ਪੱਤਰ ਪ੍ਰਰੇਰਕ, ਛੇਹਰਟਾ : ਨਾਮਵਰ ਸੰਸਥਾ ਮਾਤਾ ਗੁਜ਼ਰੀ ਵੈੱਲਫੇਅਰ ਸੁਸਾਇਟੀ ਨੇ ਸਕੂਲ ਦੀ ਮੰਗ 'ਤੇ ਸਰਪ੍ਰਸਤ ਹਰਿੰਦਰਪਾਲ ਸਿੰਘ ਨਾਰੰਗ ਤੇ ਮਾਸਟਰ ਪਰਮਜੀਤ ਸਿੰਘ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛੇਹਰਟਾ ਦੇ ਵਿਦਿਆਰਥੀਆਂ ਨੂੰ ਠੰਢਾ ਤੇ ਸਾਫ ਪਾਣੀ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਠੰਢੇ ਪਾਣੀ ਦੀ ਮਸ਼ੀਨ ਭੇਟ ਕੀਤੀ।

ਇਸ ਮੌਕੇ ਹਰਿੰਦਰਪਾਲ ਸਿੰਘ ਨਾਰੰਗ ਨੇ ਦੱਸਿਆ ਪੰਜਾਬ 'ਚ ਪਾਣੀ ਦਿਨੋ ਦਿਨ ਗੰਦਾ ਹੁੰਦਾ ਜਾ ਰਿਹਾ ਹੈ, ਜਿਸ ਕਾਰਨ ਬੱਚਿਆਂ ਸਮੇਤ ਵੱਡੇ ਤੇ ਬਜੁਰਗ ਵੀ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ, ਜਿਸ ਨੂੰ ਵੇਖਦੇ ਹੋਏ ਉਨ੍ਹਾਂ ਬੱਚਿਆਂ ਨੂੰ ਸਾਫ ਪਾਣੀ ਮੁਹੱਈਆ ਕਰਵਾਉਣ ਲਈ ਪਾਣੀ ਦੀ ਮਸ਼ੀਨ ਭੇਟ ਕੀਤੀ ਹੈ ਤਾਂ ਜੋ ਬੱਚੇ ਸਾਫ ਪਾਣੀ ਪੀ ਸਕਣ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਤੋਂ ਦੂਰ ਰਹਿਣ ਤੇ ਪੜ੍ਹਾਈ ਤੇ ਖੇਡਾਂ ਵੱਲ ਧਿਆਨ ਦੇਣ ਤਾਂ ਹੀ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾ ਸਕਦਾ ਹੈ। ਇਸ ਮੌਕੇ ਪਿ੍ਰੰਸੀਪਲ ਮਨਮੀਤ ਕੌਰ ਨੇ ਸਰਪ੍ਰਸਤ ਹਰਿੰਦਰਪਾਲ ਸਿੰਘ ਨਾਰੰਗ ਤੇ ਮਾਤਾ ਗੁਜ਼ਰੀ ਵੈੱਲਫੇਅਰ ਸੁਸਾਇਟੀ ਦੇ ਮੈਂਬਰਾਂ ਦਾ ਧੰਨਵਾਦ ਕਰਦਿਆ ਕਿਹਾ ਕਿ ਸੁਸਾਇਟੀ ਦਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ, ਬਾਕੀ ਸੁਸਾਇਟੀਆਂ ਨੂੰ ਵੀ ਅਜਿਹੇ ਲੋਕ ਭਲਾਈ ਦੇ ਕਾਰਜ ਸਮੇਂ-ਸਮੇਂ ਤੇ ਕਰਨੇ ਚਾਹੀਦੇ ਹਨ।

ਇਸ ਮੌਕੇ ਚੇਤਨ ਤੇੜਾ, ਸੁਖਪਾਲ ਸਿੰਘ, ਬਿਕਰਮ ਸਿੰਘ, ਜਸਵੰਤ ਰਾਏ, ਗੁਰਮੀਤ ਸਿੰਘ ਬਾਬੀ, ਬਲਦੇਵ ਸਿੰਘ ਐੱਲਆਈਸੀ, ਮਲਕੀਤ ਸਿੰਘ, ਪਿ੍ਰੰਸੀਪਲ ਗੁਰਬਚਨ ਸਿੰਘ, ਮਨਿੰਦਰ ਸਿੰਘ ਮਨੂੰ, ਅਮਰਜੀਤ ਸਿੰਘ ਕਾਹਲੋਂ ਆਦਿ ਹਾਜ਼ਰ ਸਨ।