ਰਾਜਨ ਮਹਿਰਾ, ਅੰਮਿ੍ਤਸਰ : ਡੀਏਵੀ ਕਾਲਜ 'ਚ ਪੰਜ ਦਿਨਾ 'ਇੰਸਪਾਇਰ' ਇਨੋਵੇਸ਼ਨ ਇਨ ਸਾਇੰਸ ਪਰਸੂਟ ਫਾਰ ਇੰਸਪਾਇਰਡ ਰਿਸਰਚ ਸਾਇੰਸ ਕੈਂਪ 22 ਤੋਂ 26 ਨਵੰਬਰ ਤੱਕ ਕਾਲਜ ਦੇ ਡਿਪਾਰਟਮੈਂਟ ਆਫ ਸਾਇੰਸਸ ਤੇ ਭਾਰਤ ਸਰਕਾਰ ਦੇ ਸਾਇੰਸ ਐਂਡ ਟੈਕਨਾਲੋਜੀ ਵਿਭਾਗ ਦੇ ਸਹਿਯੋਗ ਨਾਲ ਕਰਵਾਇਆ ਗਿਆ, ਜਿਸ 'ਚ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਤੋਂ 23 ਸਕੂਲਾਂ ਦੇ 242 ਵਿਦਿਆਰਥੀਆਂ ਨੇ ਭਾਗ ਲਿਆ। ਕੋਆਰਡੀਨੇਟਰ ਡਾ. ਰੁਪਿੰਦਰ ਕੌਰ ਨੇ ਦੱਸਿਆ ਇਸ ਪੰਜ ਦਿਨਾ ਕੈਂਪ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਵਿਗਿਆਨ ਦੇ ਸਾਰੇ ਖੇਤਰਾਂ ਤੋਂ ਜਾਣੂ ਕਰਵਾਉਣਾ ਹੈ ਤਾਂ ਜੋ ਉਹ ਭਵਿੱਖ 'ਚ ਅੱਗੇ ਚੱਲ ਕੇ ਵਿਗਿਆਨ ਨੂੰ ਕਰੀਅਰ ਬਣਾ ਸਕਣ। ਕੈਂਪ ਦੇ ਪਹਿਲੇ ਦਿਨ ਸੁਨੀਲ ਕੁਮਾਰ ਕਾਲਜ ਦੇ ਸਾਬਕਾ ਵਿਦਿਆਰਥੀ ਤੇ ਚੀਫ ਐਗਜੀਕਿਊਟਿਵ ਅਫਸਰ ਕੋਆਪਰੇਟਿਵ ਬੈਂਕ ਮੁੱਖ ਮਹਿਮਾਨ ਵਜੋਂ ਪੁੱਜੇ।

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਜੂਲਾਜੀ ਵਿਭਾਗ ਦੇ ਪ੍ਰਰੋ. ਡਾ. ਅਨੀਸ਼ ਦੁਆ ਮੁੱਖ ਬੁਲਾਰੇ ਤੇ ਤੌਰ ਤੇ ਵਿਦਿਆਰਥੀਆਂ ਨਾਲ ਰੂਬਰੂ ਹੋਏ। ਡੀਏਵੀ ਕਾਲਜ ਮੈਨੇਜਿੰਗ ਕਮੇਟੀ ਅੰਮਿ੍ਤਸਰ ਦੇ ਚੇਅਰਮੈਨ ਐਡਵੋਕੇਟ ਸੁਦਰਸ਼ਨ ਕਪੂਰ, ਕਾਲਜ ਦੇ ਪਿ੍ਰੰਸੀਪਲ ਡਾ. ਰਾਜੇਸ਼ ਕੁਮਾਰ, ਬਾਓਟੈਕਨਾਲੋਜੀ ਵਿਭਾਗ ਤੇ ਸਾਇੰਸ ਕੈਂਪ ਦੀ ਕੋਆਰਡੀਨੇਟਰ ਡਾ. ਰੁਪਿੰਦਰ ਕੌਰ, ਅਸਿਸਟੈਂਟ ਕੋਆਰਡੀਨੇਟਰ ਡਾ. ਆਸ਼ੀਸ਼ ਗੁਪਤਾ, ਐਡਵਾਈਜਰ ਕਮੇਟੀ ਕਨਵੀਨਰ ਡਾ. ਡੇਜ਼ੀ ਸ਼ਰਮਾ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਪਿ੍ਰੰਸੀਪਲ ਡਾ. ਰਾਜੇਸ਼ ਕੁਮਾਰ ਦੀ ਅਗਵਾਈ ਵਿਚ ਸ਼ਮਾ ਰੋਸ਼ਨ ਕਰਕੇ ਕੈਂਪ ਦੀ ਸ਼ੁਰੂਆਤ ਕੀਤੀ ਗਈ।

ਪਿ੍ਰੰਸੀਪਲ ਡਾ. ਰਾਜੇਸ਼ ਕੁਮਾਰ ਨੇ ਕਿਹਾ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਕਾਲਜ ਇਹ ਨੌਵਾਂ ਇੰਸਪਾਇਰ ਕੈਂਪ ਕਰਵਾ ਰਿਹਾ ਹੈ। ਇਸ ਮੌਕੇ ਪ੍ਰਰੋ. ਮਨੂੰ ਅਗਰਵਾਲ, ਕਾਲਜ ਐਡਮਿਨਿਸਟ੍ਰੇਟਰ, ਡਾ. ਪ੍ਰਵੀਨ ਕੁਮਾਰੀ ਕਾਲਜ ਬਰਸਰ, ਪ੍ਰਰੋ. ਆਰਕੇ ਝਾਅ, ਡਾ. ਰਜਨੀ ਖੰਨਾ, ਡਾ. ਅਨੀਤਾ ਮਹਾਜਨ, ਪ੍ਰਰੋ. ਸਮੀਰ ਕਾਲੀਆ, ਡਾ. ਵਿਕਾਸ ਗੁਪਤਾ ਆਦਿ ਹਾਜ਼ਰ ਸਨ।