ਰਾਜਨ ਮਹਿਰਾ, ਅੰਮਿ੍ਰਤਸਰ : ਅਯੋਧਿਆ ਮਾਮਲੇ 'ਚ ਮਾਨਯੋਗ ਅਦਾਲਤ ਵੱਲੋਂ ਦਿੱਤੇ ਗਏ ਫ਼ੈਸਲੇ ਦੀ ਖੁਸ਼ੀ ਮਨਾਉਂਦੇ ਹੋਏ ਗ੍ਰੀਨ ਫੀਲਡ ਸਥਿਤ ਸ਼੍ਰੀ ਵੈਂਕਟੇਸਸ਼ਵਰ ਮੰਦਰ ਦੇ ਪ੍ਰਧਾਨ ਰਵੀ ਸ਼ਰਮਾ ਵੱਲੋਂ ਵਾਰਡ-48 ਦੇ ਕੌਂਸਲਰ ਜਰਨੈਲ ਸਿੰਘ ਢੋਟ ਨੂੰ ਸਨਮਾਨਿਤ ਕੀਤਾ ਗਿਆ।

ਕੌਂਸਲਰ ਜਰਨੈਲ ਸਿੰਘ ਢੋਟ ਨੇ ਕਿਹਾ ਅਯੋਧਿਆ 'ਚ ਸ਼੍ਰੀ ਰਾਮ ਮੰਦਰ ਦੇ ਨਿਰਮਾਣ ਨੂੰ ਲੈ ਕੇ ਉਨ੍ਹਾਂ ਪਿਛਲੇ ਸਾਲ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕੀਤੀ ਸੀ ਤੇ ਉਨ੍ਹਾਂ ਦੀ ਅਰਦਾਸ ਪੂਰੀ ਹੋਣ ਤੇ ਸਾਰੇ ਸਾਥੀਆਂ ਦੇ ਨਾਲ ਖੁਸ਼ੀ ਮਨਾਈ ਗਈ ਹੈ। ਉਨ੍ਹਾਂ ਕਿਹਾ ਮਾਨਯੋਗ ਅਦਾਲਤ ਦੇ ਇਸ ਫੈਸਲੇ ਦਾ ਹਰ ਕਿਸੇ ਨੂੰ ਸਨਮਾਨ ਕਰਨਾ ਚਾਹੀਦਾ ਹੈ, ਤਾਂ ਜੋ ਦੇਸ਼ 'ਚ ਅਮਨ ਸ਼ਾਂਤੀ ਬਣੀ ਰਹੇ। ਇਸ ਮੌਕੇ ਸੁਧੀਰ ਦੇਵਗਨ, ਰਮਨ ਸ਼ਰਮਾ, ਰਿਸ਼ੂ ਸ਼ਰਮਾ ਆਦਿ ਹਾਜ਼ਰ ਸਨ।