ਅੰਮਿ੍ਰਤਪਾਲ ਸਿੰਘ, ਅੰਮਿ੍ਰਤਸਰ : ਸਿਵਲ ਸਰਜਨ ਡਾ. ਪ੍ਰਭਦੀਪ ਕੌਰ ਜੌਹਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰਮਪੁਰਾ ਵਿਖੇ ਗਲੋਬਲ ਆਇਓਡੀਨ ਡੈਫੀਸ਼ੈਂਸੀ ਡਿਸਆਰੁਡਰ ਪ੍ਰੀਵੈਨਸ਼ਨ ਜਾਗਰੂਕਤਾ ਦਿਵਸ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੂੰ ਡਾਕਟਰ ਰਮੇਸ਼ ਪਾਲ ਸਿੰਘ ਨੇ ਵਿਸਥਾਰ ਨਾਲ ਸਮਝਾਇਆ। ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਰਮੇਸ਼ ਪਾਲ ਸਿੰਘ ਨੇ ਕਿਹਾ ਆਇਓਡੀਨ ਇਕ ਅਜਿਹਾ ਜ਼ਰੂਰੀ ਖੁਰਾਕੀ ਤੱਤ ਹੈ, ਇਸ ਦੀ ਹੋਂਦ ਸ਼ਰੀਰ ਨੂੰ ਤੰਦਰੁਸਤ ਰੱਖਣ ਤੇ ਬਿਮਾਰੀਆਂ ਨਾਲ ਲੜਨ ਲਈ ਬਹੁਤ ਹੀ ਫਾਇਦੇਮੰਦ ਹੈ। ਇਸ ਦੀ ਕਮੀ ਨਾਲ ਗਿੱਲੜ ਰੋਗ ਵਰਗਾ ਭਿਆਨਕ ਰੋਗ ਹੋ ਸਕਦਾ ਹੈ। ਸਾਡੀ ਰੋਜ਼ਾਨਾ ਦੀ ਖੁਰਾਕ 'ਚ ਘੱਟ ਤੋ ਘੱਟ 15 ਪੀਪੀਐੱਮ ਆਇਓਡੀਨ ਦੀ ਮਾਤਰਾ ਨਮਕ 'ਚ ਹੋਣੀ ਲਾਜਮੀ ਹੈ। ਜੇਕਰ ਕੋਈ ਗਰਭਵਤੀ ਆਇਓਡੀਨ ਯੁਕਤ ਨਮਕ ਨਹੀਂ ਲੈਦੀ ਤਾਂ ਉਸ ਦਾ ਗਰਭਪਾਤ ਹੋ ਸਕਦਾ ਹੈ ਜਾਂ ਫਿਰ ਉਸ ਦਾ ਬੱਚੇ ਨੂੰ ਮੰਦਬੁੱਧੀ, ਭੈਂਗਾਪਨ, ਬੋਣਾਪਨ ਆਦਿ ਹੋ ਸਕਦਾ ਹੈ। ਇਸ ਮੌਕੇ ਜ਼ਿਲ੍ਹਾ ਬੀਸੀਜੀ ਅਫਸਰ ਡਾ. ਵਿਨੋਦ ਕੁੰਡਲ ਨੇ ਕਿਹਾ ਨਮਕ ਨੂੰ ਕਦੇ ਵੀ ਲਿਫਾਫੇ ਵਿੱਚੋ ਕੱਢ ਕੇ ਬਰਤਨ 'ਚ ਨਹੀਂ ਪਾਉਣਾ ਚਾਹੀਦਾ ਬਲਕਿ ਲਿਫਾਫੇ ਨੂੰ ਇਕ ਪਾਸੇ ਤੋ ਥੋੜਾ ਜਿਹਾ ਕੱਟ ਕੇ ਲਿਫਾਫੇ ਸਮੇਤ ਹਵਾ ਬੰਦ ਡੱਬੇ ਵਿੱਚ ਰੱਖਣਾ ਚਾਹਿਦਾ ਹੈ। ਆਇਓਡਾਈਜਡ ਨਮਕ ਨੂੰ ਰਸੋਈ 'ਚ ਗੈਸ ਜਾਂ ਪਾਣੀ ਕੋਲ ਨਹੀਂ ਰੱਖਣਾ ਚਾਹਿਦਾ ਕਿਉਂਕਿ ਗਿੱਲਾ ਹੋਣ ਦੇ ਕਾਰਨ ਇਸ 'ਚ ਆਇਓਡੀਨ ਦੀ ਮਾਤਰਾ ਖਰਾਬ ਹੋ ਸਕਦੀ ਹੈ। ਆਇਓਡੀਨ ਯੁਕਤ ਨਮਕ ਲੈਣ ਨਾਲ ਬੱਚਿਆ ਦੀ ਬੁੱੱਧੀ ਦਾ ਵਿਕਾਸ ਤੇਜੀ ਨਾਲ ਹੁੰਦਾ ਹੈ। ਇਸ ਮੌਕੇ ਤੇ ਜਾਗਰੂਕਤਾ ਪੋਸਟਰ ਤੇ ਪੈਂਫਲਿਟ ਵੀ ਰਿਲੀਜ ਕੀਤਾ ਗਿਆ। ਇਸ ਮੌਕੇ ਡਾ. ਰਾਜੇਸ਼ ਭਗਤ, ਡਾ. ਪਵਨ, ਅਮਰਦੀਪ ਸਿੰਘ ਡਿਪਟੀ ਮਾਸ ਮੀਡੀਆ ਅਫਸਰ, ਪਿ੍ਰੰਸੀਪਲ ਹਰਪ੍ਰੀਤ, ਅਮਨਪ੍ਰੀਤ, ਨੀਰੂ, ਪੂਜਾ, ਤਜਿੰਦਰ ਕੌਰ ਅਤੇ ਸਟਾਫ ਮੋਜੂਦ ਸੀ।