ਗੌਰਵ ਜੋਸ਼ੀ, ਰਈਆ : ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਸੱਦੇ ਤੇ ਕਿਸਾਨ ਮਜ਼ਦੂਰ ਜਥੇਬੰਦੀਆਂ ਜਮਹੂਰੀ ਕਿਸਾਨ ਸਭਾ, ਦਿਹਾਤੀ ਮਜ਼ਦੂਰ ਸਭਾ, ਕਿਰਤੀ ਕਿਸਾਨ ਯੂਨੀਅਨ, ਪੇਂਡੂ ਮਜ਼ਦੂਰ ਯੂਨੀਅਨ ਦੇ ਸੈਂਕੜੇ ਵਰਕਰਾਂ ਵੱਲੋਂ ਰਈਆ, ਖਿਲਚੀਆਂ, ਟਾਂਗਰਾ ਦੇ ਪੈਟਰੋਲ ਪੰਪਾਂ ਉੱਪਰ ਮਨੁੱਖੀ ਕੜੀ ਬਣਾ ਕੇ ਪੈਟਰੋਲ ਡੀਜ਼ਲ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਰੋਸ ਪ੍ਰਦਰਸ਼ਨ ਦੀ ਅਗਵਾਈ ਨਿਰਮਲ ਸਿੰਘ ਭਿੰਡਰ, ਪਲਵਿੰਦਰ ਸਿੰਘ ਮਹਿਸਮਪੁਰ, ਰਵਿੰਦਰ ਸਿੰਘ ਛੱਜਲਵੱਡੀ, ਪੂਰਨ ਚੰਦ ਛੱਜਲਵੱਡੀ ਆਦਿ ਆਗੂਆਂ ਨੇ ਕੀਤੀ।

ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੇ ਤਰਸੇਮ ਸਿੰਘ ਠੱਠੀਆਂ ਰੋਸ ਪ੍ਰਦਰਸ਼ਨ ਦੌਰਾਨ ਹਾਜ਼ਰ ਵਰਕਰਾਂ, ਪੈਟਰੋਲ ਪੰਪ ਸਟਾਫ ਨੂੰ ਸੰਬੋਧਨ ਕਰਦਿਆਂ ਜਥੇਬੰਦੀਆਂ ਦੇ ਆਗੂਆਂ ਗੁਰਮੇਜ਼ ਸਿੰਘ ਤਿੰਮੋਵਾਲ, ਗੁਰਨਾਮ ਸਿੰਘ ਭਿੰਡਰ, ਪ੍ਰਕਾਸ਼ ਸਿੰਘ ਥੋਥੀਆਂ, ਦਲਬੀਰ ਸਿੰਘ ਛੱਜਲਵੱਡੀ ਨੇ ਕਿਹਾ ਕਿ ਅੰਤਰ-ਰਾਸ਼ਟਰੀ ਮੰਡੀ ਵਿਚ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਘੱਟ ਹੋਣ ਦੇ ਬਾਵਜੂਦ ਦੇਸ਼ ਦੀ ਸਰਕਾਰ ਵੱਲੋਂ ਪੈਟਰੋਲੀਅਮ ਕੰਪਨੀਆਂ ਨੂੰ ਲਾਭ ਪਹੁੰਚਾਉਣ ਲਈ ਪੈਟਰੋਲ ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ ਜਿਸ ਨਾਲ ਪਹਿਲਾਂ ਤੋਂ ਲਾਕਡਾਊਨ ਕਰਕੇ ਭੁੱਖਮਰੀ ਦਾ ਸ਼ਿਕਾਰ ਹੋਏ ਲੋਕਾਂ ਤੇ ਬੋਝ ਹੋਰ ਵੱਧ ਗਿਆ ਹੈ।

ਇਸ ਮੌਕੇ ਹਰਪ੍ਰਰੀਤ ਸਿੰਘ ਬੁਟਾਰੀ, ਆਤਮਾ ਸਿੰਘ ਰਤਨਗੜ੍ਹ, ਰਸ਼ਪਾਲ ਸਿੰਘ ਬੁਟਾਰੀ, ਸੱਜਣ ਸਿੰਘ ਤਿੰਮੋਵਾਲ, ਅਮਰਜੀਤ ਸਿੰਘ ਚੌਹਾਨ, ਗੁਰਮੇਲ ਸਿੰਘ ਤਿੰਮੋਵਾਲ, ਜਗਤਾਰ ਸਿੰਘ ਤਿੰਮੋਵਾਲ, ਸੁਖਚੈਨ ਸਿੰਘ ਬੁਤਾਲਾ, ਸਰਵਣ ਸਿੰਘ ਬੁਤਾਲਾ, ਬਸੰਤ ਸਿੰਘ ਛੱਜਲਵੱਡੀ, ਲਖਵਿੰਦਰ ਸਿੰਘ ਰਾਏਪੁਰ, ਅਮਰੀਕ ਸਿੰਘ ਟਾਂਗਰਾ, ਬਲਵਿੰਦਰ ਸਿੰਘ ਜੱਬੋਵਾਲ, ਬਲਬੀਰ ਸਿੰਘ ਰਾਏਪੁਰ, ਪ੍ਰਰੇਮ ਸਿੰਘ ਤਲਾਵਾਂ, ਤਰਸੇਮ ਸਿੰਘ ਲਾਡੀ, ਸਤਨਾਮ ਸਿੰਘ, ਗੁਰਨਾਮ ਸਿੰਘ ਟਾਂਗਰਾ ਆਦਿ ਆਗੂ ਹਾਜ਼ਰ ਸਨ।