ਪੱਤਰ ਪ੍ਰਰੇਰਕ, ਅੰਮਿ੍ਤਸਰ : ਸਮਾਜਿਕ ਸੁਰਖਿਆ ਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਪ੍ਰਰੋਗਰਾਮ ਅਫਸਰ ਹਰਦੀਪ ਕੌਰ ਦੀ ਅਗਵਾਈ ਅਧੀਨ ਬਾਲ ਵਿਕਾਸ ਪ੍ਰਰੋਜੈਕਟ ਅਫਸਰ ਅਜਨਾਲਾ ਜਸਪ੍ਰਰੀਤ ਸਿੰਘ ਵਲੋਂ ਪੋਸ਼ਣ ਮੁਹਿੰਮ ਅਧੀਨ ਸਬ-ਡਵੀਜ਼ਨ ਪੱਧਰੀ ਪੋਸ਼ਨ ਜਾਗਰੂਕਤਾ ਸਮਾਗਮ ਗੌਰਮਿੰਟ ਕਾਲਜ ਅਜਨਾਲਾ ਦੇ ਆਡੀਟੋਰੀਅਮ ਵਿਚ ਕਰਵਾਇਆ ਗਿਆ।

ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਸ਼ਾਮਲ ਹੋਏ। ਉਨ੍ਹਾਂ ਕਿਹਾ ਅੱਜ ਸਮਾਜ ਨੂੰ ਅਜਿਹੇ ਪੋਸ਼ਣ ਸਬੰਧੀ ਜਾਗਰੂਕਤਾ ਦੀ ਬਹੁਤ ਲੋੜ ਹੈ। ਕਿਉਂਕਿ ਇਕ ਸਿਹਤਵੰਦ ਸਮਾਜ ਦੀ ਸਿਰਜਨਾ ਤਾਂ ਹੀ ਕੀਤੀ ਜਾ ਸਕਦੀ ਹੈ ਜੇਕਰ ਗਰਭਵਤੀ ਮਾਂ ਤੇ ਬੱਚੇ ਦੀ ਸਿਹਤ ਅਤੇ ਖੁਰਾਕ ਦਾ ਗਰਭ ਧਾਰਨ ਦੇ ਸ਼ੁਰੂ ਤੋਂ ਧਿਆਨ ਰੱਖਿਆ ਜਾ ਸਕੇ।

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਾਫੀ ਬੱਚਿਆਂ ਦੀ ਲੰਬਾਈ ਅੱਜਕਲ੍ਹ ਪਹਿਲਾਂ ਦੇ ਮੁਕਾਬਲੇ ਬਹੁਤ ਘੱਟ ਹੋ ਰਹੀ ਹੈ, ਜੋ ਕਿ ਇੱਕ ਚਿੰਤਾ ਦਾ ਵਿਸ਼ਾ ਹੈ। ਇਸ ਮੌਕੇ ਤੇ ਸੀਡੀਪੀਓ ਹਰਛਾ ਛੀਨਾ ਮੀਨਾ ਕੁਮਾਰੀ, ਸੀਡੀਪੀਓ ਚੋਗਾਵਾਂ ਸੁਨੀਤਾ, ਕੌਂਸਲਰ ਪ੍ਰਵੀਨ ਕੁਮਾਰ ਬਲਾਕ ਅਜਨਾਲਾ, ਹਰਛਾ ਛੀਨਾ, ਚੋਗਾਵਾਂ ਦੇ ਸਮੂਹ ਸੁਪਰਵਾਈਜ਼ਰ, ਕਾਲਜ ਸਟਾਫ, ਵਿਦਿਆਰਥੀ ਤੇ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ। ਸਟੇਜ ਦਾ ਸੰਚਾਲਨ ਪ੍ਰਰੋਫੈਸਰ ਆਰਤੀ ਤੇ ਪ੍ਰਰੋਫੈਸਰ ਨਮਿੰਦਰ ਦੁਆਰਾ ਕੀਤਾ ਗਿਆ। ਇਸ ਸਮਾਗਮ 'ਚ ਗੌਰਮਿੰਟ ਕਾਲਜ ਅਜਨਾਲਾ ਦੇ ਪ੍ਰਰੋਫੈਸਰ ਜਸਵਿੰਦਰ ਸਿੰਘ ਦੁਆਰਾ ਵਿਸ਼ੇਸ਼ ਭੂਮਿਕਾ ਨਿਭਾਈ ਗਈ। ਸਮਾਗਮ ਦੇ ਅੰਤ ਵਿਚ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥਣਾਂ ਵਲੋਂ ਸ਼ਾਨਦਾਰ ਗਿੱਧੇ ਦੀ ਪੇਸ਼ਕਾਰੀ ਕੀਤੀ ਗਈ।