ਰਾਜਨ ਮਹਿਰਾ, ਅੰਮਿ੍ਤਸਰ : ਬੀਤੇ ਕੁਝ ਦਿਨ ਪਹਿਲਾਂ ਲੱਦਾਖ ਵਿਚ ਚੀਨੀ ਫੌਜੀਆਂ ਦੇ ਨਾਲ ਭਾਰਤ ਦੇ ਫੌਜੀਆਂ ਦੀ ਹੋਈ ਹਿੰਸਕ ਝੜਪ ਵਿਚ ਸ਼ਹੀਦ ਹੋਏ ਜਵਾਨਾਂ ਦੇ ਰੋਸ ਵਜੋਂ ਸ਼ਿਵ ਸੈਨਾ ਹਿੰਦ ਵੱਲੋਂ ਰਾਸ਼ਟਰੀ ਮੀਤ ਪ੍ਰਧਾਨ ਸੰਜੇ ਕੁਮਾਰੀਆਂ, ਪੰਜਾਬ ਚੇਅਰਮੈਨ ਅੰਕਿਤ ਖੋਸਲਾ ਦੀ ਅਗਵਾਈ ਵਿਚ ਹਾਲ ਗੇਟ ਦੇ ਬਾਹਰ ਚੀਨ ਦੇ ਰਾਸ਼ਟਰਪਤੀ ਦਾ ਪੋਸਟਰ ਫੂਕਿਆ ਗਿਆ ਅਤੇ ਦੇਸ਼ ਦੀ ਜਨਤਾ ਨੂੰ ਚੀਨੀ ਸਮਾਨ ਦਾ ਪੂਰਣ ਤੌਰ ਤੇ ਬਾਈਕਾਟ ਕਰਨ ਦੀ ਅਪੀਲ ਕੀਤੀ ਗਈ।

ਇਸ ਦੌਰਾਨ ਰਾਸ਼ਟਰੀ ਯੂਥ ਮੀਤ ਪ੍ਰਧਾਨ ਰਾਹੁਲ ਸ਼ਰਮਾ, ਪੰਜਾਬ ਇੰਚਾਰਜ ਅਜੇ ਕੁਮਾਰ, ਪੰਜਾਬ ਜਨਰਲ ਸਕੱਤਰ ਸੰਨੀ ਮਹਾਜਨ, ਪੰਜਾਬ ਵਪਾਰ ਸੈੱਲ ਪ੍ਰਧਾਨ ਨੀਰਜ ਮਹਾਜਨ, ਪੰਜਾਬ ਯੂਥ ਉਪ ਪ੍ਰਧਾਨ ਗਗਨ ਸਰੀਨ, ਜ਼ਿਲ੍ਹਾ ਇੰਚਾਰਜ ਸੂਰਜ ਭਾਰਦਵਾਜ, ਸ਼ਹਿਰੀ ਪ੍ਰਧਾਨ ਵਿਸ਼ਾਲ ਸਹਿਦੇਵ, ਜ਼ਿਲ੍ਹਾ ਯੂਥ ਪ੍ਰਧਾਨ ਮੁਕੇਸ਼ ਮਿਸ਼ਰਾ, ਦੀਪਾਂਸ਼ੂ ਕਾਲੀਆ, ਵਿਵੇਕ ਸਾਗਰ ਸੱਗੂ ਪੰਜਾਬ ਪ੍ਰਧਾਨ ਸ਼ਿਵ ਸੈਨਾ ਸ਼ੇਰੇ ਪੰਜਾਬ ਵਿਸ਼ੇਸ਼ ਤੌਰ ਤੇ ਪਹੁੰਚੇ। ਸੰਜੇ ਕੁਮਰੀਆਂ, ਅੰਕਿਤ ਖੋਸਲਾ ਤੇ ਸਾਰੇ ਅਹੁਦੇਦਾਰਾਂ ਨੇ ਸਾਂਝੇ ਤੌਰ ਤੇ ਗੱਲਬਾਤ ਕਰਦਿਆਂ ਕਿਹਾ ਕਿ ਰਾਸ਼ਟਰੀ ਪ੍ਰਧਾਨ ਨਿਸ਼ਾਂਤ ਸ਼ਰਮਾ ਦੇ ਨਿਰਦੇਸ਼ਾਂ ਅਨੁਸਾਰ ਅੱਜ ਚੀਨ ਦੇ ਰਾਸ਼ਟਰਪਤੀ ਦਾ ਪੋਸਟਰ ਫੁਕਿਆ ਗਿਆ ਹੈ ਤੇ ਸ਼ਹੀਦ ਹੋਏ ਜਵਾਨਾਂ ਦੀ ਸ਼ਹਾਦਤ ਨੂੰ ਕਦੇ ਵੀ ਭੁੱਲਿਆ ਨਹੀਂ ਜਾ ਸਕਦਾ ਹੈ।

ਉਨ੍ਹਾਂ ਕਿਹਾ ਚੀਨ ਨੇ ਹਮੇਸ਼ਾਂ ਹੀ ਸਰਹੱਦ ਤੇ ਤੈਨਾਤ ਭਾਰਤ ਦੇ ਜਵਾਨਾਂ ਤੇ ਧੋਖੇ ਨਾਲ ਹਮਲੇ ਕਰ ਕੇ ਦੌਗਲੀ ਨੀਤੀ ਦਾ ਸਬੂਤ ਦਿੱਤਾ ਹੈ ਤੇ ਇਸ ਵਾਰ ਭਾਰਤ ਦੇ ਫੌਜੀਆਂ ਨੇ ਵੀ ਚੀਨ ਨੂੰ ਉਸੇ ਦੀ ਭਾਸ਼ਾ ਵਿਚ ਕੜ੍ਹਾ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਹਿੰਦ ਭਾਰਤ ਸਰਕਾਰ ਨੂੰ ਮੰਗ ਕਰਦੀ ਹੈ ਕਿ ਚੀਨ ਦੇ ਨਾਲ ਸਾਰੇ ਵਪਾਰਕ ਸਬੰਧ ਤੋੜ ਦਿੱਤੇ ਜਾਣ ਅਤੇ ਦੇਸ਼ ਦੀ ਜਨਤਾ ਵੀ ਚੀਨੀ ਸਾਮਾਨ ਦਾ ਪੂਰਨ ਤੌਰ ਤੇ ਬਾਈਕਾਟ ਕਰੇ, ਤਾਂ ਜੋ ਚੀਨ ਨੂੰ ਉਸੇ ਦੀ ਭਾਸ਼ਾ 'ਚ ਸਖ਼ਤ ਜਵਾਬ ਦਿੱਤਾ ਜਾ ਸਕੇ।