ਜੇਐੱਨਐੱਨ, ਅੰਮਿ੍ਤਸਰ : ਕੋਰੋਨਾ ਲਾਕਡਾਊਨ ਦੌਰਾਨ ਜਿਨ੍ਹਾਂ ਵਿਅਕਤੀਆਂ ਨੇ ਰੇਲ ਗੱਡੀਆਂ ਦੀਆਂ ਟਿਕਟਾਂ ਦੀ ਬੁਕਿੰਗ ਕਰਵਾਈ ਸੀ, ਉਨ੍ਹਾਂ ਨੂੰ ਹੁਣ ਰੇਲਵੇ ਨੇ ਰਿਫੰਡ ਦੇਣਾ ਸ਼ੁਰੂ ਕਰ ਦਿੱਤਾ ਹੈ। ਇਸ ਲੜੀ ਤਹਿਤ ਤੀਜੇ ਦਿਨ ਕਰੀਬ 18 ਲੱਖ ਰੁਪਏ ਦਾ ਕੈਸ਼ ਰਿਫੰਡ ਕੀਤਾ ਗਿਆ। ਜਦਕਿ ਇਸ ਤੋਂ ਪਹਿਲਾਂ 27 ਮਈ ਨੂੰ 14 ਲੱਖ ਤੇ 28 ਮਈ ਨੂੰ 17 ਲੱਖ ਰੁਪਏ ਰਿਫੰਡ ਕੀਤੇ ਗਏ ਸਨ। ਫਿਰੋਜ਼ਪੁਰ ਡਵੀਜ਼ਨ ਵੱਲੋਂ ਰੇਲਵੇ ਸਟੇਸ਼ਨ ਨੂੰ ਰਿਫੰਡ ਲਈ ਕੁਲ 90 ਲੱਖ ਰੁਪਏ ਕੈਸ਼ ਮੁਹੱਈਆ ਕਰਵਾਇਆ ਗਿਆ ਸੀ, ਜਿਸ ਵਿਚੋਂ 49 ਲੱਖ ਰੁਪਏ ਕੈਸ਼ ਅਦਾ ਕੀਤਾ ਜਾ ਚੁੱਕਿਆ ਹੈ।

ਇਹ ਸਾਰਾ ਰਿਫੰਡ 22 ਮਾਰਚ ਤੋਂ ਲੈ ਕੇ 30 ਜੂਨ ਤਕ ਟਿਕਟ ਕਰਵਾਉਣ ਵਾਲਿਆਂ ਨੂੰ ਕੀਤਾ ਜਾ ਰਿਹਾ ਹੈ। ਵੀਰਵਾਰ ਵੀ ਰਿਫੰਡ ਦੇਣ ਲਈ ਟਿਕਟ ਕਾਊਂਟਰ ਉੱਤੇ ਕੁੱਲ 20 ਲੱਖ ਰੁਪਏ ਜਾਰੀ ਕੀਤੇ ਗਏ ਸਨ ਤੇ ਸ਼ੁੱਕਰਵਾਰ ਨੂੰ ਵੀ ਇੰਨਾ ਹੀ ਕੈਸ਼ ਜਾਰੀ ਕੀਤਾ ਗਿਆ। ਜ਼ਿਕਰਯੋਗ ਹੈ ਕਿ ਰਿਫੰਡ ਲਈ ਤਿੰਨ ਕਾਊਂਟਰ ਖੋਲ੍ਹੇ ਗਏ ਹੈ, ਜੋ ਕਿ ਦੋ ਸ਼ਿਫਟਾਂ 'ਚ ਚਲਾਏ ਜਾ ਰਹੇ ਹਨ। ਪਹਿਲੀ ਸ਼ਿਫਟ ਸਵੇਰੇ ਅੱਠ ਤੋਂ ਦੁਪਹਿਰ ਦੋ ਵਜੇ ਤਕ ਤੇ ਦੂਜੀ ਸ਼ਿਫਟ ਦੁਪਹਿਰ ਦੋ ਵਜੇ ਤੋਂ ਰਾਤ ਆਠ ਵਜੇ ਤਕ ਹੈ। ਉਥੇ ਹੀ ਰਿਫੰਡ ਲੈਣ ਵਾਲਿਆਂ 'ਚ ਵੱਡੀ ਗਿਣਤੀ ਵਿਚ ਸ੍ਰੀ ਹਜ਼ੂਰ ਸਾਹਿਬ, ਮਥੁਰਾ-ਵਰਿੰਦਾਵਨ ਤੇ ਪੱਛਮੀ ਬੰਗਾਲ ਦੇ ਲੋਕ ਹਨ। ਇਸ ਇਲਾਕੇ ਲਈ ਲੋਕਾਂ ਨੇ ਗਰੁੱਪ 'ਚ ਬੁਕਿੰਗ ਕਰਵਾਈ ਹੋਈ ਸੀ।