ਗੌਰਵ ਜੋਸ਼ੀ, ਰਈਆ : ਕੇਂਦਰੀ ਟਰੇਡ ਯੂਨੀਅਨਾਂ ਵੱਲੋਂ 22 ਮਈ ਦੇ ਦੇਸ਼ ਪੱਧਰੀ ਸੰਘਰਸ਼ ਦੇ ਮੱਦੇਨਜ਼ਰ ਤੇ ਪੰਜਾਬ ਤੇ ਯੂਟੀ ਮੁਲਾਜ਼ਮ ਸੰਘਰਸ਼ ਮੋਰਚੇ ਦੀ ਸੂਬਾ ਕਮੇਟੀ ਦੇ ਫੈਸਲੇ ਮੁਤਾਬਕ ਡੀਐੱਮਐੱਫ ਦੇ ਵਰਕਰਾਂ ਨੇ ਤਹਿਸੀਲ ਬਾਬਾ ਬਕਾਲਾ ਸਾਹਿਬ ਦੇ ਕਸਬਿਆਂ ਰਈਆ, ਖਿਲਚੀਆਂ, ਟਾਂਗਰਾ ਤੇ ਤਰਸਿੱਕਾ ਵਿਖੇ ਇਕੱਠੇ ਹੋ ਕੇ ਪੰਜਾਬ ਅਤੇ ਕੇਂਦਰ ਸਰਕਾਰ ਵਿਰੁੱਧ ਰੈਲੀਆਂ ਤੇ ਮੁਜ਼ਾਹਰੇ ਕੀਤੇ। ਜਿਨ੍ਹਾਂ 'ਚ ਜਰਮਨਜੀਤ ਸਿੰਘ, ਪਰਮਜੀਤ ਕੌਰ ਮਾਨ ਤੇ ਅਸ਼ਵਨੀ ਅਵਸਥੀ ਨੇ ਕਿਹਾ 'ਕੋਰੋਨਾ ਸੰਕਟ' ਦੀ ਆੜ ਹੇਠ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਦੇਸ਼ ਦੇ ਜਨਤਕ ਅਦਾਰਿਆਂ ਨੂੰ ਸਰਮਾਏਦਾਰਾਂ ਕੋਲ ਵੇਚ ਕੇ ਨਿੱਜੀਕਰਨ ਤੇਜ਼ ਕੀਤਾ ਜਾ ਰਿਹਾ ਹੈ, ਕੇਂਦਰੀ ਮੁਲਾਜ਼ਮਾਂ ਦਾ ਜੂਨ 2021 ਤੱਕ ਦਾ ਡੀਏ ਜਾਮ ਕਰ ਦਿੱਤਾ ਗਿਆ ਹੈ ਕਿਰਤ ਕਾਨੂੰਨਾਂ 'ਚ ਮਜ਼ਦੂਰ ਵਿਰੋਧੀ ਸੋਧਾਂ ਕਰਕੇ ਮਜ਼ਦੂਰਾਂ ਦੇ ਕੰਮ ਦਾ ਸਮਾਂ 8 ਘੰਟੇ ਤੋਂ ਵਧਾ ਕੇ 12 ਘੰਟੇ ਕੀਤਾ ਜਾ ਰਿਹਾ ਹੈ, ਜਦ ਕਿ ਉਨ੍ਹਾਂ ਦੀਆਂ ਤਨਖਾਹਾਂ ਘਟਾਈਆਂ ਜਾ ਰਹੀਆਂ ਹਨ। ਰੈਲੀਆਂ ਵਿੱਚ ਪ੍ਰਕਾਸ਼ ਸਿੰਘ ਥੋਥੀਆਂ, ਮਮਤਾ ਸ਼ਰਮਾ ਤੇ ਰਛਪਾਲ ਸਿੰਘ ਜੋਧਾਨਗਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦਾ ਜਨਵਰੀ 2018 ਤੋਂ ਮਹਿੰਗਾਈ ਭੱਤਾ ਤੇ 148 ਮਹੀਨੇ ਦਾ ਬਕਾਇਆ ਦੱਬਿਆ ਹੋਇਆ ਹੈ ਤੇ ਮਾਰਚ 2020 ਤਂ ਮਜ਼ਦੂਰਾਂ ਦੀ ਘੱਟੋ ਘੱਟ ਉਜ਼ਰਤ ਵਿੱਚ ਵਾਧੇ ਨੂੰ ਰੱਦ ਕਰ ਦਿੱਤਾ ਹੈ ਹਜ਼ਾਰਾਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਨਹਾਂ ਕੀਤਾ ਜਾ ਰਿਹਾ ਤੇ ਮਿਡ ਡੇ ਮੀਲ ਤੇ ਆਸ਼ਾ ਵਰਕਰਾਂ ਕੋਲੋਂ ਨਿਗੂਣੇ ਭੱਤਿਆਂ 'ਤੇ ਕੰਮ ਲਿਆ ਜਾ ਰਿਹਾ ਹੈ। ਮੀਟਿੰਗ 'ਚ ਚਰਨਜੀਤ ਸਿੰਘ, ਗੁਰਦੀਪ ਸਿੰਘ ਕਲੇਰ, ਵਿਪਨ ਰਿਖੀ, ਮਨਪ੍ਰਰੀਤ ਸਿੰਘ ਰਈਆ, ਪਲਵਿੰਦਰ ਕੌਰ ਵਡਾਲਾ, ਕੁਲਵਿੰਦਰ ਕੁਮਾਰ ਧੂਲਕਾ, ਸੁਖਜਿੰਦਰ ਸਿੰਘ ਰਈਆ, ਰਾਕੇਸ਼ ਕੁਮਾਰ, ਸੁੱਖਾ ਸਿੰਘ ਲੋਹਗੜ੍ਹ, ਕਵਲਜੀਤ ਸਿੰਘ ਤਲਵੰਡੀ, ਨਵਤੇਜ ਸਿੰਘ ਜੱਬੋਵਾਲ, ਰਣਜੀਤ ਕੌਰ ਤਰਸਿੱਕਾ ਤੇ ਗੁਰਮੀਤ ਸਿੰਘ ਤਿੰਮੋਵਾਲ ਨੇ ਵੀ ਹਿੱਸਾ ਲਿਆ।