ਅੰਮਿ੍ਤਪਾਲ ਸਿੰਘ, ਅੰਮਿ੍ਤਸਰ : ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਖਾਤਮੇ ਲਈ ਨਸ਼ੇ ਦੇ ਮਰੀਜ਼ਾਂ ਦਾ ਮੁਫ਼ਤ ਇਲਾਜ ਕਰਵਾਉਣ ਲਈ ਜ਼ਿਲ੍ਹੇ 'ਚ ਸ਼ੁਰੂ ਕੀਤੇ ਗਏ 9 'ਓਟ' ਕੇਂਦਰਾਂ 'ਚ ਹੁਣ ਤੱਕ 20308 ਮਰੀਜ਼ ਇਲਾਜ ਕਰਵਾ ਰਹੇ ਹਨ, ਜਿੰਨਾਂ 'ਚੋਂ 96 ਫ਼ੀਸਦੀ ਤੋਂ ਵੱਧ ਮਰੀਜ਼ ਰੋਜ਼ਾਨਾ ਆਪਣੀ ਦਵਾਈ ਲੈਣ ਲਈ ਉਕਤ ਕੇਂਦਰਾਂ 'ਤੇ ਪੁੱਜਦੇ ਹਨ।

ਉਕਤ ਸਬਦਾਂ ਦਾ ਪ੍ਰਗਟਾਵਾ ਕਰਦੇ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਿਢਲੋਂ ਨੇ ਦੱਸਿਆ ਇਨ੍ਹਾਂ ਕੇਂਦਰਾਂ 'ਚ ਮਰੀਜ਼ਾਂ ਨੂੰ ਡਾਕਟਰ ਦੁਆਰਾ ਤਹਿ ਕੀਤੀ ਗਈ ਦਵਾਈ ਦੀ ਡੋਜ਼ ਮੌਜੂਦ ਡਾਕਟਰੀ ਸਟਾਫ ਦੀ ਨਿਗਰਾਨੀ ਹੇਠ ਖਵਾਈ ਜਾਂਦੀ ਹੈ। ਇਸ ਤੋਂ ਇਲਾਵਾ ਨਸ਼ੇ ਦੇ ਮਰੀਜ਼ਾਂ ਦੀ ਲਗਾਤਾਰ ਕੌਸਲਿੰਗ ਕੀਤੀ ਜਾਂਦੀ ਹੈ, ਤਾਕਿ ਉਹ ਨਸ਼ੇ ਦੇ ਕੋਹੜ ਨੂੰ ਛੱਡ ਕੇ ਨਿਰੋਈ ਜਿੰਦਗੀ ਜਿਊਣ। ਿਢੱਲੋਂ ਨੇ ਦੱਸਿਆ ਅੰਮਿ੍ਤਸਰ ਜੋ ਕਿ ਸਰਹੱਦੀ ਜ਼ਿਲ੍ਹਾ ਹੋਣ ਕਾਰਨ ਨਸ਼ੇ ਤੋਂ ਕਾਫੀ ਪ੍ਰਭਾਵਿਤ ਹੈ, 'ਚ ਇਨ੍ਹਾਂ ਓਟ ਕੇਂਦਰਾਂ ਨੇ ਨਵੀਂ ਜਾਨ ਪਾਈ ਹੈ ਤੇ ਲੋਕ ਇਨ੍ਹਾਂ ਕੇਂਦਰਾਂ 'ਤੇ ਭਰੋਸਾ ਕਰਦੇ ਇਲਾਜ ਲਈ ਆਉਣ ਲੱਗੇ ਹਨ। ਿਢੱਲੋਂ ਨੇ ਦੱਸਿਆ ਉਕਤ 20 ਹਜ਼ਾਰ ਤੋਂ ਵੱਧ ਮਰੀਜ਼, ਜਿਸ 'ਚ 50 ਦੇ ਕਰੀਬ ਇਸਤਰੀ ਤੇ 62 ਛੋਟੀ ਉਮਰ ਦੇ ਬੱਚੇ ਵੀ ਸ਼ਾਮਲ ਹਨ, ਲਗਾਤਾਰ ਦਵਾਈ ਲੈਣ ਲਈ ਓਟ ਕੇਂਦਰਾਂ 'ਤੇ ਆ ਰਹੇ ਹਨ ਤੇ ਇੰਨਾਂ ਦੀ ਦਵਾਈ ਦੀ ਮਿਕਦਾਰ ਵੀ ਲਗਾਤਾਰ ਘੱਟ ਹੋ ਰਹੀ ਹੈ। ਿਢੱਲੋਂ ਨੇ ਕਿਹਾ ਹੁਣ ਤੱਕ ਦੀ ਰਿਪੋਰਟ ਅਨੁਸਾਰ 96.50 ਫੀਸਦੀ ਮਰੀਜ਼ ਲਗਾਤਾਰ ਇਨ੍ਹਾਂ ਕੇਂਦਰਾਂ ਨਾਲ ਜੁੜੇ ਹੋਏ ਹਨ ਤੇ ਕਰੀਬ 705 ਮਰੀਜ਼ ਦਵਾਈ ਲੈਣ ਪੁੱਜਦੇ ਹਨ। ਉਨਾਂ ਦੱਸਿਆ ਕਿ ਇਹ ਸਭ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਡੈਪੋ ਮੁਹਿੰਮ ਸਦਕਾ ਸੰਭਵ ਹੋਇਆ ਹੈ, ਕਿਉਂਕਿ ਜਿਲ੍ਹੇ ਵਿਚ 45 ਹਜ਼ਾਰ ਦੇ ਕਰੀਬ ਡੈਪੋ ਰਜਿਸਟਰਡ ਹੋਏ ਹਨ, ਜੋ ਕਿ ਨਸ਼ੇ ਵਿਰੁੱਧ ਭਾਵੇਂ ਲਗਾਤਾਰ ਕੰਮ ਨਹੀਂ ਕਰਦੇ ਪਰ ਸਰਕਾਰ ਵੱਲੋਂ ਸ਼ੁਰੂ ਕਰਵਾਏ ਪ੍ਰਰੋਗਰਾਮ ਦਾ ਹਿੱਸਾ ਹੋਣ ਕਾਰਨ ਸੁਚੇਤ ਜਾਂ ਅਚੇਤ ਮਨ ਨਾਲ ਇਸ ਮੁਹਿੰਮ ਵਿਚ ਸਾਥ ਦੇ ਰਹੇ ਹਨ।

ਉਨ੍ਹਾਂ ਵੱਲੋਂ ਕੀਤੇ ਯਤਨਾਂ ਸਦਕਾ ਨਸ਼ੇ ਦੇ ਪੀੜਤ ਲੋਕ ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਤੱਕ ਪੁੱਜੇ ਹਨ ਤੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਉਨਾਂ ਡੈਪੋ ਅਤੇ ਖੁਸ਼ਹਾਲੀ ਦੇ ਰਾਖਿਆਂ ਨੂੰ ਵਿਸ਼ੇਸ਼ ਅਪੀਲ ਕਰਦੇ ਕਿਹਾ ਕਿ ਉਹ ਨਸ਼ਾ ਕੇਂਦਰਾਂ ਦੇ ਇਲਾਜ ਤੋਂ ਦੂਰ ਰਹਿ ਗਏ ਪੀੜਤ ਵਿਅਕਤੀਆਂ ਨੂੰ ਓਟ ਕੇਂਦਰਾਂ ਨਾਲ ਜੋੜਨ ਦਾ ਵਿਸ਼ੇਸ਼ ਉਪਰਾਲਾ ਕਰਨ। ਇਸ ਤੋਂ ਇਲਾਵਾ ਜੋ ਵਿਅਕਤੀ ਲਗਾਤਾਰ ਨਸ਼ਾ ਛੁਡਾਊ ਕੇਂਦਰਾਂ 'ਤੇ ਨਹੀਂ ਪੁੱਜਦੇ, ਉਨ੍ਹਾਂ ਦਾ ਡਾਟਾ ਆਪਣੇ ਓਟ ਕੇਂਦਰ ਤੋਂ ਲੈ ਕੇ ਉਨ੍ਹਾਂ ਦੇ ਪਰਿਵਾਰਾਂ ਨਾਲ ਨਿੱਜੀ ਸੰਪਰਕ ਕਰਨ, ਤਾਂ ਜੋ ਜਿਲ੍ਹੇ ਨੂੰ ਨਸ਼ੇ ਦੇ ਕੋਹੜ ਤੋਂ ਮੁੱਕਤ ਕੀਤਾ ਜਾ ਸਕੇ। ਿਢਲੋਂ ਨੇ ਦੱਸਿਆ ਕਿ ਇਸ ਤੋਂ ਇਲਾਵਾ ਬੱਡੀ ਪ੍ਰਰੋਗਰਾਮ ਤਹਿਤ 1339 ਸਕੂਲਾਂ ਵਿਚ ਨੋਡਲ ਅਫਸਰ ਬਣਾਏ ਗਏ ਹਨ, ਜੋ ਕਿ ਹਰ ਸ਼ੁੱਕਰਵਾਰ ਬੱਚਿਆਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਤੋਂ ਜਾਣੂੰ ਕਰਵਾ ਕੇ ਉਨਾਂ ਨੂੰ ਇਸ ਤੋਂ ਦੂਰ ਰੱਖਣ ਲਈ ਮਾਨਸਿਕ ਤੌਰ 'ਤੇ ਤਿਆਰ ਕਰ ਰਹੇ ਹਨ।