ਰਮੇਸ਼ ਰਾਮਪੁਰਾ, ਅੰਮਿ੍ਤਸਰ : ਮੰਗਲਵਾਰ ਸ਼ਾਮ ਨੂੰ ਜੰਡਿਆਲਾ ਸਥਿਤ ਸਰਕਾਰੀ ਸਕੂਲ ਗਹਿਰੀ ਮੰਡੀ ਦੇ ਵਿਦਿਆਰਥੀਆਂ ਨੇ ਪੰਜਾਬ ਨਾਟਸ਼ਾਲਾ ਵਿਖੇ ਸਾਕਾ ਜਲਿ੍ਹਆਂ ਵਾਲਾ ਬਾਗ ਨਾਟਕ ਦਾ ਸ਼ੋਅ ਦੇਖਿਆ। ਜਿਕਰਯੋਗ ਹੈ ਕਿ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੰਜਾਬ ਨਾਟਸ਼ਾਲਾ ਦੇ ਸਹਿਯੋਗ ਨਾਲ ਜਤਿੰਦਰ ਬਰਾੜ ਲਿਖਤ ਨਾਟਕ ਸਾਕਾ ਜਲਿ੍ਹਆਂ ਵਾਲਾ ਬਾਗ ਦੇ 100 ਸ਼ੋਅ ਸਕੂਲੀ ਵਿਦਿਆਰਥੀਆਂ ਦੇ ਰੂਬਰੂ ਕੀਤੇ ਜਾ ਰਹੇ ਹਨ ਜਿਸ ਦਾ ਮੁੱਖ ਉਦੇਸ਼ ਹੈ ਕਿ ਇਸ ਇਤਿਹਾਸਕ ਨਾਟਕ ਨੂੰ ਦੇਖ ਕੇ ਅੱਜ ਦੀ ਨੌਜਵਾਨ ਪੀੜੀ ਦੇਸ਼ ਦੇ ਗੌਰਵਮਈ ਇਤਿਹਾਸ ਨਾਲ ਜੁੜ ਸਕੇ।

ਨਾਟਕ ਦੀ ਸਮਾਪਤੀ ਦੇ ਉਪਰੰਤ ਸ਼੍ਰੋਮਣੀ ਨਾਟਕਕਾਰ ਜਤਿੰਦਰ ਬਰਾੜ ਵੱਲੋਂ ਸਕੂਲ ਦੇ ਪਿ੍ਰੰਸੀਪਲ ਨਿਰਮਲ ਸਿੰਘ ਤੇ ਸਕੂਲ ਸਟਾਫ ਨੂੰ ਜਲਿ੍ਹਆਂ ਵਾਲਾ ਬਾਗ ਦਾ ਪੋਸਟਰ ਭੇਟ ਕਰ ਕੇ ਸਨਮਾਨਿਤ ਵੀ ਕੀਤਾ ਗਿਆ।