ਜੇਐੱਨਐੱਨ, ਅੰਮਿ੍ਤਸਰ : ਅਜਨਾਲਾ ਦੇ ਵਾਰਡ-15 ਦੀ 65 ਸਾਲਾ ਅੌਰਤ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਸੂਚਨਾ ਹੈ। ਇਹ ਮਹਿਲਾ ਬੀਤੇ ਐਤਵਾਰ ਨੂੰ ਦਿੱਲੀ ਤੋਂ ਅੰਮਿ੍੍ਤਸਰ ਏਅਰਪੋਰਟ 'ਤੇ ਪੁੱਜੀ ਸੀ। ਅੌਰਤ ਨੂੰ ਗੁਰੂ ਨਾਨਕ ਦੇਵ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਅੌਰਤ ਦੇ ਪੁੱਤਰ ਨੇ ਦੱਸਿਆ ਉਸ ਦੀ ਮਾਂ ਲਾਕਡਾਊਨ ਤੋਂ ਪਹਿਲਾਂ ਦਿੱਲੀ ਗਈ ਸੀ। ਲਾਕਡਾਉਨ ਕਾਰਨ ਉਥੇ ਹੀ ਰਹਿ ਗਈ। ਬੀਤੇ ਦਿਨੀ ਉਹ ਦਿੱਲੀ ਦੀ ਫਲਾਇਟ ਤੋਂ ਵਾਪਸ ਆਈ ਸੀ। ਉਨ੍ਹਾਂ ਦਾ ਏਅਰਪੋਰਟ 'ਤੇ ਸੈਂਪਲ ਲਿਆ ਗਿਆ ਤੇ ਘਰ ਭੇਜ ਦਿੱਤਾ ਗਿਆ। ਸੋਮਵਾਰ ਸਿਹਤ ਵਿਭਾਗ ਦੀ ਟੀਮ ਆਈ ਤੇ ਮਾਂ ਨੂੰ ਕੋਰੋਨਾ ਪਾਜ਼ੇਟਿਵ ਦੱਸ ਕੇ ਹਸਪਤਾਲ ਦਾਖਲ ਕਰਵਾ ਦਿੱਤਾ। ਹਾਲਾਂਕਿ ਇਸ ਸਬੰਧੀ ਆਧਿਕਾਰਕ ਪੁਸ਼ਟੀ ਨਹੀਂ ਹੋਈ ਹੈ।

ਉਧਰ, ਗਿਲਵਾਲੀ ਗੇਟ 'ਚ ਕੋਰੋਨਾ ਪਾਜ਼ੇਟਿਵ ਰਿਪੋਰਟ ਹੋਏ ਨਗਰ ਨਿਗਮ ਦੀ ਸੀਐੱਫਸੀ ਬ੍ਾਂਚ ਵਿਚ ਕਾਰਜ ਅਧੀਨ ਮੁਲਾਜ਼ਮ ਦੇ ਬਾਅਦ ਸਿਹਤ ਵਿਭਾਗ ਨੇ ਉਸ ਦੇ ਸੰਪਰਕ ਵਿਚ ਆਏ 80 ਮੁਲਾਜ਼ਮਾਂ ਦਾ ਕੋਵਿਡ-19 ਟੈਸਟ ਕਰਵਾਇਆ। ਸਾਰਿਆਂ ਦੀ ਰਿਪੋਰਟ ਨੈਗੇਟਿਵ ਹੈ।