ਜੇਐੱਨਐੱਨ, ਅੰਮਿ੍ਤਸਰ : ਨਵੇਂ ਸਾਲ ਮੌਕੇ ਬਾਊਂਸਰਾਂ ਵਲੋਂ ਨੌਜਵਾਨ ਦੀ ਕੁੱਟ-ਕੁੱਟ ਕੇ ਹੱਤਿਆ ਕਰਨ ਦੇ ਮਾਮਲੇ 'ਚ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਹਰਜੀਤ ਸਿੰਘ ਧਾਲੀਵਾਲ ਦੀ ਅਦਾਲਤ ਨੇ ਰਣਜੀਤ ਐਵਨਿਊ ਦੇ ਸੋਸ਼ਲ ਹਾਈਟ ਰੈਸਟੋਰੈਂਟ ਦੇ ਮਾਲਕ ਅਮਰਦੀਪ ਸਿੰਘ ਦੀ ਜ਼ਮਾਨਤ ਖਾਰਜ ਕਰ ਦਿੱਤੀ ਹੈ। ਫਿਲਹਾਲ ਮੁਲਜ਼ਮ ਫ਼ਰਾਰ ਹੈ। ਉਧਰ, ਥਾਣਾ ਇੰਚਾਰਜ ਰੋਬਿਨ ਹੰਸ ਨੇ ਦੱਸਿਆ ਮਾਮਲੇ 'ਚ ਤਿੰਨ ਮੁਲਜ਼ਮਾਂ ਦੀ ਗਿ੍ਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਇਸ ਮਾਮਲੇ 'ਚ ਪੁਲਿਸ ਇਕ ਬਾਊਂਸਰ ਨੂੰ ਗਿ੍ਫਤਾਰ ਕਰ ਚੁੱਕੀ ਹੈ। ਜਦਕਿ ਰੈਸਟੋਰੈਂਟ ਦੇ ਮਾਲਕ ਅਮਰਦੀਪ ਸਿੰਘ ਤੇ ਹੋਰ ਬਾਊਂਸਰ ਰਾਜਪ੍ਰਰੀਤ ਸਿੰਘ ਫ਼ਰਾਰ ਹਨ।