ਬਲੈਰੋ ਕੈਂਟਰ ਬਰਾਮਦ

ਤਰਲੋਚਨ ਸਿੰਘ ਜੋਧਾਨਗਰੀ, ਟਾਂਗਰਾ : ਦਿਹਾਤੀ ਪੁਲੀਸ ਦੇ ਐੱਸਐੱਸਪੀ ਵਿਕਰਮਜੀਤ ਦੁੱਗਲ ਵੱਲੋ ਦਿੱਤੇ ਨਿਰਦੇਸ਼ਾਂ ਤਹਿਤ ਨਸ਼ਾ ਸਮੱਗਲਰਾਂ ਖ਼ਿਲਾਫ਼ ਸਖ਼ਤ ਮੁਹਿੰਮ ਸ਼ੁਰੂ ਕੀਤੀ ਗਈ ਹੈ। ਐੱਸਐੱਚਓ ਬਿਕਰਮਜੀਤ ਸਿੰਘ ਥਾਣਾ ਤਰਸਿੱਕਾ ਨੇ ਦੱਸਿਆ ਕਿ ਪੁਲਿਸ ਚੌਂਕੀ ਟਾਂਗਰਾ ਨੂੰ ਗੁਪਤ ਸੂਚਨਾ ਮਿਲਣ 'ਤੇ ਪੀਸੀ ਅਫਸਰ ਏਐੱਸਆਈ ਜਰਨੈਲ ਸਿੰਘ, ਇੰਚਾਰਜ ਪੁਲਿਸ ਚੌਕੀ ਟਾਂਗਰਾ ਏਐੱਸਆਈ ਜਗੀਰ ਸਿੰਘ ਦੇ ਅਧਾਰਿਤ ਪੁਲਿਸ ਪਾਰਟੀ ਵੱਲੋਂ ਛਾਪੇਮਾਰੀ ਕਰ ਕੇ ਇਕ ਘਰ ਵਿਚ ਖੜੀ ਬਲੈਰੋ ਕੈਂਟਰ ਗੱਡੀ ਪੀਬੀ-02-ਸੀਆਰ 4617 ਵਿਚ 200 ਲਿਟਰ ਦੇ 8 ਡਰੰਮ ਕੁੱਲ 1,600 ਲਿਟਰ ਦੇਸੀ ਸ਼ਰਾਬ ਫੜੀ ਗਈ। ਪੁਲਿਸ ਵੱਲੋਂ ਰਣਜੀਤ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਟਾਂਗਰਾ ਨੂੰ ਗਿ੍ਫਤਾਰ ਕਰ ਲਿਆ ਗਿਆ, ਜਦ ਕਿ ਖੁਸ਼ਪ੍ਰਰੀਤ ਸਿੰਘ ਪੁੱਤਰ ਦੇਸਾ ਸਿੰਘ ਟਾਂਗਰਾ ਫਰਾਰ ਹੋ ਗਿਆ। ਪੁਲਿਸ ਮਾਮਲਾ ਦਰਜ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।