ਰਮੇਸ਼ ਰਾਮਪੁਰਾ, ਅੰਮਿ੍ਤਸਰ : ਜੀਐੱਨਡੀਐੱਚ ਦੇ ਸਾਇੰਸ ਕਲੱਬ ਵੱਲੋਂ ਵਿਦਿਆਰਥੀਆਂ ਨੂੰ ਵਰਚੁਅਲ ਇੰਟਰਨਸ਼ਿਪ ਪ੍ਰਦਾਨ ਕੀਤੀ ਜਾਵੇਗੀ ਜਿਸ ਲਈ ਰਜਿਸਟਰੇਸ਼ਨ 3 ਜੁਲਾਈ ਤੋਂ ਆਰੰਭ ਹੋ ਰਹੀ ਹੈ। ਇਸ ਆਨਲਾਈਨ ਇੰਟਰਨਸ਼ਿਪ ਲਈ ਵਿਦਿਆਰਥੀਆਂ 'ਚ ਬਹੁਤ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ।

ਯੂਨੀਵਰਸਿਟੀ ਦੇ ਡੀਨ ਵਿਦਿਆਰਥੀ ਭਲਾਈ ਡਾ. ਹਰਦੀਪ ਸਿੰਘ ਨੇ ਦੱਸਿਆ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰਰੋਫੈਸਰ ਜਸਪਾਲ ਸਿੰਘ ਸੰਧੂ ਦੀ ਦੂਰ ਦਿ੍ਸ਼ਟੀ ਸੋਚ ਨੂੰ ਅਮਲੀ ਜਾਮਾ ਪਹਿਨਾਇਆ ਜਾ ਰਿਹਾ। ਭਾਵੇਂ ਇਹ ਇੰਟਰਨਸ਼ਿਪ ਮੌਜੂਦਾ ਮਹਾਂਮਾਰੀ 'ਚ ਚੁਣੌਤੀ ਵਾਲਾ ਕਾਰਜ ਹੈ ਪਰ ਫਿਰ ਵੀ ਸਾਇੰਸ ਕਲੱਬ ਵੱਲੋਂ ਇਸ ਲਈ ਪੂਰੀ ਮਿਹਨਤ ਕੀਤੀ ਜਾ ਰਹੀ ਹੈ। ਯੂਨੀਵਰਸਿਟੀ ਸਾਇੰਸ ਕਲੱਬ, ਸਾਇੰਰੋਕਸ ਨੇ ਬੇਸਿਕ ਤੇ ਅਪਲਾਈਡ ਸਾਇੰਸ ਦੇ ਖੇਤਰਾਂ 'ਚ ਅੰਡਰ ਤੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਲਈ 'ਮੈਂਟਰ-ਮੈਨਟੀ ਪ੍ਰਰੋਗਰਾਮ' ਨਾਮੀ ਇਕ ਵਰਚੁਅਲ ਇੰਟਰਨਸ਼ਿਪ ਕਰਵਾਉਣ ਦੀ ਪਹਿਲ ਕੀਤੀ ਹੈ। ਮੈਂਟਰ ਮੈਨਟੀ ਪ੍ਰਰੋਗਰਾਮ ਦੇ ਉਦੇਸ਼ ਤੋਂ ਜਾਣੂ ਕਰਵਾਉਂਦਿਆਂ ਉਨ੍ਹਾਂ ਕਿਹਾ ਵਿਦਿਆਰਥੀਆਂ ਦੀ ਅੰਦਰਲੀ ਪ੍ਰਤਿਭਾ ਨੂੰ ਹੋਰ ਉਭਾਰਨ ਤੇ ਨਿਖਾਰਨ ਲਈ ਖੋਜ ਖੇਤਰਾਂ ਵਿਚ ਕੰਮ ਕਰਨ ਵਾਲੇ ਵਿਸ਼ਾ ਮਾਹਰਾਂ ਦੇ ਨਾਲ ਮਿਲਾਇਆ ਜਾਵੇਗਾ।

ਉਨ੍ਹਾਂ ਨਾਲ ਸਲਾਹ-ਮਸ਼ਵਰਾ ਕਰਕੇ ਵਿਦਿਆਰਥੀਆਂ ਦੇ ਹੁਨਰ ਵਧਾਉਣ ਦੇ ਉਪਰਾਲੇ ਵੀ ਕੀਤੇ ਜਾਣਗੇ। ਇਸ 'ਚ ਭਾਰਤ ਤੇ ਵਿਦੇਸ਼ਾਂ ਵਿਚ ਵੱਖ-ਵੱਖ ਸੰਸਥਾਵਾਂ ਦੇ ਫੈਕਲਟੀ ਮੈਂਬਰ, ਪੋਸਟ-ਡਾਕਟ੍ਲ ਤੇ ਪੀਐੱਚਡੀ ਵਿਦਿਆਰਥੀ ਸ਼ਾਮਲ ਹੋਣਗੇ। ਐੱਲਆਈਟੀ, ਆਈਆਈਐੱਸਆਈਆਰ, ਸੀਐੱਸਆਈਆਰ, ਹੋਰ ਰਾਜ ਦੀਆਂ ਯੂਨੀਵਰਸਿਟੀਆਂ ਤੇ ਵਿਦੇਸ਼ੀ ਯੂਨੀਵਰਸਿਟੀਆਂ ਦੇ ਕੁਲ 25 ਸਲਾਹਕਾਰਾਂ ਨੇ ਇਸ ਪ੍ਰਰੋਗਰਾਮ ਲਈ ਰਜਿਸਟਰ ਕੀਤਾ ਹੈ। ਪ੍ਰਰੋਗਰਾਮ ਦੇ ਕਨਵੀਨਰ ਤੇ ਇੰਚਾਰਜ ਡਾ. ਬਿੰਦੀਆ ਅਰੋੜਾ ਨੇ ਦੱਸਿਆ ਰਜਿਸਟ੍ਰੇਸ਼ਨ 3 ਜੁਲਾਈ ਤੋਂ ਸ਼ੁਰੂ ਹੋਵੇਗੀ। ਹਰੇਕ ਵਿਦਿਆਰਥੀਆਂ ਨੂੰ ਪ੍ਰਰੋਜੈਕਟਾਂ ਲਈ ਰਜਿਸਟਰ ਕਰਨਾ ਲਾਸ਼ਮੀ ਹੈ।

ਵਿਦਿਆਰਥੀਆਂ ਦੀ ਚੋਣ ਉਨ੍ਹਾਂ ਦੇ ਅਕਾਦਮਿਕ ਪ੍ਰਰੋਫਾਈਲ ਦੇ ਆਧਾਰ 'ਤੇ ਕੀਤੀ ਜਾਏਗੀ। ਚੁਣੇ ਗਏ ਉਮੀਦਵਾਰਾਂ ਦਾ ਨਤੀਜਾ ਸਾਇੰਸਰੌਕਸ ਦੀ ਵੈਬਸਾਈਟ 'ਤੇ ਐਲਾਨਿਆ ਜਾਵੇਗਾ। ਬਿਨੈ ਕਰਨ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਆਨਲਾਈਨ ਹੈ ਅਤੇ ਚੁਣੇ ਵਿਦਿਆਰਥੀ ਬਿਨੈ ਕਰਨ ਦੀ ਪ੍ਰਕਿਰਿਆ ਦੌਰਾਨ ਆਪਣੀ ਪਸੰਦ ਦੇ ਪ੍ਰਰੋਜੈਕਟ 'ਤੇ ਕੰਮ ਕਰਨਗੇ। ਇਹ ਪ੍ਰਰੋਗਰਾਮ ਵਿਸ਼ੇਸ਼ ਤੌਰ 'ਤੇ ਉਨ੍ਹਾਂ ਵਿਦਿਆਰਥੀਆਂ ਲਈ ਹੈ ਜਿਨ੍ਹਾਂ ਨੇ ਸਾਇੰਰੋਕਸ ਦੀ ਮੁਫਤ ਲਾਕਡਾਉਨ ਮੈਂਬਰਸ਼ਿਪ ਪ੍ਰਰਾਪਤ ਕੀਤੀ ਹੈ। ਕੈਮੀਕਲ ਸੁਸਾਇਟੀ, ਜੀਐਨਡੀਯੂ ਤੇ ਸਟੇਲਰ ਬ੍ਹਿਮੰਡ, ਡੀਯੂ ਦੇ ਸਹਿਯੋਗ ਨਾਲ ਇਸ ਪ੍ਰਰੋਗਰਾਮ ਕੀਤਾ ਜਾ ਰਿਹਾ ਹੈ। ਇਸ ਪ੍ਰਰੋਗਰਾਮ ਦਾ ਸੰਚਾਲਨ ਯਤਿਨ ਬਤਰਾ ਅਤੇ ਸਿਮਰਪ੍ਰਰੀਤ ਕੌਰ ਵੱਲੋਂ ਡਾ. ਬਿੰਦੀਆ ਅਰੋੜਾ, ਡਾ. ਵੀਨਸ ਸਿੰਘ ਮਿਠੂ ਅਤੇ ਡੀਨ ਵਿਦਿਆਰਥੀ ਭਲਾਈ ਡਾ. ਹਰਦੀਪ ਸਿੰਘ ਦੀ ਯੋਗ ਸੇਧ ਹੇਠ ਕਰਵਾਇਆ ਜਾ ਰਿਹਾ ਹੈ।