ਨਿਤਿਨ ਕਾਲੀਆ, ਛੇਹਰਟਾ : ਕਿੱਡਜ਼ ਹੈਬੀਟੇਟ ਸਕੂਲ 'ਚ ਪਿ੍ਰੰ. ਅਮਨਦੀਪ ਕੌਰ ਦੀ ਅਗਵਾਈ ਹੇਠ ਸਪੋਰਟਸ ਡੇਅ ਮਨਾਇਆ ਗਿਆ, ਜਿਸ ਦੌਰਾਨ ਸਕੂਲ ਦੇ ਬੱਚਿਆ ਨੇ ਦੌੜਾਂ ਤੋਂ ਇਲਾਵਾ ਹੋਰ ਖੇਡ ਗਤੀਵਿਧੀਆ ਵਿਚ ਵੀ ਹਿੱਸਾ ਲਿਆ ਤੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ। ਇਸ ਮੋਕੇ ਪਿ੍ਰੰ. ਅਮਨਦੀਪ ਕੌਰ ਨੇ ਕਿਹਾ ਕਿ ਬੱਚਿਆਂ ਦੇ ਉੱਜਵਲ ਭਵਿੱਖ ਅਤੇ ਸਰੀਰਕ ਵਿਕਾਸ ਲਈ ਖੇਡਾਂ ਦਾ ਬਹੁਤ ਅਹਿਮ ਯੋਗਦਾਨ ਹੁੰਦਾ ਹੈ, ਸਾਨੂੰ ਹਮੇਸ਼ਾ ਵੱਖ-ਵੱਖ ਖੇਡਾਂ ਵਿਚ ਹਿੱਸਾ ਲੈਣਾ ਚਾਹੀਦਾ ਹੈ, ਉਨ੍ਹਾਂ ਦੇ ਸਕੂਲ ਵਿਚ ਬੱਚਿਆ ਦੀ ਸਿਹਤ ਨੂੰ ਧਿਆਨ ਵਿਚ ਰੱਖਦਿਆ ਬੱਚਿਆਂ ਲਈ ਸਕੇਟਿੰਗ, ਜਿਮਨਾਸਟਿਕ, ਯੋਗਾ ਆਦਿ ਖੇਡਾਂ ਕਰਵਾਈਆ ਜਾਂਦੀਆ ਹਨ ਤਾਂ ਜੋ ਬੱਚਿਆ ਦਾ ਮਾਨਸਿਕ ਤੇ ਸਰੀਰਕ ਵਿਕਾਸ ਹੋ ਸਕੇ ਤੇ ਉਹ ਨਸ਼ਿਆ ਤੋਂ ਦੂਰ ਰਹਿ ਸਕਣ। ਇਸ ਮੌਕੇ ਵੱਖ-ਵੱਖ ਖੇਡਾਂ ਵਿਚ ਅੱਵਲ ਰਹਿਣ ਵਾਲੇ ਬੱਚਿਆ ਨੂੰ ਪਿ੍ਰੰ. ਅਮਨਦੀਪ ਕੌਰ ਵੱਲੋਂ ਸਨਮਾਨਿਤ ਵੀ ਕੀਤਾ ਗਿਆ।