ਪੱਤਰ ਪ੍ਰਰੇਰਕ, ਜੰਡਿਆਲਾ ਗੁਰੂ : ਸੇਂਟ ਸੋਲਜਰ ਈਲੀਟ ਕਾਨਵੈਂਟ ਸਕੂਲ, ਜੰਡਿਆਲਾ ਗੁਰੂ ਵਿਚ ਲੋਹੜੀ ਦਾ ਤਿਉਹਾਰ ਮਨਾਇਆ ਗਿਆ। ਇਸ ਦੌਰਾਨ ਸਭ ਤੋਂ ਪਹਿਲਾਂ ਬੱਚਿਆਂ ਨੇ ਲੋਕ ਗੀਤ ਤੇ ਲੋਹੜੀ ਦੇ ਗੀਤ ਗਾ ਕੇ ਬੱਚਿਆਂ ਅਤੇ ਸਟਾਫ ਦਾ ਮਨ ਮੋਹ ਲਿਆ। ਇਸ ਦੌਰਾਨ ਸਕੂਲ ਦੇ ਡਾਇਰੈਕਟਰ ਮੰਗਲ ਸਿੰਘ ਕਿਸ਼ਨਪੁਰੀ ਨੇ ਬੱਚਿਆਂ ਨੂੰ ਲੋਹੜੀ ਦੇ ਇਤਿਹਾਸ ਅਤੇ ਮਹਾਨਤਾ ਬਾਰੇ ਦੱਸਿਆ ਕਿ ਸਾਨੂੰ ਸਿਰਫ ਮੁੰਡਿਆਂ ਦੀ ਹੀ ਨਹੀ ਧੀਆਂ ਦੀ ਲੋਹੜੀ ਵੀ ਮਨਾਉਣੀ ਚਾਹੀਦੀ ਹੈ, ਕੁੜੀਆਂ ਵੀ ਅੱਜਕੱਲ ਮੁੰਡਿਆਂ ਤੋਂ ਘੱਟ ਨਹੀ। ਗਰਾਊਂਂਡ 'ਚ ਭੁੱਗਾ ਬਾਲਿਆ ਗਿਆ। ਉਪਰੰਤ ਪਿ੍ਰੰਸੀਪਲ ਅਮਰਪ੍ਰਰੀਤ ਕੌਰ, ਵਾਈਸ ਪਿ੍ਰੰਸੀਪਲ ਗੁਰਪ੍ਰਰੀਤ ਕੌਰ, ਕੋਆਰਡੀਨੇਟਰ ਨਰਿੰਦਰਪਾਲ ਕੌਰ, ਸ਼ਿਲਪਾ ਸ਼ਰਮਾ ਅਤੇ ਸਮੂਹ ਸਟਾਫ ਨੇ ਰਲ-ਮਿਲ ਕੇ ਗਿੱਧਾ ਅਤੇ ਭੰਗੜਾ ਪਾਇਆ।