ਜੇਐੱਨਐੱਨ, ਅੰਮਿ੍ਰਤਸਰ : ਪਾਵਰਕਾਮ ਨੇ ਸ਼ਨਿੱਚਰਵਾਰ ਤਰਨਤਾਰਨ, ਗੁਰਦਾਸਪੁਰ ਤੇ ਅੰਮਿ੍ਰਤਸਰ ਦੇ ਸਿਟੀ ਤੇ ਸਬ ਅਰਬਨ ਸਰਕਲ 'ਚ ਕੁਲ 5597 ਖਪਤਕਾਰਾਂ ਦੀ ਅਚਾਨਕ ਚੈਕਿੰਗ ਕੀਤੀ। ਚੈਕਿੰਗ 'ਚ 226 ਬਿਜਲੀ ਚੋਰੀ ਦੇ ਕੇਸਾਂ 'ਚ ਮੁਲਜ਼ਮਾਂ ਨੂੰ 32.45 ਲੱਖ ਰੁਪਏ ਜੁਰਮਾਨਾ ਠੋਕਿਆ ਗਿਆ ਹੈ। ਬਾਰਡਰ ਜੋਨ ਦੇ ਸੁਪਰਡੈਂਟ ਇੰਜੀਨੀਅਰ (ਐੱਸਈ) ਹੈੱਡ ਕੁਆਟਰ ਇੰਜੀਨੀਅਰ ਸਕੱਤਰ ਸਿੰਘ ਿਢੱਲੋਂ ਨੇ ਦੱਸਿਆ ਬਾਰਡਰ ਜੋਨ ਦੇ ਸਰਕਲ ਅੰਮਿ੍ਰਤਸਰ ਦੇ ਸਬ ਅਰਬਨ ਸਰਕਲ ਵਲੋਂ 81 ਕੇਸਾਂ 'ਚ 11.65 ਲੱਖ ਰੁਪਏ ਜੁਰਮਾਨਾ ਲਾਇਆ ਗਿਆ ਹੈ। ਜਦਕਿ ਗੁਰਦਾਸਪੁਰ ਸਰਕਲ 'ਚ 102 ਕੇਸਾਂ 'ਚ 12.62 ਲੱਖ ਰੁਪਏ, ਅੰਮਿ੍ਰਤਸਰ ਦੇ ਸਿਟੀ ਸਰਕਲ 'ਚ 12 ਕੇਸਾਂ ਵਿਚ 3.20 ਲੱਖ ਰੁਪਏ ਤੇ ਤਰਨਤਾਰਨ 'ਚ 31 ਕੇਸਾਂ 'ਚ 4.98 ਲੱਖ ਰੁਪਏ ਜੁਰਮਾਨਾ ਕੀਤਾ ਗਿਆ ਹੈ। ਇੰਜੀ. ਿਢੱਲੋਂ ਨੇ ਦੱਸਿਆ ਵਿਭਾਗ ਵਲੋਂ ਸਖਤ ਐਕਸ਼ਨ ਲਿਆ ਜਾ ਰਿਹਾ ਹੈ ਤੇ ਬਿਜਲੀ ਚੋਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।