ਅਮਨਦੀਪ ਸਿੰਘ, ਅੰਮਿ੍ਤਸਰ : ਹਲਕਾ ਪੱਛਮੀ ਦੇ ਵਾਰਡ-77 ਦੀ ਕੌਂਸਲਰ ਊਸ਼ਾ ਰਾਣੀ ਦੇਵਗਨ ਦੇ ਪੁੱਤਰ ਤੇ ਸੀਨੀਅਰ ਕਾਂਗਰਸੀ ਆਗੂ ਵਿਰਾਟ ਦੇਵਗਨ ਵਲੋਂ ਉੱਤਰ ਪ੍ਰਦੇਸ਼ ਕਲਿਆਣ ਪ੍ਰਰੀਸ਼ਦ ਦੇ ਸਹਿਯੋਗ ਨਾਲ ਨਗਰ ਨਿਗਮ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਤੇ ਕਮਿਸ਼ਨਰ ਕੋਮਲ ਮਿੱਤਲ, ਅਡੀਸ਼ਨਲ ਕਮਿਸ਼ਨਰ ਸੰਦੀਪ ਰਿਸ਼ੀ, ਹਲਕਾ ਪੱਛਮੀ ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਨੂੰ ਲਾਕਡਾਊਨ ਦੌਰਾਨ ਲੋੜਵੰਦਾਂ ਨੂੰ ਰਾਸ਼ਨ ਵੰਡਣ ਦੀ ਸੇਵਾਵਾਂ 'ਚ ਦਿੱਤੇ ਸਹਿਯੋਗ ਲਈ ਸਨਮਾਨਿਤ ਕੀਤਾ ਗਿਆ। ਵਾਰਡ-77 'ਚ ਕਾਂਗਰਸੀ ਆਗੂ ਵਿਰਾਟ ਦੇਵਗਨ ਵੱਡੇ ਪੱਧਰ 'ਤੇ ਰਾਸ਼ਨ ਵੰਡਣ ਦੇ ਇਲਾਵਾ ਬੱਚਿਆਂ ਨੂੰ ਸਟੇਸ਼ਨਰੀ ਦੇਣ ਤੇ ਮਾਸਕ ਵੰਡਣ ਦੀ ਮੁਹਿੰਮ ਸ਼ੁਰੂ ਕੀਤੀ ਗਈ, ਜਿਸ 'ਚ ਨਗਰ ਨਿਗਮ ਤੇ ਹਲਕਾ ਵਿਧਾਇਕ ਨੇ ਪੂਰਾ ਸਹਿਯੋਗ ਦਿੱਤਾ ਵਿਰਾਟ ਦੇਵਗਨ ਨੇ ਦੱਸਿਆ ਕਿ ਹੁਣ ਤੱਕ ਉਨ੍ਹਾਂ ਆਪਣੀ ਵਾਰਡ ਵਿਚ ਲਗਪਗ 3000 ਪਰਿਵਾਰਾਂ ਨੂੰ ਰਾਸ਼ਨ ਤੇ 700 ਬੱਚਿਆਂ ਨੂੰ ਸਟੇਸ਼ਨਰੀ ਵੰਡ ਚੁੱਕੇ ਹਨ। ਇਸ ਦੇ ਇਲਾਵਾ 10 ਹਜ਼ਾਰ ਮਾਸਕ ਦੀ ਸਿਲਾਈ ਕਰਵਾ ਕੇ ਇਲਾਕੇ ਵਿਚ ਵੰਡੇ ਗਏ। ਵਿਰਾਟ ਦੇਵਗਨ ਨੇ ਕਿਹਾ ਕਿ ਰਾਸ਼ਨ ਵੰਡਣ ਤੇ ਸਟੇਸ਼ਨਰੀ ਦੇਣ ਦੀ ਮੁਹਿੰਮ ਲਾਕਡਾਊਨ ਪੂਰੀ ਤਰ੍ਹਾਂ ਖਤਮ ਹੋਣ ਤੱਕ ਚੱਲਦੀ ਰਹੇਗੀ। ਉਨ੍ਹਾਂ ਇਸ ਗੱਲ ਦੀ ਖੁਸ਼ੀ ਜਤਾਈ ਕਿ ਉਨ੍ਹਾਂ ਦੀ ਵਾਰਡ ਵਿਚ ਕਿਸੇ ਵੀ ਪ੍ਰਵਾਸੀ ਮਜਦੂਰ ਨੇ ਰਾਸ਼ਨ ਦੀ ਕਮੀ ਦੇ ਚੱਲਦੇ ਪਲਾਇਨ ਨਹੀਂ ਕੀਤਾ। ਹਲਕਾ ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਨੇ ਵਿਰਾਟ ਦੇਵਗਨ ਤੇ ਉਨ੍ਹਾਂ ਦੀ ਟੀਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਇਸ ਨੇਕ ਕੰਮ 'ਚ ਦਿਨ-ਰਾਤ ਇਕ ਕਰ ਦਿੱਤਾ, ਜਿਸ ਦੇ ਚੱਲਦੇ ਉਨ੍ਹਾਂ ਦੀ ਵਾਰਡ 'ਚ ਕੋਈ ਵੀ ਵਿਅਕਤੀ ਲਾਕਡਾਊਨ ਦੌਰਾਨ ਭੁੱਖਾ ਨਹੀਂ ਰਿਹਾ। ਨਗਰ ਨਿਗਮ ਮੇਅਰ ਕਰਮਜੀਤ ਸਿੰਘ ਰਿੰਟੂ, ਕਮਿਸ਼ਨਰ ਕੋਮਲ ਮਿੱਤਲ, ਐਡੀਸ਼ਨਲ ਕਮਿਸ਼ਨਰ ਸੰਦੀਪ ਰਿਸ਼ੀ ਨੇ ਵੀ ਵਿਰਾਟ ਦੇਵਗਨ ਵੱਲੋਂ ਕੀਤੇ ਗਏ ਕੰਮਾਂ ਦੀ ਸ਼ਲਾਘਾ ਕੀਤੀ ਤੇ ਹਰ ਸ਼ਹਿਰ ਵਾਸੀ ਨੂੰ ਉਨ੍ਹਾਂ ਵੱਲੋਂ ਕੀਤੇ ਗਏ ਕੰਮਾਂ ਤੋਂ ਪ੍ਰਰੇਰਣਾ ਲੈਣ ਦਾ ਅਪੀਲ ਕੀਤੀ।