ਲੌਂਗੋਵਾਲ ਸਕੂਲੀ ਵੈਨ ਘਟਨਾ ਤੋਂ ਬਾਅਦ ਵੀ ਜ਼ਿਲ੍ਹਾ ਪੁਲਿਸ ਮੌਨ ਹੈ। ਇਸ ਤਸਵੀਰ ਨੂੰ ਦੇਖੇ, ਇਕ ਅੌਰਤ ਕਿਸ ਤਰ੍ਹਾਂ ਆਪਣੀ ਐਕਟਿਵਾ 'ਤੇ ਤਿੰੰਨ ਬੱਚਿਆਂ ਨੂੰ ਬਿਠਾ ਕੇ ਸਕੂਲ ਲਿਜਾ ਰਹੀ ਹੈ। ਜੋ ਕਿ ਕਿਸੇ ਹਾਦਸੇ ਦਾ ਕਾਰਨ ਵੀ ਬਣ ਸਕਦੇ ਹਨ। ਦੂਜੇ ਪਾਸੇ ਬੇਖ਼ਬਰ ਪੁਲਿਸ ਮੁਲਾਜ਼ਮ ਸਿਰਫ ਸਕੂਲੀ ਬੱਸਾਂ ਦੇ ਚਲਾਨ ਕੱਟਣ 'ਚ ਹੀ ਲੱਗੀ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਪ੍ਰਸ਼ਾਸਨ ਕਿਸ ਤਰ੍ਹਾਂ ਸਿਰਫ ਆਪਣੀ ਹੀ ਵਾਹ-ਵਾਹ ਲਈ ਕੰਮ ਕਰਦਾ ਹੈ, ਨਾ ਕਿ ਲੋਕਾਂ ਦੀ ਭਲਾਈ ਲਈ। ਕੀ ਅਜਿਹੇ ਵਾਹਨਾਂ ਨੂੰ ਕੋਈ ਰੋਕ-ਟੋਕ ਨਹੀਂ ਹੈ?

-ਰਾਘਵ ਸ਼ਿਕਾਰਪੁਰੀਆ