ਜੇਐੱਨਐੱਨ, ਅੰਮਿ੍ਤਸਰ : ਕੋਰੋਨਾ ਵਾਇਰਸ ਨੇ ਚੌਥਾ ਸੈਂਕੜਾ ਲਾ ਦਿੱਤਾ ਹੈ। ਸ਼ਹਿਰ ਦੇ ਕੋਨੇ-ਕੋਨੇ 'ਚ ਕੋਰੋਨਾ ਦੀ ਦਸਤਕ ਦੇ ਬਾਅਦ ਸੋਮਵਾਰ ਨੌਂ ਨਵੇਂ ਪਾਜ਼ੇਟਿਵ ਮਰੀਜ਼ ਰਿਪੋਰਟ ਹੋਏ ਹਨ। ਪਹਿਲਾ ਮਰੀਜ਼ ਗ੍ਰੇਸ ਐਵਨਿਊ ਤੋਂ ਰਿਪੋਰਟ ਹੋਇਆ ਹੈ, ਜਦਕਿ ਦੂਜਾ ਸ਼ਹੀਦ ਊੁਧਮ ਸਿੰਘ ਨਗਰ ਦਾ ਰਹਿਣ ਵਾਲਾ ਹੈ। ਗ੍ਰੇਸ ਐਵਨਿਊ ਵਾਲੇ ਮਰੀਜ਼ ਦੀ ਟਰੈਵਲ ਹਿਸਟਰੀ ਨਹੀਂ ਹੈ। ਸ਼ਹੀਦ ਉੂਧਮ ਸਿੰਘ ਨਗਰ 'ਚ ਮਿਲੇ ਕੋਰੋਨਾ ਪਾਜ਼ੇਟਿਵ ਦੀ ਵੀ ਹਿਸਟਰੀ ਨਹੀਂ। ਪਰ ਇਸ ਇਲਾਕੇ ਵਿਚ ਬੀਤੇ ਸਮੇਂ ਵਿਚ ਚਾਰ ਕੋਰੋਨਾ ਪਾਜ਼ੇਟਿਵ ਮਰੀਜ਼ ਰਿਪੋਰਟ ਹੋਏ ਸਨ। ਅਜਿਹੇ 'ਚ ਇਹ ਸੰਭਾਵਨਾ ਜਾਹਰ ਕੀਤੀ ਜਾ ਰਹੀ ਹੈ ਕਿ ਕਿਸੇ ਮਰੀਜ਼ ਦੇ ਸੰਪਰਕ ਵਿਚ ਆਉਣ ਨਾਲ ਉਹ ਪਾਜ਼ੇਟਿਵ ਹੋਇਆ ਹੋਵੇਗਾ। ਗੁਰੂ ਨਗਰੀ ਵਿਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਹੁਣ 401 ਤੱਕ ਜਾ ਪਹੁੰਚੀ ਹੈ।

ਸਿਹਤ ਵਿਭਾਗ ਨੇ ਸੋਮਵਾਰ ਸੱਤ ਹੋਰ ਕੇਸਾਂ ਦੀ ਪੁਸ਼ਟੀ ਕੀਤੀ, ਹਾਲਾਂਕਿ 'ਪੰਜਾਬੀ ਜਾਗਰਣ' ਨੇ ਇਨ੍ਹਾਂ ਸੱਤਾਂ ਦੇ ਵਿਸ਼ੇ ਵਿਚ ਸੋਮਵਾਰ ਦੇ ਅੰਕ ਵਿਚ ਪ੍ਰਕਾਸ਼ਿਤ ਕਰ ਦਿੱਤਾ ਸੀ। ਕੋਰੋਨਾ ਵਾਇਰਸ ਦੇ ਕਮਿਉਨਿਟੀ 'ਚ ਪੁੱਜਣ ਦੇ ਬਾਅਦ ਸ਼ਹਿਰ ਵਾਸੀ ਭੈਭੀਤ ਹਨ। ਹਾਲਾਂਕਿ ਕੁੱਝ ਲੋਕ ਹਾਲੇ ਵੀ ਝੁੰਡ ਬਣਾ ਕੇ ਸ਼ਹਿਰ ਦੀਆਂ ਸੜਕਾਂ 'ਤੇ ਘੁੰਮ ਰਹੇ ਹਨ। ਰਣਜੀਤ ਐਵਨਿਊ ਇਲਾਕੇ ਵਿਚ ਨੌਜਵਾਨਾਂ ਵਲੋਂ ਸਰੀਰਕ ਦੂਰੀ ਦੇ ਨਿਯਮ ਦਾ ਪਾਲਣ ਨਹੀਂ ਕੀਤਾ ਜਾ ਰਿਹਾ। ਲਗਜਰੀ ਗੱਡੀਆਂ ਬਾਹਰ ਖੜ੍ਹੇ ਹੋ ਕੇ ਪਿਆਲੇ ਖੜਕਾ ਰਹੇ ਹਨ। ਵਾਲ ਸਿਟੀ ਦੇ ਹਾਥੀ ਗੇਟ, ਦੋ ਕਟੜਾ ਮੋਤੀ ਰਾਮ ਤੇ ਕਟੜਾ ਪਰਜਾ ਕਮਿਊਨਿਟੀ 'ਚ ਵਾਇਰਸ ਪੁੱਜ ਚੁੱਕਿਆ ਹੈ, ਉਥੇ ਕਿ੍ਸ਼ਨਾ ਨਗਰ, ਵਿਜੇ ਨਗਰ, ਛੇਹਰਟਾ ਵੀ ਪ੍ਰਭਾਵਿਤ ਇਲਾਕੇ ਹਨ।