ਦਲੇਰ ਸਿੰਘ ਜੌਹਲ, ਨਵਾਂ ਪਿੰਡ : ਦਿਨੋ ਦਿਨ ਖ਼ਰਾਬ ਹੋ ਰਿਹਾ ਵਾਤਾਵਰਨ ਮਨੁੱਖੀ ਜੀਵਨ ਲਈ ਖਤਰੇ ਦੀ ਘੰਟੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਮਾਜ ਸੇਵਕ ਦਵਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਪ੍ਰਦੂਸ਼ਨ ਦੀ ਸਮੱਸਿਆ ਸਾਰੇ ਹੀ ਸੰਸਾਰ ਲਈ ਇੱਕ ਬਹੁਤ ਹੀ ਗੰਭੀਰ ਸਮੱਸਿਆ ਹੈ। ਉਨ੍ਹਾਂ ਕਿਹਾ ਜ਼ਹਿਰੀਲੇ ਕਣ ਤੇ ਗੈਸਾਂ ਹਵਾ 'ਚ ਮਿਲ ਕੇ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਦੀਆਂ ਹਨ। ਉਨ੍ਹਾਂ ਕਿਹਾ ਜਲ ਪ੍ਰਦੂਸ਼ਨ, ਹਵਾ ਪ੍ਰਦੂਸ਼ਨ, ਮਿੱਟੀ ਪ੍ਰਦੂਸ਼ਨ, ਆਵਾਜ਼ ਪ੍ਰਦੂਸ਼ਨ ਤੇ ਹੋਰ ਵੀ ਕਈ ਤਰ੍ਹਾਂ ਦੇ ਪ੍ਰਦੂਸ਼ਨ ਸਾਡੇ ਲਈ ਹੀ ਨਹੀਂ ਸਗੋਂ ਇਹ ਪਸ਼ੂ ਪੰਛੀਆਂ ਲਈ ਵੀ ਖਤਰਨਾਕ ਹਨ। ਦਵਿਦਰ ਨੇ ਕਿਹਾ ਮਨੁੱਖਤਾ ਦੀ ਭਲਾਈ ਲਈ ਸਾਨੂੰ ਵੱਧ ਤੋਂ ਵੱਧ ਵੱਧ ਰੁੱਖ ਲਾੳਣੇ ਚਾਹੀਦੇ ਹਨ ਤਾਂ ਕੇ ਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਬਚਾਇਆ ਜਾ ਸਕੇ।

ਇਸ ਮੌਕੇ ਪਵਿਤਰਜੀਤ ਸਿੰਘ, ਭੁਪਿੰਦਰ ਸਿੰਘ, ਦਰਸ਼ਨ ਲਾਲ, ਜਗਜੀਤ ਸਿੰਘ ਮਾਨਾਂਵਾਲਾ, ਜਗਜੀਤ ਸਿੰਘ ਨੰਗਲੀ, ਵਿਕਰਮ ਲਾਲ, ਹਰਪਿੰਦਰਪਾਲ ਸਿੰਘ, ਨੌਨਿਹਾਲ ਸਿੰਘ, ਰੁਮਿੰਦਰ ਸਿੰਘ ਧੰਜੂ, ਬਲਜੀਤ ਸਿੰਘ ਜੰਮੂ ਆਦਿ ਹਾਜ਼ਰ ਸਨ।