ਰਮੇਸ਼ ਰਾਮਪੁਰਾ, ਅੰਮਿ੍ਤਸਰ : ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬਾਰ੍ਹਵੀਂ ਜਮਾਤ ਦੀ ਸਿੱਖਿਆ ਹਾਸਲ ਕਰ ਰਹੇ ਵਿਦਿਆਰਥੀ ਵਿਕ੍ਾਂਤ ਸ਼ਰਮਾ, ਵਿਸ਼ਾਲ ਸਿੰਘ, ਸਚਿਨ ਸ਼ਰਮਾ ਅਤੇ ਅਰੁਣ ਸ਼ਰਮਾ ਨੇ 'ਪੰਜਾਬੀ ਜਾਗਰਣ' ਨਾਲ ਗੱਲਬਾਤ ਕਰਦਿਆਂ ਕਿਹਾ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਬਾਰ੍ਹਵੀਂ ਜਮਾਤ ਦੀ ਸਾਲਾਨਾ ਪ੍ਰਰੀਖਿਆ ਮੁਲਤਵੀ ਹੋਣ ਕਰ ਕੇ ਉਨ੍ਹਾਂ ਦੇ ਤਿੰਨ ਵਿਸ਼ਿਆਂ ਦੇ ਪੇਪਰ ਜਿੰਨ੍ਹਾਂ 'ਚ ਕੰਪਿਊਟਰ, ਫਿਜੀਕਸ ਤੇ ਮੈਥ ਵਿਸ਼ੇ ਨਾਲ ਸਬੰਧਤ ਪੇਪਰ ਨਹੀ ਹੋ ਸਕੇ। ਜਦਕਿ ਬਾਰ੍ਹਵੀਂ ਜਮਾਤ ਦੇ ਬਾਕੀ ਵਿਸ਼ਿਆਂ 'ਚ ਪੰਜਾਬੀ, ਅੰਗਰੇਜੀ, ਕਮਿਸਟਰੀ ਤੇ ਈਵੀਐੱਸ ਦੇ ਪੇਪਰ ਵਿਦਿਆਰਥੀਆਂ ਵੱਲੋਂ ਦੇ ਦਿੱਤੇ ਗਏ ਹਨ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛੇਹਰਟਾ ਦੇ ਬਾਰਵੀਂ ਜਮਾਤ ਦੇ ਵਿਦਿਆਰਥੀ ਵਿਕ੍ਾਂਤ ਸ਼ਰਮਾ ਅਨੁਸਾਰ ਵਿਦਿਆਰਥੀਆਂ ਦੀ ਸਰਕਾਰ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਕੋਲੋਂ ਮੁੱਖ ਮੰਗ ਹੈ ਕਿ ਠੋਸ ਨੀਤੀ ਲਾਗੂ ਕਰ ਕੇ ਬਾਕੀ ਰਹਿੰਦੇ ਤਿੰਨ ਪੇਪਰ ਵੀ ਕਰਵਾਏ ਜਾਣ ਤਾਂ ਜੋ ਵਿਦਿਆਰਥੀ ਅੰਕਾਂ ਦੇ ਅਧਾਰ 'ਤੇ ਹੀ ਇਹ ਪ੍ਰਰੀਖਿਆ ਪਾਸ ਕਰ ਸਕਣ। ਵਿਦਿਆਰਥੀਆਂ ਕਿਹਾ ਉਨ੍ਹਾਂ ਨੂੰ ਡਰ ਹੈ ਕਿ ਕਿਤੇ ਪੰਜਾਬ ਸਕੂਲ ਸਿੱਖਿਆ ਬੋਰਡ ਪੰਜਵੀ, ਅੱਠਵੀਂ ਅਤੇ ਦਸਵੀਂ ਜਮਾਤ ਦੇ ਗਰੇਡ ਮੁਤਾਬਕ ਐਲਾਨੇ ਗਏ ਨਤੀਜਿਆਂ ਵਾਂਗ ਬਾਰ੍ਹਵੀਂ ਜਮਾਤ ਦਾ ਨਤੀਜਾ ਵੀ ਗਰੇਡ ਦੇ ਮੁਤਾਬਕ ਹੀ ਨਾ ਐਲਾਨ ਦੇਵੇ ਕਿਉਂਕਿ ਦਸਵੀਂ ਜਮਾਤ ਕੋਲ ਅੰਕਾਂ ਦੇ ਅਧਾਰ 'ਤੇ ਪ੍ਰਰੀਖਿਆ ਪਾਸ ਕਰਨ ਦਾ ਅਜੇ ਹੋਰ ਮੌਕਾ ਤਾਂ ਹੈ ਪਰ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਕੋਲ ਅੰਕਾਂ ਦੇ ਅਧਾਰ 'ਤੇ ਪ੍ਰਰੀਖਿਆ ਪਾਸ ਕਰਨ ਦਾ ਹੋਰ ਮੌਕਾ ਨਹੀ ਹੈ ਤੇ ਅੰਕਾਂ ਦੇ ਆਧਾਰ 'ਤੇ ਪਾਸ ਕੀਤੀ ਗਈ ਪ੍ਰਰੀਖਿਆ ਕਰ ਕੇ ਹੀ ਉਨ੍ਹਾਂ ਨੂੰ ਭਵਿੱਖ ਵਿੱਚ ਹੋਰ ਕੋਰਸਾਂ ਸਬੰਧੀ ਸੀਟਾਂ ਲੈਣ ਦੀ ਆਸ ਬੱਝਦੀ ਹੈ। ਵਿਦਿਆਰਥੀਆਂ ਅਨੁਸਾਰ ਜੇਕਰ ਪੰਜਾਬ ਸਰਕਾਰ ਕੋਰੋਨਾ ਮਹਾਂਮਾਰੀ ਦੇ ਦੌਰਾਨ ਸ਼ਰਾਬ ਦੇ ਠੇਕੇ ਖੋਲ੍ਹਣ ਤੋਂ ਲੈ ਕੇ ਮਾਲ ਤੇ ਹੋਰ ਕਾਰੋਬਾਰ ਤੇ ਦੁਕਾਨਾਂ ਆਦਿ ਖੋਲ੍ਹਣ ਦੇ ਅਹਿਮ ਫੈਸਲੇ ਲੈ ਸਕਦੀ ਹੈ ਤਾਂ ਵਿਦਿਆਰਥੀਆਂ ਦੇ ਭਵਿੱਖ ਤੇ ਸਿੱਖਿਆ ਸਬੰਧੀ ਵੀ ਸਰਕਾਰ ਨੂੰ ਠੋਸ ਨੀਤੀ ਤਿਆਰ ਕਰਨ ਦੀ ਲੋੜ ਹੈ। ਵਿਦਿਆਰਥੀਆਂ ਨੇ ਪੰਜਾਬ ਸਰਕਾਰ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਪੁਰਜੋਰ ਅਪੀਲ ਕਰਦਿਆਂ ਕਿਹਾ ਬਾਰ੍ਹਵੀਂ ਜਮਾਤ ਦੀ ਅਧੂਰੀ ਪਈ ਪ੍ਰਰੀਖਿਆ ਜਲਦੀ ਤੋਂ ਜਲਦੀ ਲੈ ਕੇ ਵਿਦਿਆਰਥੀਆਂ ਦੀ ਇਸ ਆਸ ਨੂੰ ਬੂਰ ਪਾਇਆ ਜਾਵੇ।