ਅੰਮਿ੍ਤਪਾਲ ਸਿੰਘ, ਅੰਮਿ੍ਤਸਰ : ਹਰ ਸਾਲ ਦੀ ਤਰ੍ਹਾਂ ਸ੍ਰੀ ਜਗਨਨਾਥ ਰੱਥ ਯਾਤਰਾ ਸਜਾਉਣ ਲਈ ਇਸਕਾਨ ਦੀ ਰੱਥ ਯਾਤਰਾ ਕਮੇਟੀ ਵੱਲੋਂ ਮੁਕੰਮਲ ਤਿਆਰੀਆਂ ਕੀਤੀਆਂ ਗਈਆਂ। ਕਮੇਟੀ ਮੈਂਬਰਾਂ ਨੇ ਦੱਸਿਆ ਕਿ ਇਸ ਵਾਰ ਸ੍ਰੀ ਜਗਨਨਾਥ ਪੁਰੀ ਉੜੀਸਾ ਜਗਨਨਾਥ ਮੰਦਰ ਵੱਲੋਂ ਸਨਾਤਨ ਧਰਮ ਦੀ ਰਵਾਇਤ ਅਨੁਸਾਰ ਹਾੜ ਮਹੀਨੇ ਸਜਾਉਣ ਲਈ ਕਿਹਾ, ਗੁਰੂ ਨਗਰੀ 'ਚ ਇਸ ਦੀਆਂ ਤਿਆਰੀਆਂ ਵੀ ਮੁਕੰਮਲ ਸਨ, ਜਿਸ ਲਈ ਸਨਾਤਨ ਧਰਮ ਦੇ ਮਾਨ ਸਤਿਕਾਰ ਨੂੰ ਬਰਕਰਾਰ ਰੱਖਦਿਆਂ ਇਸ ਸਾਲ ਸ਼੍ਰੀ ਜਗਨ ਨਾਥ ਜੀ, ਸ਼੍ਰੀ ਬਲਰਾਮ ਜੀ ਤੇ ਸ਼੍ਰੀ ਸੁਭੱਦਰਾ ਜੀ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਨੇ ਤਿਆਰੀਆਂ ਕੀਤੀਆਂ ਸਨ। ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਵੇਖਦਿਆਂ ਰੱਥ ਯਾਤਰਾ ਕਮੇਟੀ ਵੱਲੋਂ ਸ਼੍ਰੀ ਗੋਰ ਨਿਤਾਈ ਜੀ ਦੀ ਰੱਥ ਯਾਤਰਾ ਸਜਾ ਕੇ ਸ਼ਰਧਾਲੂਆਂ ਦੀਆਂ ਭਾਵਨਾ ਅਨੁਸਾਰ ਭਗਵਾਨ ਜੀ ਦੇ ਦਰਸ਼ਨ ਕਰਵਾ ਕੇ ਕਮੇਟੀ ਨੇ ਆਪਣਾ ਫਰਜ ਪੂਰਾ ਕੀਤਾ ਹੈ।

ਇਸ ਮੌਕੇ ਨਵਜੋਗੇਂਦਰ ਸੁਵਾਮੀ ਨੇ ਰੱਥ ਯਾਤਰਾ ਨਾਲ ਭਗਵਾਨ ਸ਼੍ਰੀ ਗੋਰ ਨਿਤਾਈ ਜੀ ਦੀਆਂ ਸੇਵਾਵਾਂ ਨਿਭਾਈਆਂ ਅਤੇ ਸ਼ਰਧਾਲੂਆਂ ਨੂੰ ਭਗਵਾਨ ਦਾ ਅਸ਼ੀਰਵਾਦ ਪ੍ਰਸ਼ਾਦ ਦਿੱਤਾ। ਸ਼੍ਰੀ ਗੋਰ ਨਿਤਾਈ ਜੀ ਦੀ ਸਜਾਈ ਰੱਥ ਯਾਤਰਾ ਦਾ ਰੱਥ ਖਿੱਚ ਕੇ ਸ਼ਰਧਾਲੂਆਂ ਨੇ ਆਪਣਾ ਜੀਵਨ ਸਫਲ ਕੀਤਾ। ਰੱਥ ਯਾਤਰਾ 'ਚ ਸ਼ਰਧਾਲੂਆਂ ਨੇ 'ਹਰੇ-ਕਿ੍ਸ਼ਨਾ ਹਰੇ-ਕਿ੍ਸ਼ਨਾ' 'ਕਿ੍ਸ਼ਨਾ-ਕਿ੍ਸ਼ਨਾ ਹਰੇ-ਹਰੇ', 'ਹਰੇ-ਰਾਮਾ ਹਰੇ-ਰਾਮਾ' 'ਰਾਮਾ ਰਾਮਾ ਹਰੇ ਹਰੇ' ਦੇ ਗੁਣਗਾਣ ਨਾਲ ਅਸਮਾਨ ਗੁੰਜਾਊ ਸਿਮਰਨ ਕੀਤਾ। ਸ਼੍ਰੀ ਗੋਰ ਨਿਤਾਈ ਰੱਥ ਯਾਤਰਾ ਦੀ ਸ਼ੁਰੂਆਤ ਸਵਾਮੀ ਨਵਜੋਗਿੰਦਰ ਮਹਾਰਾਜ ਨੇ ਨਾਰੀਅਲ ਤੋੜ ਕੇ ਕੀਤੀ, ਇਸ ਮੌਕੇ ਸ਼ਹਿਰ ਦੇ ਵੱਖ-ਵੱਖ ਮੰਦਰਾਂ ਦੇ ਗੱਦੀ ਨਸ਼ੀਨ ਵੀ ਮੌਜੂਦ ਸਨ।

ਰੱਥ ਯਾਤਰਾ ਇਨਕਮ ਟੈਕਸ ਕਾਲੋਨੀ ਲਾਰੈਂਸ ਰੋਡ ਤੋਂ ਸ਼ੁਰੂ ਹੋ ਕੇ ਲਾਰੈਂਸ ਰੋਡ, ਨਾਵਲਟੀ ਚੌਕ, ਕਿ੍ਸਟਲ ਚੌਕ, ਭੰਡਾਰੀ ਪੁਲ, ਹਾਲ ਗੇਟ, ਭਰਾਵਾਂ ਦਾ ਢਾਬਾ, ਕਟੜਾ ਜੈਮਲ ਸਿੰਘ, ਸਕੰਦਰੀ ਗੇਟ, ਹਾਥੀ ਗੇਟ ਚੌਕ ਤੋਂ ਹੁੰਦੀ ਹੋਈ ਦੁਰਗਿਆਣਾ ਮੰਦਰ ਪਹੁੰਚ ਕੇ ਸਮਾਪਤ ਹੋਈ। ਇਸ ਮੌਕੇ ਦੇਵਾ ਜੀ ਨੀਰੂ ਮਾਤਾ, ਮਾਤਾ ਸ਼ਾਰਦਾ ਮਾਤੇਸ਼ਵਰੀ, ਮਾਤਾ ਆਰਤੀ ਦੇਵਾ, ਸੁਧਾ ਮਾਤਾ, ਮਹੰਤ ਵਿਸ਼ਾਲ, ਕਿ੍ਸ਼ਨਾਨੰਦ ਵਰਿੰਦਾਵਨ, ਰਾਜਸਭਾ ਮੈਂਬਰ ਸ਼ਵੇਤ ਮਲਿਕ, ਸੁਰਭੀ ਵਰਮਾ, ਕੈਬਨਿਟ ਮੰਤਰੀ ਡਾ. ਰਾਜ ਕੁਮਾਰ ਵੇਰਕਾ, ਸਾਬਕਾ ਮੰਤਰੀ ਲਕਸ਼ਮੀਕਾਂਤਾ ਚਾਵਲਾ, ਸ਼੍ਰੀ ਰਥ ਯਾਤਰਾ ਕਮੇਟੀ ਦੇ ਪ੍ਰਧਾਨ ਪਵਨ ਵਰਮਾ, ਮੇਅਰ ਕਰਮਜੀਤ ਸਿੰਘ ਰਿੰਟੂ, ਮਮਤਾ ਦੱਤਾ, ਡਾ. ਰਾਕੇਸ਼, ਜੁਗਲ ਕਿਸ਼ੋਰ ਸ਼ਰਮਾ, ਬਖਸ਼ੀ ਰਾਮ ਅਰੋੜਾ, ਕਮਲ ਡਾਲਮੀਆ, ਬਲਵਿੰਦਰ ਗੋਇਲ, ਯਸ਼ਪਾਲ, ਇੰਦਰਜੀਤ, ਓਪੀ ਬੁਲਾਨੀ, ਨਰਿੰਦਰ ਕੰਧਾਰੀ ਆਦਿ ਮੌਜੂਦ ਸਨ।