ਰਮੇਸ਼ ਰਾਮਪੁਰਾ, ਅੰਮਿ੍ਤਸਰ : ਤਰਕਸ਼ੀਲ ਸੁਸਾਇਟੀ ਪੰਜਾਬ ਦੀ ਅੰਮਿ੍ਤਸਰ ਇਕਾਈ ਵਲੋਂ ਸਮਾਜ 'ਚ ਵਿਗਿਆਨਕ ਚੇਤਨਾ ਨੂੰ ਉਤਸ਼ਾਹਿਤ ਕਰਨ ਦੀ ਲੜੀ ਵਜੋਂ ਪਹਿਲੀ ਦਸੰਬਰ ਨੂੰ ਸੈਮੀਨਾਰ ਕਰਾਇਆ ਜਾਵੇਗਾ, ਜਿਸ 'ਚ ਪ੍ਰਸਿਧ ਤਰਕਸ਼ੀਲ ਵਿਦਵਾਨ ਸੁਰਜੀਤ ਦੌਧਰ ਚਰਚਾ ਕਰਨਗੇ।

ਸੁਮੀਤ ਸਿੰਘ ਨੇ ਵਿਰਸਾ ਵਿਹਾਰ ਵਿਖੇ ਹੋਈ ਮੀਟਿੰਗ ਦੌਰਾਨ ਦੱਸਿਆ ਇਹ ਸੈਮੀਨਾਰ ਪੰਜਾਬ ਨਾਟਸ਼ਾਲਾ 'ਚ ਮਿੰਨੀ ਹਾਲ ਵਿਖੇ ਸਵੇਰੇ 11.30 ਵਜੇ ਹੋਵੇਗਾ। ਇਸ ਮੌਕੇ ਤਰਕਸ਼ੀਲ ਆਗੂ ਜਸਪਾਲ ਬਾਸਰਕਾ ਨੇ ਮਾਝਾ ਜੋਨ ਦੀਆਂ ਸਮੂਹ ਤਰਕਸ਼ੀਲ ਇਕਾਈਆਂ ਦੇ ਆਗੂਆਂ, ਮੈਂਬਰਾਂ ਨੂੰ ਅਪੀਲ ਕੀਤੀ ਕਿ ਇਸ ਸੈਮੀਨਾਰ 'ਚ ਸ਼ਾਮਲ ਹੋ ਕੇ ਵਿਗਿਆਨਕ ਸੋਚ ਦੇ ਧਾਰਨੀ ਬਣਨ। ਇਸ ਮੌਕੇ ਤਰਕਸ਼ੀਲ ਆਗੂ ਸੁਖਬੀਰ ਸਿੰਘ, ਜੋਨ ਆਗੂ ਮੁਖਤਿਆਰ ਗੋਪਾਲਪੁਰਾ, ਸੰਦੀਪ ਧਾਰੀਵਾਲ, ਸੁਖਮੀਤ ਸਿੰਘ, ਅਸ਼ਵਨੀ ਕੁਮਾਰ, ਕੰਵਲਜੀਤ ਸਿੰਘ, ਬਲਦੇਵ ਸਿੰਘ ਤੇ ਹਰਪ੍ਰਰੀਤ ਖਿਲਚੀਆਂ ਸ਼ਾਮਲ ਹੋਏ।