ਜਸਪਾਲ ਸਿੰਘ ਗਿੱਲ, ਮਜੀਠਾ : ਸ਼੍ਰੀ ਬਾਵਾ ਲਾਲ ਜੀ ਦਿਆਲ ਦੇ ਜਨਮ ਦਿਹਾੜੇ ਸਬੰਧੀ ਬਾਵਾ ਲਾਲ ਦਿਆਲ ਦੁਆਰਾ ਧਿਆਨਪੁਰ ਦੇ ਗੱਦੀ ਨਸ਼ੀਨ ਸ਼੍ਰੀ ਰਾਮ ਸੁੰਦਰ ਦਾਸ ਜੀ ਧਿਆਨਪੁਰ ਵਾਲਿਆਂ ਦੀ ਰਹਿਨੁਮਾਈ ਹੇਠ ਸ਼੍ਰੀ ਬਾਵਾ ਲਾਲ ਮੰਦਰ ਕਮੇਟੀ ਮਜੀਠਾ ਵੱਲੋਂ ਸ਼ਰਧਾਲੂਆਂ ਦੇ ਸਹਿਯੋਗ ਨਾਲ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ। ਇਹ ਸ਼ੋਭਾ ਯਾਤਰਾ ਸ਼੍ਰੀ ਲਾਲ ਗ੍ੰਥ ਜੀ ਦੀ ਛੱਤਰ ਛਾਇਆ ਹੇਠ ਮੰਦਰ ਬਾਵਾ ਲਾਲ ਦੁਆਰਾ ਮਜੀਠਾ ਤੋਂ ਸ਼ੁਰੂ ਹੋਈ ਜਿਹੜੀ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ 'ਚੋਂ ਹੁੰਦੀ ਹੋਈ ਵਾਪਸ ਮੰਦਰ ਵਿਖੇ ਸਮਾਪਤ ਹੋਈ।

ਇਸ ਸ਼ੋਭਾ ਯਾਤਰਾ 'ਚ ਬਿਕਰਮ ਸਿੰਘ ਮਜੀਠੀਆ ਦੇ ਸਿਆਸੀ ਸਕੱਤਰ ਐਡਵੋਕੇਟ ਰਾਕੇਸ਼ ਪਰਾਸ਼ਰ, ਨਗਰ ਕੌਂਸਲ ਮਜੀਠਾ ਦੇ ਪ੍ਰਧਾਨ ਤਰੁਣ ਅਬਰੋਲ ਵਿਸ਼ੇਸ਼ ਤੌਰ 'ਤੇ ਪੁੱਜੇ। ਸ਼ੋਭਾ ਯਾਤਰਾ 'ਚ ਸ਼ਹਿਰ ਦੀਆਂ ਵੱਖ-ਵੱਖ ਮਸ਼ਹੂਰ ਭਜਨ ਮੰਡਲੀਆਂ, ਬੈਂਡ ਪਾਰਟੀਆਂ ਤੇ ਸਕੂਲ ਸ਼ਾਮਲ ਸਨ। ਇਸ ਸ਼ੋਭਾ ਯਾਤਰਾ 'ਚ ਸ਼ਹਿਰ ਦੀਆਂ ਪ੍ਰਮੁੱਖ ਸ਼ਖਸੀਅਤਾਂ ਨੇ ਵੀ ਆਪਣੀ ਹਾਜ਼ਰੀ ਲਵਾਈ, ਜਿਸ ਸਬੰਧੀ ਪ੍ਰਬੰਧਕਾਂ ਨੇ ਦੱਸਿਆ ਕਿ ਜਨਮ ਦਿਹਾੜਾ 26 ਜਨਵਰੀ ਨੂੰ ਮੰਦਰ ਬਾਵਾ ਲਾਲ ਦੁਆਰਾ ਮਜੀਠਾ ਵਿਖੇ ਬੜੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਇਸ ਮੌਕੇ ਪੰਡਤ ਗੋਪਾਲ ਦਾਸ ਗੋਸਵਾਮੀ, ਪ੍ਰਧਾਨ ਤਰੁਨ ਅਬਰੋਲ, ਐਡਵੋਕੇਟ ਰਾਕੇਸ਼ ਪਰਾਸ਼ਰ, ਕੌਂਸਲਰ ਪਿ੍ਰੰਸ ਨਈਅਰ, ਬਿੱਲਾ ਆੜ੍ਹਤੀ, ਅਜੇ ਚੋਪੜਾ, ਮੁਖਤਾਰ ਸਿੰਘ, ਨਰੇਸ਼ ਕੁਮਾਰ, ਭਾਮੇ ਸ਼ਾਹ, ਪ੍ਰਧਾਨ ਕਲਦੀਪ ਕੁਮਾਰ, ਨਰਿੰਦਰ ਕੁਮਾਰ ਸੈਕਟਰੀ, ਇੰਦਰਜੀਤ ਸ਼ਰਮਾ, ਨਰਿੰਦਰ ਬੱਬਰ ਕੈਸ਼ੀਅਰ, ਰਮੇਸ਼ ਸਰਪਾਲ, ਬਿਮਲ ਕੁਮਾਰ, ਡਾ. ਬਲਰਾਮ ਸ਼ਰਮਾ, ਅਸ਼ਵਨੀ ਕੁਮਾਰ ਨੀਟਾ, ਮਿੰਕੂ ਨਈਅਰ, ਰਵਿੰਦਰ ਕਪਾਹੀ, ਜੈ ਕੁਮਾਰ, ਰਾਜ ਕਿਰਨ ਰਾਜੂ, ਰਮੇਸ਼ ਪੁਰੀ, ਇੰਦਰਜੀਤ ਮਰਵਾਹ, ਨਵੀਨ ਮਹਾਜਨ, ਅਮਨ ਬਬੂਟਾ, ਰਮਨ ਬਬੂਟਾ, ਰਾਘਵ ਸਰਪਾਲ, ਸਾਜਨ ਵਰਮਾ, ਸੁਸ਼ੀਲ ਕੁਮਾਰ ਮਾਧੋ, ਸੰਜੀਵ ਕਪਾਹੀ, ਸਾਬ ਸਿੰਘ, ਵਿਜੇ ਚੋਪੜਾ, ਬਾਊ ਮਜੀਠਾ, ਰਾਜਨ ਵਰਮਾ, ਲੱਕੀ ਜਿਊਲਰ, ਰਜੀਵ ਵਰਮਾ, ਅਰਜਨ, ਪੰਡਤ ਓਮ ਪ੍ਰਕਾਸ, ਪੰਡਤ ਦਾਊ ਦਿਆਲ, ਵਿਜੇ ਪਾਠਕ, ਗੁਲਸਨ ਕੁਮਾਰ, ਰਿੰਕੂ, ਪਵਨ ਸ਼ਰਮਾ, ਰਸ਼ਪਾਲ ਸਿੰਘ, ਲਾਜਪਤ ਰਾਏ, ਮਹਿੰਦਰਨਾਥ ਸਾਈਂ, ਸਾਜਨ, ਬਿੱਟੂ ਪ੍ਰਧਾਨ, ਲੱਕੀ ਸਿਆਲ, ਸਾਹਿਲ ਬੱਬਰ, ਦਰਸ਼ਨ ਕੁਮਾਰ, ਬਲਦੇਵ ਰਾਜ, ਟਿੱਕਾ, ਵਿੱਕੀ ਸ਼ਰਮਾ, ਸਮੇਤ ਵੱਡੀ ਗਿਣਤੀ ਵਿੱਚ ਸ਼ਰਧਾਲੂ ਸ਼ਾਮਲ ਸਨ।