ਕੁਲਦੀਪ ਸਿੰਘ ਭੁੱਲਰ, ਜੰਡਿਆਲਾ ਗੁਰੂ : ਪਿੰਗਲਵਾੜਾ ਸੰਸਥਾ ਅਧੀਨ ਚੱਲਦੇ ਸਕੂਲਾਂ ਦਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਇਸ ਮੌਕੇ ਭਗਤ ਪੂਰਨ ਸਿੰਘ ਅਦਰਸ਼ ਸੀਨੀਅਰ ਸੈਕੰਡਰੀ ਸਕੂਲ ਮਾਨਾਂਵਾਲਾ ਦੇ ਮੈਟਿ੍ਕ ਤੇ 12ਵੀਂ ਕਲਾਸਾਂ ਸੈਸ਼ਨ 2018-19 'ਚ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।

ਮੈਟਿ੍ਕ 'ਚ ਪਹਿਲਾ ਸਥਾਨ ਪ੍ਰਰਾਪਤ ਕਰਨ ਵਾਲੀ ਵਿਦਿਆਰਥਣ ਪ੍ਰਭਜੋਤ ਕੌਰ, ਦੂਜਾ ਸਥਾਨ ਪ੍ਰਰਾਪਤ ਕਰਨ ਵਾਲੀ ਵਿਦਿਆਰਥਣ ਅੰਜਲੀ ਤੇ ਤੀਜਾ ਸਥਾਨ ਪ੍ਰਰਾਪਤ ਕਰਨ ਵਾਲੀ ਵਿਦਿਆਰਥਣ ਮੁਸਕਾਨਪ੍ਰਰੀਤ ਕੌਰ ਨੂੰ ਨਕਦ ਰਾਸ਼ੀ ਤੇ ਸਾਈਕਲ ਦਿੱਤਾ ਗਿਆ। ਇਸੇ ਤਰ੍ਹਾਂ 12ਵੀਂ ਜਮਾਤ 'ਚੋਂ ਪਹਿਲਾ ਸਥਾਨ ਪ੍ਰਰਾਪਤ ਕਰਨ ਵਾਲੀ ਵਿਦਿਆਰਥਣ ਤਜਿੰਦਰ ਕੌਰ (ਸਾਇੰਸ ਗਰੁੱਪ) ਤੇ ਚਾਂਦਨੀ (ਆਰਟਸ ਗਰੁੱਪ) ਨੂੰ ਨਕਦ ਰਾਸ਼ੀ, ਸਾਈਕਲ ਤੇ ਗੁੱਟ-ਘੜੀ ਦਿੱਤੀ ਗਈ। ਦੂਜਾ ਸਥਾਨ ਪ੍ਰਰਾਪਤ ਕਰਨ ਵਾਲੀ ਵਿਦਿਆਰਥਣ ਪ੍ਰਭਜੀਤ ਕੌਰ (ਸਾਇੰਸ ਗਰੁੱਪ) ਤੇ ਸ਼ੈਲੀ (ਆਰਟਸ ਗਰੁੱਪ) ਨੂੰ ਨਕਦ ਰਾਸ਼ੀ ਤੇ ਗੁੱਟ ਘੜੀ ਦਿੱਤੀ ਗਈ ਤੇ ਤੀਜਾ ਸਥਾਨ ਪ੍ਰਰਾਪਤ ਕਰਨ ਵਾਲੀ ਵਿਦਿਆਰਥਣ ਰਾਧਿਕਾ (ਸਾਇੰਸ ਗਰੁੱਪ) ਨੂੰ ਨਕਦ ਰਾਸ਼ੀ ਤੇ ਸਾਈਕਲ ਦਿੱਤਾ ਗਿਆ। ਇਸ ਮੌਕੇ ਭਗਤ ਪੂਰਨ ਸਿੰਘ ਸਕੂਲ ਫਾਰ ਦਾ ਡੈੱਫ ਸਕੂਲ ਦੇ ਬੱਚਿਆਂ ਜੋ ਕਿ ਆਲ ਇੰਡੀਆ ਨੈਸ਼ਨਲ ਡੈੱਫ ਸਪੋਰਟਸ 'ਚ ਅਥਲੈਟਿਕਸ ਤੇ ਜੂਡੋ ਮੁਕਾਬਲਿਆਂ ਵਿੱਚ ਜੇਤੂ ਰਹਿਣ ਵਾਲੇ ਬੱਚਿਆਂ ਡਿੰਪਲ, ਹਰਮਨ ਤੇ ਉਪਾਸਨਾ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਭਗਤ ਪੂਰਨ ਸਿੰਘ ਸਪੈਸ਼ਲ ਸਕੂਲ ਦੇ ਵੱਖ-ਵੱਖ ਖੇਡਾਂ ਵਿੱਚੋਂ ਜੇਤੂ ਰਹਿਣ ਵਾਲੇ ਬੱਚਿਆਂ ਨੂੰ ਵੀ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਬੀਬੀ ਇੰਦਰਜੀਤ ਕੌਰ, ਪ੍ਰਰੀਤਇੰਦਰ ਕੌਰ ਟਰੱਸਟੀ ਪਿੰਗਲਾਵਾੜਾ, ਰਾਜਬੀਰ ਸਿੰਘ, ਟਰੱਸਟੀ ਪਿੰਗਲਾਵਾੜਾ, ਦਰਸ਼ਨ ਸਿੰਘ ਬਾਵਾ, ਪ੍ਰਸ਼ਾਸਕ ਤਿਲਕ ਰਾਜ, ਰਜਿੰਦਰਪਾਲ ਸਿੰਘ, ਗੁਰਨਾਇਬ ਸਿੰਘ, ਜੈ ਸਿੰਘ ਪ੍ਰਬੰਧਕ ਮਾਨਾਂਵਾਲਾ, ਯੋਗੇਸ਼ ਸੂਰੀ, ਤਰੁਨਦੀਪ ਸਿੰਘ, ਟੀਮ ਫਤਿਹ, ਹਰਪਾਲ ਸਿੰਘ ਸੰਧੂ, ਕਰਨਪ੍ਰਰੀਤ ਸਿੰਘ, ਪਿ੍ਰੰਸੀਪਲ ਦਲਜੀਤ ਕੌਰ, ਪਿ੍ਰੰਸੀਪਲ ਅਨੀਤਾ ਬੱਤਰਾ ਤੇ ਵੱਖ-ਵੱਖ ਬ੍ਰਾਚਾਂ ਦੇ ਮੁਖੀਆਂ ਆਦਿ ਨੇ ਸ਼ਿਰਕਤ ਕੀਤੀ।