ਰਮੇਸ਼ ਰਾਮਪੁਰਾ, ਅੰਮਿ੍ਤਸਰ : ਪੰਜਾਬ ਲੋਕ ਸੇਵਾ ਆਯੋਗ ਪਟਿਆਲਾ ਵੱਲੋਂ ਕੀਤੀ ਜਾ ਰਹੀ ਮੁੱਖ ਅਧਿਆਪਕਾਂ ਤੇ ਬਲਾਕ ਐਲੀਮੈਂਟਰੀ ਸਿੱਖਿਆ ਅਫਸਰ ਦੀ ਭਰਤੀ ਨਿਯਮਾ ਨੂੰ ਸਹੀ ਤਰੀਕੇ ਨਾਲ ਲਾਗੂ ਕਰਵਾਉਣ ਵਾਸਤੇ ਲੈਕਚਰਾਰ ਗਿਰੀਸ਼ ਭਾਰਤੀ ਦੀ ਅਗਵਾਈ ਹੇਠ ਬਲਾਕ ਸਿੱਖਿਆ ਅਫਸਰ ਯਸ਼ਪਾਲ, ਵਿਜੇ ਕੁਮਾਰ, ਮਨੀਸ਼ ਤੇ ਰਮਨੀਸ਼ ਕੁਮਾਰ 'ਤੇ ਅਧਾਰਿਤ ਵੱਲੋਂ ਮੰਗ ਪੱਤਰ ਅਨੁਸੂਚਿਤ ਜਾਤੀ ਕਮਿਸ਼ਨ ਪੰਜਾਬ ਦੇ ਨਵ-ਨਿਯੁਕਤ ਮੈਂਬਰ ਦੀਪਕ ਕੁਮਾਰ ਨੂੰ ਸੌਂਪਿਆ ਗਿਆ।

ਲੈਕਚਰਾਰ ਗਿਰੀਸ਼ ਭਾਰਤੀ ਨੇ ਕਿਹਾ ਮੁੱਖ ਅਧਿਆਪਕ ਤੇ ਬੀਪੀਈਓ ਦੇ ਅਹੁਦਿਆਂ ਵਾਸਤੇ ਪੰਜਾਬ ਸਰਕਾਰ ਵੱਲੋਂ ਲਾਗੂ ਕੀਤੇ ਗਏ ਨਵੇਂ ਨਿਯਮਾਂ ਨੂੰ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਪਟਿਆਲਾ ਵੱਲੋਂ ਲਾਗੂ ਨਾ ਕਰਨ ਤੇ ਅਨੁਸੂਚਿਤ ਜਾਤੀ ਦੇ ਅਧਿਆਪਕਾਂ ਨੂੰ ਸਿੱਖਿਅਤ ਯੋਗਤਾ ਵਿੱਚ ਮਿਲਣ ਵਾਲੀ ਪੰਜ ਪ੍ਰਤੀਸ਼ਤ ਦੀ ਛੋਟ ਨੂੰ ਲਾਗੂ ਕਰਨ ਬਾਬਤ ਵਫਦ ਵੱਲੋਂ ਮੈਂਬਰ ਐੱਸਸੀ ਕਮਿਸਨ ਪੰਜਾਬ ਦੀਪਕ ਕੁਮਾਰ ਰਹੀਂ ਕੀਤੀ ਗਈ ਤੇ ਇਸ ਸੌਂਪੇ ਗਏ ਮੰਗ ਪੱਤਰ ਦੇ ਮੱਦੇਨਜਰ ਦੀਪਕ ਕੁਮਾਰ ਵੱਲੋਂ ਪੰਜਾਬ ਸਰਕਾਰ (ਸਕੂਲ ਸਿੱਖਿਆ) ਤੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਪਟਿਆਲਾ ਨੂੰ ਇਸ ਸਬੰਧੀ ਫੌਰੀ ਤੌਰ ਤੇ ਗੌਰ ਕਰਨ ਲਈ ਅਪੀਲ ਕੀਤੀ ਗਈ। ਲੈਕਚਰਾਰ ਗਿਰੀਸ਼ ਭਾਰਤੀ ਨੇ ਦੱਸਿਆ ਕਿ ਐਸਸੀ ਕਮਿਸ਼ਨ ਪੰਜਾਬ ਦੇ ਮੈਂਬਰ ਦੀਪਕ ਕੁਮਾਰ ਵੱਲੋਂ ਫੌਰੀ ਤੌਰ 'ਤੇ ਸੈਕਟਰੀ ਸਕੂਲ ਸਿੱਖਿਆ ਪੰਜਾਬ ਨੂੰ ਭੇਜੇ ਗਏ ਨੋਟਿਸ ਤੋਂ ਉਪਰੰਤ ਸਿੱਖਿਆ ਵਿਭਾਗ ਪੰਜਾਬ ਤੇ ਪੀਪੀਐਸਸੀ ਕਮਿਸ਼ਨ ਨੇ ਮੁੱਖ ਅਧਿਆਪਕਾਂ ਅਤੇ ਬੀਪੀਈਓ ਦੀਆਂ ਅਸਾਮੀਆਂ ਵਿੱਚ ਮਿਲਣ ਵਾਲੀ ਐੱਸਸੀ ਕੈਟਾਗਰੀ ਦੀ ਪੰਜ ਫ਼ੀਸਦੀ ਦੀ ਸੋਧ ਕਰ ਕੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਨੇ ਆਪਣੀ ਆਨਲਾਈਨ ਵਿਧੀ 'ਚ ਸੋਧ ਕਰ ਦਿੱਤੀ ਹੈ, ਜਿਸ 'ਤੇ ਪੰਜਾਬ ਦੇ ਵੱਖ-ਵੱਖ ਅਨੁਸੂਚਿਤ ਜਾਤੀ ਦੇ ਵਰਗਾਂ ਵੱਲੋਂ ਐੱਸਸੀ ਕਮਿਸ਼ਨ ਪੰਜਾਬ ਦੇ ਮੈਂਬਰ ਦੀਪਕ ਕੁਮਾਰ ਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਲੈਕਚਰਾਰ ਗਿਰੀਸ਼ ਭਾਰਤੀ, ਬੀਪੀਈਓ ਵੇਰਕਾ ਯਸਪਾਲ, ਵਿਜੇ ਕੁਮਾਰ, ਮਨੀਸ਼ ਅਤੇ ਰਮਨੀਸ਼ ਕੁਮਾਰ ਵੱਲੋਂ ਨਵ-ਨਿਯੁਕਤ ਐਸਸੀ ਕਮਿਸ਼ਨ ਪੰਜਾਬ ਦੇ ਮੈਂਬਰ ਦੀਪਕ ਕੁਮਾਰ ਨੂੰ ਇਸ ਹੋਈ ਨਿਯੁਕਤੀ ਦੀ ਵਧਾਈ ਦਿੰਦਿਆ ਸ਼ੁਭਕਾਮਨਾਵਾਂ ਦਿੱਤੀਆਂ

-- ਵਾਂਝੇ ਰਹੇ ਬਿਨੈਕਾਰ 22 ਜੂਨ ਤੱਕ ਕਰ ਸਕਦੇ ਅਪਲਾਈ

ਲੈਕਚਰਾਰ ਗਿਰੀਸ਼ ਭਾਰਤੀ ਨੇ ਕਿਹਾ ਹੱਲ ਹੋਏ ਇਸ ਮਸਲੇ ਨਾਲ ਵਾਂਝੇ ਰਹਿ ਗਏ ਬਿਨੈਕਾਰਾਂ ਨੂੰ ਵੀ ਅਪਲਾਈ ਕਰਨ ਦਾ ਮੌਕਾ ਮਿਲਿਆ ਹੈ ਤੇ ਹੁਣ ਇਹ ਵਾਂਝੇ ਰਹੇ ਉਮੀਦਵਾਰ ਅੰਤਿਮ ਮਿਤੀ 22 ਜੂਨ 2020 ਤੱਕ ਅਪਲਾਈ ਕਰ ਸਕਦੇ ਹਨ।