ਰਮੇਸ਼ ਰਾਮਪੁਰਾ, ਅੰਮਿ੍ਰਤਸਰ : ਲਿਟਲ ਬਡਜ਼ ਪਬਲਿਕ ਸਕੂਲ ਖੰਡਵਾਲਾ ਵਿਖੇ ਹੋਏ ਸੰਤ ਸੰਮੇਲਨ ਦੌਰਾਨ ਮਹਾਮੰਡਲੇਸ਼ਵਰ ਸਵਾਮੀ ਦਿਵਯਾ ਨੰਦ ਪੁਰੀ ਮਹਾਰਾਜ ਸ਼ਾਹਪੁਰ ਕੰਡੀ ਪਠਾਨਕੋਟ ਤੋਂ ਵਿਸੇਸ਼ ਤੌਰ 'ਤੇ ਪਧਾਰੇ ਤੇ ਆਪਣੇ ਪ੍ਰਵਚਨਾਂ ਨਾਲ ਸੰਗਤ ਨੂੰ ਨਿਹਾਲ ਕੀਤਾ।

ਇਸ ਸੰਤ ਸੰਮੇਲਨ 'ਚ ਆਰਤੀ ਦੇਵਾ ਜੀ ਕਰਤਾਰ ਨਗਰ ਵਾਲੇ, ਵਰਿੰਦਾਵਨ ਤੋਂ ਮਹਾਰਾਜ ਕਿ੍ਰਸ਼ਨਾ ਨੰਦ, ਸਵਾਮੀ ਜਗਦੀਸ਼ਵਰਾ ਆਨੰਦ ਪੁਰੀ ਹਰਿਦੁਆਰ, ਸਵਾਮੀ ਪੂਰਣਾ ਨੰਦ ਮਹਾਰਾਜ, ਮੁਕਤਾ ਨੰਦ ਬਾਈ ਜੀ, ਅਨੰਤ ਪ੍ਰਕਾਸ਼ ਨੰਦ ਬਾਈ ਜੀ ਵੱਲੋਂ ਵੀ ਕਥਾ ਤੇ ਕੀਰਤਨ ਰਾਹੀਂ ਸੰਗਤ ਨੂੰ ਭਗਤੀ ਰੰਗ 'ਚ ਰੰਗਿਆ ਗਿਆ।