ਸੁਭਾਸ਼ ਚੰਦਰ ਭਗਤ, ਮਜੀਠਾ : ਕਿਰਤੀ ਕਿਸਾਨ ਯੂਨੀਅਨ ਪੰਜਾਬ ਦੀ ਇਕਾਈ ਮਜੀਠਾ ਵੱਲੋਂ ਕੇਂਦਰ ਵਿਚਲੀ ਨਰਿੰਦਰ ਮੋਦੀ ਦੀ ਸਰਕਾਰ ਦੇ ਖੇਤੀਬਾੜੀ ਦੀ ਬਰਬਾਦੀ ਕਰਨ ਵਾਲੇ ਫੈਸਲੇ ਵਾਪਸ ਕਰਾਉਣ ਲਈ ਇਥੋਂ ਨਾਲ ਲਗਦੇ ਪਿੰਡ ਸੋਹੀਆਂ ਕਲਾਂ ਵਿਖੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ।

ਯੂਨੀਅਨ ਦੇ ਮਜੀਠਾ ਸਰਕਲ ਦੇ ਪ੍ਰਧਾਨ ਪਲਵਿੰਦਰ ਸਿੰਘ ਜੇਠੂਨੰਗਲ ਨੇ ਕਿਹਾ ਕਿ ਮੋਦੀ ਸਰਕਾਰ ਨੇ ਕੋਰੋਨਾ ਮਹਾਂਮਾਰੀ ਨਾਲ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਨੂੰ ਮਹੀਨਿਆਂ ਬੱਧੀ ਅੰਦਰ ਡੱਕ ਕੇ ਰਖਿਆ ਗਿਆ ਹੈ ਤੇ ਖੇਤੀਬਾੜੀ ਦਾ ਸਾਰਾ ਪ੍ਰਬੰਧ ਸਰਮਾਏਦਾਰਾਂ ਦੇ ਹੱਥਾਂ 'ਚ ਦੇਣ ਲਈ ਧੜਾਧੜ ਆਰਡੀਨੈਂਸ ਜਾਰੀ ਕਰ ਦਿੱਤੇ ਹਨ ਇਹ ਸਾਰੇ ਉਹ ਫੈਸਲੇ ਹਨ ਜਿਹੜੇ ਸੰਸਾਰ ਵਪਾਰ ਸੰਸਥਾ 'ਚ ਸਮੇਂ-ਸਮੇਂ 'ਤੇ ਕਾਂਗਰਸ ਤੇ ਭਾਜਪਾ ਦੀਆਂ ਸਰਕਾਰਾਂ ਪਹਿਲਾਂ ਹੀ ਸਮਾਰਾਜੀ ਦਬਾਅ ਕਾਰਨ ਕਰ ਚੁੱਕੀਆਂ ਹਨ। ਇਸ ਮੌਕੇ ਸੁਖਵੰਤ ਸਿੰਘ, ਜੋਬਨਜੀਤ ਸਿੰਘ, ਗੋਪਾਲ ਸਿੰਘ, ਅਜਨਾਰ ਸਿੰਘ, ਗੁਰਮੇਜ ਸਿੰਘ, ਲਵਪ੍ਰਰੀਤ ਸਿੰਘ, ਮਨਬੀਰ ਸਿੰਘ, ਅੰਮਿ੍ਤਪਾਲ ਸਿੰਘ, ਜੋਗਿੰਦਰ ਸਿੰਘ, ਅਜੇਪ੍ਰਰੀਤ ਸਿੰਘ, ਗੁਰਪ੍ਰਰੀਤ ਸਿੰਘ, ਸੁਖਪ੍ਰਰੀਤ ਸਿੰਘ, ਸਹਿਜਪਾਲ ਸਿੰਘ, ਸਵਿੰਦਰ ਸਿੰਘ, ਗੁਰਦੇਵ ਸਿੰਘ ਸੋਹੀਆਂ ਕਲਾਂ ਆਦਿ ਹਾਜ਼ਰ ਸਨ।