ਗੁਰਮੀਤ ਸੰਧੂ, ਅੰਮਿ੍ਤਸਰ : ਮਦਰਾਸ ਵਿਖੇ ਹੋ ਰਹੀ ਲੜਕੇ-ਲੜਕੀਆਂ ਦੀ ਸੀਨੀਅਰ ਨੈਸ਼ਨਲ ਬਾਲ ਬੈÎਡਮਿੰਟਨ 2020 ਲਈ ਟ੍ਰਾਇਲ 27 ਜਨਵਰੀ ਦਿਨ ਸੋਮਵਾਰ ਨੂੰ ਸਵੇਰੇ 11 ਵਜੇ ਬੇਸਿਕ ਸ਼ਿਕਸ਼ਾ ਸਕੂਲ ਸਾਹਮਣੇ ਗੁਰੂ ਰਾਮਦਾਸ ਹਸਪਤਾਲ ਚਾਟੀਵਿੰਡ ਗੇਟ ਅੰਮਿ੍ਤਸਰ ਵਿਖੇ ਲਏ ਜਾਣਗੇ। ਜਾਣਕਾਰੀ ਦਿੰਦਿਆਂ ਟੀਡੀ ਤੇ ਬਹੁ-ਖੇਡ ਕੌਮੀ ਕੋਚ ਜੀਐੱਸ ਭੱਲਾ ਨੇ ਦੱਸਿਆ ਕਿ ਇਸ ਸਬੰਧੀ ਸੂਬੇ ਦੀਆਂ ਸਾਰੀਆਂ ਜ਼ਿਲ੍ਹਾ ਐਸੋਸੀਏਸ਼ਨਾਂ ਅਤੇ ਖਿਡਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੰਜਾਬ ਦੀ ਟੀਮ ਵੱਲੋਂ ਸ਼ਮੂਲੀਅਤ ਕਰਨ ਦੇ ਚਾਹਵਾਨ ਸੀਨੀਅਰ ਲੜਕੇ-ਲੜਕੀਆਂ ਇਸ ਚੋਣ ਟ੍ਰਾਇਲ ਪ੍ਰਕਿਰਿਆ ਵਿਚ ਸਬੰਧਤ ਦਸਤਾਵੇਜ਼ਾਂ ਤੇ ਪਾਸਪੋਰਟ ਸਾਈਜ਼ ਫੋਟੋਆਂ ਲੈ ਕੇ ਹਾਜ਼ਰ ਹੋ ਸਕਦੇ ਹਨ। ਉਨ੍ਹਾਂ ਦੱਸਿਆ ਕਿ ਚੁਣੀਆਂ ਗਈਆਂ ਟੀਮਾਂ ਨੂੰ ਬਾਲ ਬੈਡਮਿੰਟਨ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਤੇ ਰਿਟਾ. ਐੱਸਐੱਸਪੀ ਵਿਜੀਲੈਂਸ ਚਮਨ ਲਾਲ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ 'ਤੇ ਸੰਭਵ ਸਹਾਇਤਾ ਦਿੱਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਇਸ ਚੋਣ ਟ੍ਰਾਇਲ ਪ੍ਰਕਿਰਿਆ ਦੌਰਾਨ ਮਾਹਿਰ ਕੋਚ, ਤਕਨੀਸ਼ੀਅਨ ਤੇ ਹੋਰ ਅਮਲਾ ਫੈਲਾ ਹਾਜ਼ਰ ਰਹੇਗਾ। ਇਸ ਮੌਕੇ ਪਿ੍ਰੰ. ਬਲਵਿੰਦਰ ਸਿੰਘ, ਪ੍ਰਰੋ. ਸਰਬਜੀਤ ਸਿੰਘ ਛੀਨਾ, ਗੁਰਪ੍ਰਰੀਤ ਸਿੰਘ ਅਰੋੜਾ, ਰੇਨੂੰ ਪਲਾਹ, ਹਰਪ੍ਰਰੀਤ ਕੌਰ, ਸੁਮਨਦੀਪ ਕੌਰ, ਕਰਨ ਕੁਮਾਰ, ਗੁਰਪ੍ਰਤਾਪ ਸਿੰਘ, ਇੰਦਰਜੀਤ ਕੁਮਾਰ, ਅਰੁਣ ਕੁਮਾਰ, ਗੁਰਸਿਮਰਨ ਸਿੰਘ, ਕੰਵਲਜੀਤ ਸਿੰਘ ਤੇ ਹਰਦੇਵ ਸਿੰਘ ਆਦਿ ਹਾਜ਼ਰ ਸਨ।