ਰਾਜਨ ਮਹਿਰਾ, ਅੰਮਿ੍ਤਸਰ :

ਮਜੀਠਾ ਰੋਡ ਸਥਿਤ ਇੰਦਰਾ ਕਲੋਨੀ ਵਿਖੇ ਬੈਥਲ ਚਰਚ 'ਚ ਮਸੀਹ ਭਾਈਚਾਰੇ ਤੇ ਮਸੀਹ ਆਗੂਆਂ ਦੀ ਅਹਿਮ ਮੀਟਿੰਗ ਕੀਤੀ ਗਈ, ਜਿਸ 'ਚ ਸਾਰੇ ਪਾਸਟਰ ਸਾਹਿਬਾਨਾਂ ਤੇ ਸਮੂਹ ਭਾਈਚਾਰੇ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਪਿਛਲੇ ਲੰਮੇ ਸਮੇਂ ਤੋਂ ਪੂਰੀ ਇਮਾਨਦਾਰੀ ਦੇ ਨਾਲ ਮਸੀਹ ਭਾਈਚਾਰੇ ਦੀ ਸੇਵਾ ਤੇ ਲੋਕ ਭਲਾਈ ਦੇ ਕੰਮ ਕਰ ਰਹੇ ਪਾਸਟਰ ਸੈਮ ਚੀਦਾ ਨੂੰ ਮਨਿਓਰਟੀ ਕਮਿਸ਼ਨ ਪੰਜਾਬ ਦਾ ਚੇਅਰਮੈਨ ਜਾਂ ਕਮਿਸ਼ਨ ਮੈਂਬਰ ਚੁਣਿਆ ਜਾਵੇ।

ਇਸ ਮੌਕੇ ਪਾਸਟਰ ਸੈਮੂਅਲ ਸੋਨੀ, ਪਿ੍ਰੰਸੀਪਲ ਪਾਸਟਰ ਸਾਬੀ, ਪਾਸਟਰ ਡੈਨੀਅਲ, ਪਾਸਟਰ ਭੁਪਿੰਦਰ, ਪਾਸਟਰ ਵਿੱਕੀ, ਪਾਸਟਰ ਸੋਢੀ, ਪਾਸਟਰ ਮਿੰਟੂ, ਪਾਸਟਰ ਜੋਨ, ਪਾਸਟਰ ਰਾਜੂ, ਪਾਸਟਰ ਲੱਕੀ ਆਦਿ ਹਾਜ਼ਰ ਸਨ।