ ਹਨ, ਜਦਕਿ 97 ਲੋਕ ਹਸਪਤਾਲ 'ਚ ਇਲਾਜ ਅਧੀਨ ਹਨ। ਉਥੇ ਹੀ 58 ਕੋਰੋਨਾ ਪਾਜ਼ੇਟਿਵ ਮਰੀਜ਼ਾਂ ਨੂੰ ਹੋਮ ਆਇਸੋਲੇਟ ਕੀਤਾ ਹੈ। ਇਧਰ, ਵੀਰਵਾਰ ਤਿੰਨ ਪਾਜ਼ੇਟਿਵ ਕੇਸ ਕਮਿਊਨਿਟੀ 'ਚ ਕੋਰੋਨਾ ਦੇ ਦਾਖ਼ਲੇ ਨਾਲਰਿਪੋਰਟ ਹੋਏ ਹਨ। ਇਨ੍ਹਾਂ 'ਚ ਜਸਪਾਲ ਨਗਰ ਤੋਂ ਇਕ, ਬਸੰਤ ਐਵੇਨਿਊ ਤੋਂ ਇਕ, ਅਕਾਸ਼ ਐਵੇਨਿਊ ਤੋਂ ਇਕ ਮਰੀਜ਼ ਸ਼ਾਮਲ ਹੈ, ਉਥੇ ਹੀ ਦੋ ਕੇਸ ਸੰਪਰਕ ਨਾਲ ਹਨ। ਇਨ੍ਹਾਂ 'ਚ ਇਕ ਮਜੀਠਾ ਤੋਂ ਜਦਕਿ ਦੂਸਰਾ ਭਗਤਾਂਵਾਲਾ ਤੋਂ ਹੈ। ਇਹ ਦੋਵੇਂ ਆਪਣੇ ਰਿਸ਼ਤੇਦਾਰਾਂ ਦੇ ਸੰਪਰਕ 'ਚ ਆਉਣ ਨਾਲ ਕੋਰੋਨਾ ਪੀੜਤ ਹੋਏ। ਸਿਹਤ ਵਿਭਾਗ ਲਈ ਇਹ ਚਿੰਤਾ ਦਾ ਵਿਸ਼ਾ ਹੋਣਾ ਚਾਹੀਦਾ ਹੈ ਕਿ ਕੋਰੋਨਾ ਦੀ ਕਮਿਊਨਿਟੀ 'ਚ ਦਾਖ਼ਲ ਹੋ ਚੁੱਕਾ ਹੈ, ਇਸ ਲਈ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ ਵਿਚ ਆਏ ਵੱਧ ਤੋਂ ਵੱਧ ਲੋਕਾਂ ਨੂੰ ਲੱਭਣਾ ਜਰੂਰੀ ਹੈ। ਹਾਲਾਂਕਿ ਸਿਹਤ ਵਿਭਾਗ ਇਸ ਕੰਮ ਨੂੰ ਸਲੀਕੇ ਨਾਲ ਨਹੀਂ ਕਰ ਪਾ ਰਿਹਾ। ਸਿਹਤ ਵਿਭਾਗ ਦੇ ਇਕ ਅਧਿਕਾਰੀ ਨੇ ਨਾਮ ਪ੍ਰਕਾਸ਼ਿਤ ਨਾ ਕਰਨ ਦੀ ਸ਼ਰਤ 'ਤੇ ਦੱਸਿਆ ਕਿ ਕੋਰੋਨਾ ਵਾਇਰਸ ਦੀ ਲਪੇਟ ਵਿਚ 2000 ਤੋਂ ਜਿਆਦਾ ਲੋਕ ਆਏ ਹਨ, ਪਰ ਇਨ੍ਹਾਂ ਨੂੰ ਟਰੇਸ ਨਹੀਂ ਕੀਤਾ ਜਾ ਸਕਿਆ।

- ਬੁੱਧਵਾਰ ਤੇ ਵੀਰਵਾਰ ਨੂੰ ਪੰਜ-ਪੰਜ ਮਰੀਜ਼ ਹੋਏ ਰਿਪੋਰਟ

ਕੋਰੋਨਾ ਵਾਇਰਸ ਦਾ ਕਹਿਰ ਹੌਲੀ-ਹੌਲ ਘੱਟ ਹੋ ਰਿਹਾ ਹੈ। ਬੁੱਧਵਾਰ ਪੰਜ ਤੇ ਵੀਰਵਾਰ ਨੂੰ ਪੰਜ ਮਰੀਜ਼ ਰਿਪੋਰਟ ਹੋਏ, ਜਦਕਿ ਇਨ੍ਹਾਂ ਦੋਨਾਂ ਦਿਨਾਂ 'ਚ ਇਕ-ਇਕ ਮੌਤ ਹੋਈ ਹੈ।