ਰਾਜਨ ਮਹਿਰਾ, ਅੰਮਿ੍ਤਸਰ : ਅਖਿਲ ਭਾਰਤੀ ਯੁਵਾ ਮਜਦੂਰ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਯੋਗੇਸ਼ ਕੁਮਾਰ ਟੀਨੂ ਦੀ ਅਗਵਾਈ ਵਿਚ ਅਹਿਮ ਮੀਟਿੰਗ ਕੀਤੀ ਗਈ, ਜਿਸ ਵਿਚ ਵਿਸ਼ੇਸ਼ ਤੌਰ 'ਤੇ ਮਾਨਵ ਅਧਿਕਾਰ ਸੰਘਰਸ਼ ਕਮੇਟੀ ਇੰਡੀਆ ਦੇ ਰਾਸ਼ਟਰੀ ਚੇਅਰਮੈਨ ਡਾ. ਹਰੀਸ਼ ਸ਼ਰਮਾ ਹੀਰਾ, ਪੰਜਾਬ ਪ੍ਰਧਾਨ ਸੁਜਿੰਦਰ ਬਿਡਲਾਨ, ਪੰਜਾਬ ਜਨਰਲ ਸਕੱਤਰ ਰੋਹਿਤ ਤਿ੍ਪਾਠੀ ਪਹੁੰਚੇ।

ਸੁਜਿੰਦਰ ਬਿਡਲਾਨ ਨੇ ਮਜਦੂਰਾਂ ਦੇ ਨਾਲ ਹੋ ਰਹੀ ਧੱਕੇਸ਼ਾਹੀ ਨੂੰ ਦੇਖਦੇ ਹੋਏ ਅਖਿਲ ਭਾਰਤੀ ਯੁਵਾ ਮਜਦੂਰ ਮੋਰਚਾ ਦੇ ਬੈਨਰ ਹੇਠ ਕਪੜਾ ਪੈਕਿੰਗ ਲੇਬਰ ਯੂਨੀਅਨ ਦਾ ਗਠਨ ਕੀਤਾ ਗਿਆ ਤੇ 11 ਮੈਂਬਰੀ ਟੀਮ ਬਣਾਈ ਗਈ, ਜਿਸ 'ਚ ਅਮਨ ਕੁਮਾਰ ਪ੍ਰਧਾਨ, ਮੋਹਨ ਲਾਲ ਮੀਤ ਪ੍ਰਧਾਨ, ਜੁਗਲ ਕਿਸ਼ੋਰ ਜਨਰਲ ਸਕੱਤਰ, ਜਗਰੂਪ ਸਿੰਘ ਗਿੱਲ ਸੈਕਟਰੀ, ਸੌਰਵ ਧਵਨ ਕੈਸ਼ੀਅਰ, ਹਰਜਿੰਦਰ ਕੁਮਾਰ ਮੈਂਬਰ, ਬਿੱਲਾ ਜੁਆਇੰਟ ਸੈਕਟਰੀ, ਨੀਰਜ ਕੁਮਾਰ ਮੈਂਬਰ, ਸਰਵਨ ਕੁਮਾਰ ਮੈਂਬਰ, ਸੋਰਵ ਬਿਡਲਾਨ ਮੈਂਬਰ, ਬਿੱਲੂ ਮੈਂਬਰ ਸੋਨੂੰ ਮੈਂਬਰ, ਸੋਨੂੰ ਤੁੰਗ ਬਾਲਾ ਮੈਂਬਰ ਨਿਯੁਕਤ ਕੀਤੇ ਗਏ। ਸੁਜਿੰਦਰ ਬਿਡਲਾਨ ਨੇ ਕਿਹਾ ਮਜਦੂਰਾਂ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤੇ ਮਜਦੂਰਾਂ ਨੂੰ ਉਨ੍ਹਾਂ ਦੇ ਹੱਕ ਦਵਾਉਣ ਲਈ ਹਰ ਤਰ੍ਹਾਂ ਦੇ ਸੰਘਰਸ਼ ਵੀ ਕੀਤੇ ਜਾਣਗੇ।