ਦਰਸ਼ਨ ਸਿੰਘ ਚੀਚਾ, ਘਰਿੰਡਾ : ਗੁਰਦੁਆਰਾ ਗੁਰੂਸਰ ਸਤਲਾਣੀ ਸਾਹਿਬ ਚਰਨ ਛੋਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਲਾਨਾ ਜੋੜ ਮੇਲੇ ਸਬੰਧੀ ਮੈਨੇਜਰ ਬਲਦੇਵ ਸਿੰਘ ਖੈਰਾਬਾਦ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ, ਜਿਸ 'ਚ ਸ਼੍ਰੋਮਣੀ ਕਮੇਟੀ ਮੈਂਬਰ ਬਾਬਾ ਨਿਰਮਲ ਸਿੰਘ, ਮਗਵਿੰਦਰ ਸਿੰਘ ਖਾਪੜਖੇੜੀ, ਸਾਬਕਾ ਕੈਬਨਿਟ ਮੰਤਰੀ ਗੁਲਜਾਰ ਸਿੰਘ ਰਣੀਕੇ ਵੱਲੋਂ ਸੰਤ ਮਹਾਪੁਰਖਾਂ ਤੇ ਵੱਖ-ਵੱਖ ਪਿੰਡਾਂ ਤੋਂ ਪੁੱਜੇ ਮੋਹਤਬਰਾਂ ਨਾਲ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਸਾਲਾਨਾ ਜੋੜ ਮੇਲੇ ਸਬੰਧੀ ਵਿਚਾਰਾਂ ਕੀਤੀਆਂ ਤੇ ਸਾਲਾਨਾ ਮੇਲੇ ਤੇ ਜੌੜੇ ਘਰ, ਸਾਈਕਲ ਸਟੈਂਡ, ਲੰਗਰ ਆਦਿ ਸੇਵਾਵਾਂ ਨਿਭਾਉਣ ਦੀਆਂ ਡਿਉਟੀਆਂ ਲਾਈਆਂ ਗਈਆਂ। ਇਸ ਮੌਕੇ ਮੈਨੇਜਰ ਬਲਦੇਵ ਸਿੰਘ ਖੈਰਾਬਾਦ ਵੱਲੋਂ ਮੀਟਿੰਗ 'ਚ ਪੁੱਜੀਆਂ ਸ਼ਖਸੀਅਤਾਂ ਨੂੰ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਉਨ੍ਹਾਂ ਕਿਹਾ 25 ਨਵੰਬਰ ਰਾਤ 26 ਨਵੰਬਰ ਦਿਨ ਦੇ ਦੀਵਾਨ ਸਜਾਏ ਜਾਣਗੇ ਤੇ ਆਪਣੇ ਪਰਿਵਾਰ ਸਮੇਤ ਪਹੰਚ ਕੇ ਰਾਗੀ, ਢਾਡੀ ਜੱਥਿਆਂ ਤੋਂ ਇਤਿਹਾਸ ਸਰਵਨ ਕਰਕੇ ਆਪਣਾ ਜੀਵਨ ਸਫਲ ਕਰੋ। ਇਸ ਮੌਕੇ ਬਾਬਾ ਅਵਤਾਰ ਸਿੰਘ, ਅਜਮੇਰ ਸਿੰਘ ਘਰਿੰਡੀ, ਸਨੀ ਹੁਸ਼ਿਆਰ ਨਗਰ, ਦਰਸ਼ਨ ਸਿਂਘ ਲਹੋਰੀਮੱਲ, ਏਐੱਸ ਸਿਆਲੀ, ਅਜੀਤ ਸਿੰਘ ਹੁਸ਼ਿਆਰ ਨਗਰ, ਪ੍ਰਰੇਮ ਸਿੰਘ ਸ਼ਾਹ ਤਾਜੇਚੱਕ, ਸਰਪੰਚ ਜਰਨੈਲ ਸਿੰਘ ਖਾਰੇ, ਹਰਭਜਨ ਸਿੰਘ ਠੇਕੇਦਾਰ, ਹਰਵਿੰਦਰ ਸਿੰਘ ਵੇਰਕਾ, ਸਰਿੰਦਰ ਸਿੰਘ ਸਰਹਾਲੀ, ਸੁਖਵੰਤ ਸਿੰਘ ਸਭਰਾ, ਹਰਦੀਪ ਸਿੰਘ, ਤਰਸੇਮ ਸਿੰਘ, ਸਿੰਘ, ਬਾਬਾ ਕਿ੍ਪਾਲ ਸਿੰਘ, ਬਲਵਿੰਦਰ ਸਿੰਘ ਝਬਾਲ, ਸੁਖਵੰਤ ਸਿੰਘ, ਕਸ਼ਮੀਰ ਸਿੰਘ, ਸਿੰਗਾਰ, ਭਕਨਾ, ਪ੍ਰਗਟ ਸਿੰਘ, ਹਰਦੀਪ ਸਿੰਘ ਬਸੰਤ ਸਿੰਘ ਆਦਿ ਹਾਜ਼ਰ ਸਨ।