ਜਰਨੈਲ ਸਿੰਘ ਤੱਗੜ, ਕੱਥੂਨੰਗਲ : ਜਗਤ ਗੁਰੂੁ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਵਜੋਂ ਮਨਾਇਆ ਗਿਆ ਹੈ, ਉਥੇ ਹੀ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੁਲਤਾਨਪੁਰ ਲੋਧੀ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕਵੀਸ਼ਰੀ ਮੁਕਾਬਲੇ ਕਰਵਾਏ ਗਏ ਜਿਸ 'ਚ ਅੰਤਰਰਾਸ਼ਟਰੀ ਪੱਧਰ ਦੇ ਕਵੀਸ਼ਰੀ ਜੱਥਿਆਂ ਨੇ ਹਿੱਸਾ ਲਿਆ, ਜਿਸ 'ਚ ਪਿੰਡ ਅਬਦਾਲ ਦੇ ਕਵੀਸ਼ਰੀ ਵਲੋਂ ਦੂਜਾ ਸਥਾਨ ਹਾਸਲ ਕੀਤਾ ਗਿਆ। ਉਕਤ ਵਿਚਾਰਾਂ ਦਾ ਪ੍ਰਗਟਾਵਾ ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਕੱਥੂਨੰਗਲ ਦੇ ਮੈਨੇਜਰ ਲਖਬੀਰ ਸਿੰਘ ਕੋਟ ਖਾਲਸਾ ਨੇ ਮਨਜੀਤ ਸਿੰਘ ਸੋਹੀ ਬ੍ਦਰਜ਼ ਨੂੰ ਕਵੀਸ਼ਰੀ ਮੁਕਾਬਲਿਆਂ 'ਚ ਦੂਸਰਾ ਸਥਾਨ ਹਾਸਲ ਕਰਕੇ 75 ਹਜਾਰ ਰੁਪਏ ਦਾ ਇਨਾਮ ਜਿੱਤਣ ਦੀ ਖੁਸ਼ੀ ਵਿਚ ਸਨਮਾਨਿਤ ਕਰਨ ਮੌਕੇ ਕੀਤਾ।

ਇਸ ਮੌਕੇ ਮੈਨੇਜਰ ਲਖਬੀਰ ਸਿੰਘ ਕੋਟ ਖਾਲਸਾ ਨੇ ਕਿਹਾ ਮਨਜੀਤ ਸਿੰਘ ਸੋਹੀ ਬ੍ਦਰਜ਼ ਕਵੀਸ਼ਰੀ ਜੱਥੇ ਵਲੋਂ ਦੂਜਾ ਸਥਾਨ ਹਾਸਲ ਕਰਕੇ ਪਿੰਡ ਅਬਦਾਲ ਦੇ ਨਾਲ-ਨਾਲ ਪੂਰੇ ਹਲਕੇ ਮਜੀਠੇ ਦਾ ਨਾ ਰੋਸ਼ਨ ਕੀਤਾ। ਉਨ੍ਹਾਂ ਕਿਹਾ ਸੋਹੀ ਬ੍ਦਰਜ ਨੇ ਆਪਣੇ ਪੰਜਾਬੀ ਵਿਰਸੇ ਨੂੰ ਸੰਭਾਲਿਆ ਹੈ ਉਸ ਤੋਂ ਆਉਣ ਵਾਲੀ ਨੌਜਵਾਨ ਪੀੜ੍ਹੀ ਨੂੰ ਸੇਧ ਮਿਲੇਗੀ ਤੇ ਉਨ੍ਹਾਂ ਦਾ ਰੁਝਾਨ ਗੁਰੂ ਘਰ ਦੇ ਚਰਨਾਂ ਵੱਲ ਵਧੇਗਾ।

ਇਸ ਮੌਕੇ ਮੈਨੇਜਰ ਲਖਬੀਰ ਸਿੰਘ ਕੋਅ ਖਾਲਸਾ ਤੋਂ ਇਲਾਵਾ ਸਾਬਕਾ ਸਰਪੰਚ ਮਲਕੀਤ ਸਿੰਘ ਸ਼ਾਮਨਗਰ, ਗੁਰਭੇਜ ਸਿੰਘ ਸੋਨਾ ਭੋਆ, ਹਰਜੀਤ ਸਿੰਘ ਭੋਆ, ਸੁਰਜੀਤ ਸਿੰਘ ਬੇਗੇਵਾਲ, ਮੁਖਵਿੰਦਰ ਸਿੰਘ ਜੇਠੂਵਾਲ ਆਦਿ ਸ਼ਾਮਲ ਸਨ।