ਰਮੇਸ਼ ਰਾਮਪੁਰਾ, ਅੰਮਿ੍ਤਸਰ : ਮੈਟਰੋ ਬੱਸ ਸਰਵਿਸ ਮੁਲਾਜ਼ਮਾਂ ਦੀ ਜਥੇਬੰਦੀ ਬੀਆਰਟੀਐੱਸ ਵਰਕਰਜ਼ ਯੂਨੀਅਨ ਪੰਜਾਬ (ਸੀਟੂ) ਵੱਲੋਂ ਲਾਕਡਾਊਨ ਦੌਰਾਨ ਕੰਪਨੀ ਵਲੋਂ ਮੈਟਰੋ ਬੱਸ ਸਰਵਿਸ ਦੇ ਡਰਾਈਵਰਾਂ ਨੂੰ ਤਨਖ਼ਾਹਾਂ ਦਾ ਭੁਗਤਾਨ ਨਾ ਕਰਨ ਤੇ ਹੋਰ ਮੰਗਾਂ ਦੀ ਪੂਰਤੀ ਲਈ ਡੀਸੀ ਦਫਤਰ ਅੰਮਿ੍ਤਸਰ ਵਿਖੇ ਰੋਸ ਵਿਖਾਵਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਦਿੱਤਾ ਗਿਆ।

ਇਸ ਮੌਕੇ ਸੀਟੂ ਸੂਬਾਈ ਵਿੱਤ ਸਕੱਤਰ ਕਾਮਰੇਡ ਸੁੱਚਾ ਸਿੰਘ ਅਜਨਾਲਾ ਨੇ ਦੱਸਿਆ ਕਿ ਕੋਰੋਨਾ ਮਹਾਮਾਰੀ ਦੌਰਾਨ ਅੰਮਿ੍ਤਸਰ ਮੈਟਰੋ ਬੱਸ ਸਰਵਿਸ ਦੇ ਡਰਾਈਵਰਾਂ ਨੂੰ ਤਨਖ਼ਾਹਾਂ ਦਾ ਭੁਗਤਾਨ ਨਹੀਂ ਕੀਤਾ ਗਿਆ ਤੇ ਲਾਕਡਾਊਨ ਦੌਰਾਨ ਨਾ ਹੀ ਕਿਸੇ ਤਰ੍ਹਾਂ ਦੀ ਹੋਰ ਸਹੂਲਤ ਜਿਸ ਵਿਚ ਰਾਸ਼ਨ ਤੇ ਆਰਥਿਕ ਮਦਦ ਆਦਿ ਵੀ ਨਹੀਂ ਦਿੱਤੀ ਗਈ। ਕਈ ਡਰਾਈਵਰਾਂ ਦੇ ਖਾਤੇ ਵਿਚ ਪੀਐੱਫ ਵੀ ਜਮ੍ਹਾਂ ਨਹੀਂ ਕਰਵਾਇਆ ਗਿਆ। ਇਸ ਬਿਪਤਾ ਦੀ ਘੜੀ ਵਿਚ ਕਈ ਡਰਾਈਵਰਾਂ ਨੂੰ ਬਿਨਾਂ ਕਿਸੇ ਕਾਰਨ ਨੌਕਰੀ ਤੋਂ ਬਰਖਾਸਤ ਵੀ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਡੀਸੀ ਦਫ਼ਤਰ ਰਾਹੀਂ 3 ਵਾਰ ਮੰਗ ਪੱਤਰ ਭੇਜਣ ਦੇ ਉਪਰੰਤ ਵੀ ਸਮੱਸਿਆ ਦਾ ਹੱਲ ਨਹੀਂ ਕੀਤਾ ਗਿਆ। ਅੱਜ ਮਜਬੂਰਨ ਰੋਸ ਰੈਲੀ ਕਰਨ ਉਪਰੰਤ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜਿਆ ਜਾ ਰਿਹਾ ਹੈ।

ਇਸ ਮੌਕੇ ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਜਗੀਰ ਸਿੰਘ ਗੁਮਟਾਲਾ ਕਾਲੋਨੀ, ਨਰਿੰਦਰਪਾਲ ਚਮਿਆਰੀ, ਭਰਾਤਰੀ ਟਰਾਂਸਪੋਰਟ ਜਥੇਬੰਦੀਆਂ 'ਚੋਂ ਪਨਬੱਸ ਵਰਕਰਜ਼ ਯੂਨੀਅਨ, ਪੰਜਾਬ ਰੋਡਵੇਜ਼ ਤੇ ਪ੍ਰਰਾਈਵੇਟ ਟਰਾਂਸਪੋਰਟ ਵਰਕਰ ਯੂਨੀਅਨ ਦੇ ਆਗੂਆਂ ਜੋਧ ਸਿੰਘ, ਕੇਵਲ ਸਿੰਘ, ਬਲਜੀਤ ਸਿੰਘ, ਦਵਿੰਦਰ ਸਿੰਘ, ਗੁਰਦੀਪ ਸਿੰਘ, ਜਰਨੈਲ ਸਿੰਘ, ਦਿਲਬਾਗ ਸਿੰਘ, ਤਜਿੰਦਰ ਸਿੰਘ ਨਾਗ, ਭਾਰਤੀ ਭਾਰਤੀ ਜਨਵਾਦੀ ਨੌਜਵਾਨ ਸਭਾ ਦੇ ਜ਼ਿਲ੍ਹਾ ਸਕੱਤਰ ਕੁਲਬੀਰ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਜਗੀਰ ਸਿੰਘ, ਬਲਵਿੰਦਰ ਸਿੰਘ, ਹਰਪਾਲ ਸਿੰਘ, ਦਵਿੰਦਰ ਸਿੰਘ, ਬਲਵਿੰਦਰ ਸਿੰਘ ਚੱਬਾ, ਸ਼ਮਸ਼ੇਰ ਸਿੰਘ, ਜਗਰੂਪ ਸਿੰਘ, ਗੁਰਵਿੰਦਰ ਸਿੰਘ ਲਾਡੀ ਸਮੇਤ ਵੱਡੀ ਗਿਣਤੀ ਵਿਚ ਸਾਥੀ ਹਾਜ਼ਰ ਸਨ।