ਅੰਮਿ੍ਤਪਾਲ ਸਿੰਘ, ਅੰਮਿ੍ਤਸਰ : ਬੀਤੇ ਦਿਨੀ ਪੰਜਾਬ ਸਰਕਾਰ ਵਲੋਂ ਰਮਿੰਦਰ ਸਿੰਘ ਰੰਮੀ ਨੂੰ ਮਾਰਕੀਟ ਕਮੇਟੀ ਅੰਮਿ੍ਤਸਰ ਦਾ ਉੱਪਚੇਅਰਮੈਨ ਨਿਯੁਕਤ ਕੀਤਾ ਗਿਆ ਸੀ, ਨੇ ਅੱਜ ਮੈਂਬਰ ਪਾਰਲੀਮੈਟ ਗੁਰਜੀਤ ਸਿੰਘ ਅੌਜਲਾ, ਵਿਧਾਇਕ ਤਰਸੇਮ ਸਿੰਘ ਡੀਸੀ, ਸੁਨੀਲ ਦੱਤੀ, ਇੰਦਰਬੀਰ ਸਿੰਘ ਬੁਲਾਰੀਆ ਤੇ ਮੇਅਰ ਕਰਮਜੀਤ ਸਿੰਘ ਰਿੰਟੂ ਤੇ ਹੋਰ ਸ਼ਖ਼ਸੀਅਤਾਂ ਦੀ ਹਾਜ਼ਰੀ 'ਚ ਅਹੁਦਾ ਸੰਭਾਲ ਲਿਆ। ਇਸ ਮੌਕੇ ਅੌਜਲਾ ਨੇ ਕਿਹਾ ਰੰਮੀ ਸ਼ੁਰੂ ਤੋ ਹੀ ਕਾਂਗਰਸ ਦੇ ਇਕ ਵਫਾਦਾਰ ਸਿਪਾਹੀ ਰਹੇ ਹਨ ਤੇ ਇਨ੍ਹਾਂ ਹਮੇਸ਼ਾ ਇਮਾਨਦਾਰੀ ਤੇ ਮਿਹਨਤ ਨਾਲ ਲੋਕ ਭਲਾਈ ਦੇ ਕੰਮ ਕੀਤੇ ਹਨ।

ਅੌਜਲਾ ਨੇ ਰੰਮੀ ਨੂੰ ਉਪ ਚੇਅਰਮੈਨ ਬਣਾਉਣ 'ਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਤੇ ਕਾਂਗਰਸ ਹਾਈ ਕਮਾਂਡ ਦਾ ਧੰਨਵਾਦ ਕੀਤਾ। ਇਸ ਮੌਕੇ ਇੰਦਰਬੀਰ ਸਿੰਘ ਬੁਲਾਰੀਆ ਤੇ ਤਰਸੇਮ ਸਿੰਘ ਡੀਸੀ ਵਿਧਾਇਕ ਨੇ ਕਿਹਾ ਕਾਂਗਰਸ ਨੇ ਹਮੇਸ਼ਾਂ ਹੀ ਆਪਣੇ ਵਰਕਰਾਂ ਦੀ ਕਦਰ ਕੀਤੀ ਹੈ। ਉਪਰੰਤ ਰੰਮੀ ਨੇ ਕਿਹਾ ਸਰਕਾਰ ਵੱਲੋਂ ਸੌਂਪੀ ਜਿੰਮੇਵਾਰੀ ਇਮਾਨਦਾਰੀ ਨਾਲ ਨਿਭਾਉਣਗੇ। ਇਸ ਮੌਕੇ ਭਗਵੰਤਪਾਲ ਸਿੰਘ ਸੱਚਰ ਪ੍ਰਧਾਨ ਕਾਂਗਰਸ ਕਮੇਟੀ ਦਿਹਾਤੀ, ਸ਼ਿਵਰਾਜ ਸਿੰਘ ਬੱਲ, ਐੱਸਡੀਐੱਮ, ਸਵਰਣ ਸਿੰਘ ਧੁੰਨ, ਰਮਨ ਬਖਸ਼ੀ ਸੀਨੀਅਰ ਡਿਪਟੀ ਮੇਅਰ, ਰਿੰਕੂ ਿਢਲੋਂ ਚੇਅਰਮੈਨ ਸੋਸ਼ਲ ਮੀਡੀਆ ਸੈਲ ਕਾਂਗਰਸ, ਸ੍ ਰਛਪਾਲ ਸਿੰਘ ਲਾਲੀ, ਸੀਨੀਅਰ ਕਾਂਗਰਸੀ ਆਗੂ, ਰਘਬੀਰ ਸਿੰਘ ਵਾਹਲਾ ਡਾਇਰੈਕਟਰ ਮਾਰਕੀਟ ਕਮੇਟੀ ਅਟਾਰੀ, ਸਰਬਪਾਲ ਸਿੰਘ ਸੰਧੂ, ਸਤਨਾਮ ਸਿੰਘ ਸੰਧਾਵਲੀਆ, ਨਿਸ਼ਾਨ ਸਿੰਘ ਅੌਲਖ ਪ੍ਰਧਾਨ ਕਾਰ ਡੀਲਰ ਐਸੋਸੀਏਸ਼ਨ, ਹਰਚਰਨ ਸਿੰਘ ਮਾਹਲ, ਸਤਵੰਤ ਸਿੰਘ, ਗੁਰਵਿੰਦਰ ਸਿੰਘ, ਸੁਖਦੇਵ ਸਿੰਘ ਖਾਪੜਖੇੜੀ, ਅੰਗਰੇਜ ਸਿੰਘ ਵਰਪਾਲ ਚੇਅਰਮੈਨ ਲੈਂਡ ਮਾਰਗੇਜ, ਨਿਰਵੈਰ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਅਟਾਰੀ, ਸਤਨਾਮ ਸਿੰਘ ਪਨੂੰ ਪ੍ਰਧਾਨ ਕਿਸਾਨ ਸੰਘਰਸ਼ ਕਮੇਟੀ, ਕਮਲਜੀਤ ਕੌਰ ਹੇਰ ਆਦਿ ਹਾਜ਼ਰ ਸਨ।