ਪੱਤਰ ਪ੍ਰਰੇਰਕ, ਘਰਿੰਡਾ : ਬਾਬਾ ਸੋਹਣ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਕਨਾ ਕਲਾਂ 'ਚ ਪਿ੍ਰੰਸੀਪਲ ਸ਼ਰਨਜੀਤ ਕੌਰ ਦੇ ਵਿਸ਼ੇਸ ਉਪਰਾਲੇ ਸੱਦਕਾ ਭਕਨਾ ਸਕੂਲ ਦੇ ਸਥਾਪਨਾ ਦਿਵਸ ਤੇ ਇਨਾਮ ਵੰਡ ਸਮਾਗਮ ਕਰਵਾਇਆ ਗਿਆ, ਜਿਸ 'ਚ ਜ਼ਿਲ੍ਹਾ ਸਿੱਖਿਆ ਅਫਸਰ ਸਲਵਿੰਦਰ ਸਿੰਘ ਸਮਰਾ ਮੁੱਖ ਮਹਿਮਾਨ ਵਜੋਂ ਵਿਸ਼ੇਸ਼ ਤੌਰ 'ਤੇ ਸਾਮਲ ਹੋਏ ਜਿਨ੍ਹਾਂ ਵੱਲੋਂ ਹੋਣਹਾਰ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਗਏ। ਪਿ੍ਰੰ. ਸ਼ਰਨਜੀਤ ਕੌਰ ਨੇ ਸਕੂਲ ਦੀ ਰਿਪੋਰਟ ਪੇਸ਼ ਕੀਤੀ ਤੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਿਆਂ।

ਇਸ ਮੌਕੇ ਸਿੱਖਿਆ ਅਫਸਰ ਨੇ ਕਿਹਾ ਮਾਣ ਵਾਲੀ ਗੱਲ ਹੈ ਕਿ ਤੁਸੀਂ ਉਸ ਸਕੂਲ 'ਚੋਂ ਸਿੱਖਿਆ ਪ੍ਰਰਾਪਤ ਕਰ ਰਹੇ ਹੋ ਜਿਸ ਦੀ ਨੀਂਹ ਮਹਾਨ ਦੇਸ਼ ਭਗਤ ਤੇ ਗਦਰ ਪਾਰਟੀ ਦੇ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਨੇ ਆਪਣੇ ਹੱਥੀ ਰੱਖੀ ਤੇ ਸਾਡਾ ਵੀ ਫਰਜ ਬਣਦਾ ਹੈ ਕਿ ਅਸੀ ਬਾਬਾ ਜੀ ਦੇ ਪਾਏ ਹੋਏ ਪੂਰਣਿਆਂ 'ਤੇ ਚੱਲ ਕੇ ਸਕੂਲ ਤੇ ਮਾਪਿਆਂ ਦਾ ਨਾਂ ਰੋਸ਼ਨ ਕਰੀਏ। ਸਮਾਗਮ ਦੌਰਾਨ ਪਿ੍ਰੰਸੀਪਲ ਸ਼ਰਨਜੀਤ ਕੌਰ ਤੇ ਸਮੂਹ ਸਟਾਫ ਵੱਲੋਂ ਆਏ ਮੁੱਖ ਮਹਿਮਾਨ ਤੇ ਹੋਰ ਇਲਾਕੇ ਦੇ ਮੁੱਖ ਆਗੂਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ।

ਇਸ ਮੌਕੇ ਪਿ੍ਰੰ. ਸ਼ਰਨਜੀਤ ਕੌਰ, ਡਾ. ਭੁਪਿੰਦਰ ਸਿੰਘ, ਲੈਕ. ਹਰਮੀਤ ਸਿੰਘ, ਗਰੀਸ਼ ਭਾਰਤੀ, ਸਰਪੰਚ ਹੀਰਾ ਸਿੰਘ ਭਕਨਾ, ਸਰਪੰਚ ਕੁਲਦੀਪ ਸਿੰਘ ਮਾਲੂਵਾਲ, ਗੁਰਦੀਪ ਸਿੰਘ ਗਿੱਲ, ਗੁਰਵਿੰਦਰ ਸਿੰਘ ਗਿੱਲ, ਅਵਤਾਰ ਸਿੰੰਘ, ਕਿਸ਼ਨ ਮਸੀਹ, ਰਛਪਾਲ ਸਿੰਘ, ਸਰਪੰਚ ਦਲਵਿੰਦਰ ਸਿੰਘ, ਪੰਚ ਮੇਜਰ ਸਿੰਘ, ਸਰਪੰਚ ਵਿਨੋਦ ਕੁਮਾਰ, ਲਾਟੀ ਸ਼ਾਹ ਭਕਨਾ, ਮਾ. ਅਮਨਦੀਪ ਸਿੰਘ, ਲੈਕ. ਸਲਵਿੰਦਰ ਸਿੰਘ, ਬਲਜੀਤ ਸਿੰਘ ਭੱਠੇਵਾਲਾ, ਤਰਸੇਮ ਸਿੰਘ ਬੱਬੂ, ਸਾਹਬ ਭਕਨਾ, ਸਰਪੰਚ ਸੁਖਦੇਵ ਸਿੰਘ ਭਕਨਾ ਖੁਰਦ, ਮਾਸਟਰ ਕੁਲਵੰਤ ਸਿੰਘ ਬੋਹੜੂ, ਦਿਲਬਾਗ ਸਿੰਘ ਆਦਿ ਹਾਜ਼ਰ ਸਨ।