ਰਮੇਸ਼ ਰਾਮਪੁਰਾ, ਅੰਮਿ੍ਰਤਸਰ : ਮੁੰਬਈ ਦੇ ਪ੍ਰਸਿੱਧ ਫਿਟਨੈੱਸ ਟ੍ਰੇਨਰ ਦਿਲਦੀਪ ਸਿੰਘ ਨੇ ਖ਼ਾਲਸਾ ਕਾਲਜ ਬਾਕਸਿੰਗ ਸੈਂਟਰ ਵਿਖੇ ਜਿੱਥੇ ਫਿਟਨੈੱਸ ਟਿਪਸ ਦਿੱਤੇ ਉੱਥੇ ਪ੍ਰਸਿੱਧ ਮੁੱਕੇਬਾਜ ਕੋਚ ਬਲਜਿੰਦਰ ਸਿੰਘ ਦੀ ਪ੍ਰੇਰਨਾ ਸਦਕਾ ਮੁੱਕੇਬਾਜ ਖਿਡਾਰੀਆਂ ਨੂੰ ਟਰੈਕ ਸੂਟ ਵੰਡ ਕੇ ਹੋਰ ਵਧੀਆ ਖੇਡ ਪ੍ਰਦਰਸ਼ਨ ਕਰਨ ਦੀ ਹੱਲਾਸ਼ੇਰੀ ਦਿੱਤੀ। ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਪਿ੍ਰੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ ਤੇ ਖੇਡ ਮੁਖੀ ਰਣਕੀਰਤ ਸਿੰਘ ਤੇ ਮੁੱਕੇਬਾਜ ਕੋਚ ਬਲਜਿੰਦਰ ਸਿੰਘ ਵੱਲੋਂ ਦਿਲਦੀਪ ਸਿੰਘ ਦੇ ਸਕੂਲ ਪੁੱਜਣ 'ਤੇ ਨਿੱਘਾ ਸਵਾਗਤ ਕਰਦਿਆਂ ਸਨਮਾਨਿਤ ਕੀਤਾ ਗਿਆ। ਜਿਕਰਯੋਗ ਹੈ ਕਿ ਫਿਟਨਸ ਟ੍ਰੇਨਰ ਦਿਲਦੀਪ ਸਿੰਘ ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦਾ ਪੁਰਾਣਾ ਵਿਦਿਆਰਥੀ ਹੋਣ ਦੇ ਨਾਲ-ਨਾਲ ਪ੍ਰਸਿੱਧ ਮੁੱਕੇਬਾਜ ਬਲਜਿੰਦਰ ਸਿੰਘ ਦਾ ਹੋਣਹਾਰ ਮੁੱਕੇਬਾਜ਼ ਖਿਡਾਰੀ ਵੀ ਰਹਿ ਚੁੱਕਾ ਹੈ। ਦਿਲਦੀਪ ਸਿੰਘ ਅੱਜਕੱਲ ਉਹ ਮੁੰਬਈ ਸਥਿਤ ਜੁਹੂ ਵਿਖੇ ਇੱਕ ਜਿਮ 'ਚ ਪ੍ਰਸਿੱਧ ਫਿਟਨਸ ਟ੍ਰੇਨਰ ਵਜੋ ਸੇਵਾਵਾਂ ਨਿਭਾਅ ਰਿਹਾ ਹੈ। ਫਿਟਨੈਸ ਟ੍ਰੇਨਰ ਦਿਲਦੀਪ ਸਿੰਘ ਨੇ ਕਿਹਾ ਆਪਣੇ ਗੁਰੂ ਬਲਜਿੰਦਰ ਸਿੰਘ ਤੋਂ ਇਲਾਵਾ ਸਕੂਲ ਫੇਰੀ ਪਾ ਕੇ ਤੇ ਮੁੱਕੇਬਾਜ ਖਿਡਾਰੀਆਂ ਨੂੰ ਮਿਲ ਕੇ ਦਿਲ ਨੂੰ ਸਕੂਨ ਵੀ ਮਿਲਿਆ ਹੈ ਤੇ ਪੁਰਾਣੀਆਂ ਯਾਦਾਂ ਵੀ ਤਾਜਾ ਕੀਤੀਆਂ ਹਨ। ਉਨ੍ਹਾਂ ਕਿਹਾ ਉਨ੍ਹਾਂ ਨੂੰ ਫਖਰ ਹੈ ਕਿ ਖਾਲਸਾ ਕਾਲਜ ਬਾਕਸਿੰਗ ਸੈਂਟਰ ਨੇ ਪ੍ਰਸਿੱਧ ਮੁਕੇਬਾਜ ਕੋਚ ਬਲਜਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਕੌਮੀ ਤੇ ਕੌਮਾਂਤਰੀ ਪੱਧਰ 'ਤੇ ਅਨਮੋਲ ਮੁੱਕੇਬਾਜ ਖਿਡਾਰੀ ਪੈਦਾ ਕੀਤੇ ਹਨ ਜਿਨ੍ਹਾਂ ਤੋਂ ਜਨੂੰਨ ਨਾਲ ਭਵਿੱਖ ਦੇ ਮੁੱਕੇਬਾਜ ਕੋਚਿੰਗ ਲੈ ਰਹੇ ਹਨ ਆਉਣ ਵਾਲੇ ਸਮੇਂ 'ਚ ਇਹ ਖਿਡਾਰੀ ਵੀ ਵਿਲੱਖਣ ਪੈੜਾਂ ਪਾ ਕੇ ਕਾਮਯਾਬੀ ਹਾਸਲ ਕਰਨਗੇ। ਇਸ ਮੌਕੇ ਪਿ੍ਰੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ ਤੋਂ ਇਲਾਵਾ ਸ਼ਰਨਜੀਤ ਸਿੰਘ ਭੰਗੂ, ਰਾਜਵਿੰਦਰ ਸਿੰਘ ਸੰਧੂ, ਖੇਡ ਮੁਖੀ ਰਣਕੀਰਤ ਸਿੰਘ ਸੰਧੂ ਤੇ ਪ੍ਰਸਿੱਧ ਮੁੱਕੇਬਾਜ ਕੋਚ ਬਲਜਿੰਦਰ ਸਿੰਘ ਵੀ ਹਾਜ਼ਰ ਸਨ।